ਆਮਿਰ ਖ਼ਾਨ ਆਪਣੀ ਅਗਲੀ ਫ਼ਿਲਮ ‘ਲਾਲਾ ਅਮਰਨਾਥ’ ਦੀ ਬਾਇਓਪਿਕ ਦੀ ਕਰ ਰਹੇ ਤਿਆਰੀ, ਲੈ ਰਹੇ ਟ੍ਰੇਨਿੰਗ

ਅਦਾਕਾਰ ਆਮਿਰ ਖ਼ਾਨ ਆਪਣੀ ਫ਼ਿਲਮ ਦੀ ਤਿਆਰੀ ‘ਚ ਜੁਟੇ ਹੋਏ ਹਨ। ਉਹ ਆਪਣੀ ਫ਼ਿਲਮ ‘ਲਲਕਾਰਾ’ ਦੇ ਲਈ ਟ੍ਰੇਨਿੰਗ ਲੈ ਰਹੇ ਨੇ। ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ਦੇ ਲਈ ਉਨ੍ਹਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ‘ਚ ਉਹ ਕ੍ਰਿਕੇਟਰ ਲਾਲਾ ਅਮਰਨਾਥ ਦੀ ਭੂਮਿਕਾ ‘ਚ ਨਜ਼ਰ ਆਉਣਗੇ।ਇਹ ਕਹਾਣੀ ਸਾਲ ਉੱਨੀ ਸੌ ਬਵੰਜਾ ਦੀ ਭਾਰਤ ਪਾਕਿਸਤਾਨ ਟੈਸਟ ਸੀਰੀਜ਼ ਤੇ ਅਧਾਰਿਤ ਹੈ। ਜੋ ਕਿ 1947 ਦੀ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਖੇਡੀ ਗਈ ਸੀ। ਇਹ ਪਹਿਲੀ ਟੈਸਟ ਸੀਰੀਜ਼ ਸੀ ।

By  Shaminder Kaur Kaler November 26th 2026 02:16 PM

ਅਦਾਕਾਰ ਆਮਿਰ ਖ਼ਾਨ ਆਪਣੀ ਫ਼ਿਲਮ ਦੀ ਤਿਆਰੀ ‘ਚ ਜੁਟੇ ਹੋਏ ਹਨ। ਉਹ ਆਪਣੀ ਫ਼ਿਲਮ ‘ਲਲਕਾਰਾ’ ਦੇ ਲਈ ਟ੍ਰੇਨਿੰਗ ਲੈ ਰਹੇ ਨੇ। ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ ਦੇ ਲਈ ਉਨ੍ਹਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ‘ਚ ਉਹ ਕ੍ਰਿਕੇਟਰ ਲਾਲਾ ਅਮਰਨਾਥ ਦੀ ਭੂਮਿਕਾ ‘ਚ ਨਜ਼ਰ ਆਉਣਗੇ।ਇਹ ਕਹਾਣੀ ਸਾਲ ਉੱਨੀ ਸੌ ਬਵੰਜਾ ਦੀ ਭਾਰਤ ਪਾਕਿਸਤਾਨ ਟੈਸਟ ਸੀਰੀਜ਼ ਤੇ ਅਧਾਰਿਤ ਹੈ। ਜੋ ਕਿ 1947 ਦੀ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਾਲੇ ਖੇਡੀ ਗਈ ਸੀ। ਇਹ ਪਹਿਲੀ ਟੈਸਟ ਸੀਰੀਜ਼ ਸੀ ।


ਇਸ ਇਤਿਹਾਸਕ ਸੀਸੀਰ ‘ਚ ਆਜ਼ਾਦ ਭਾਰਤ ਦੇ ਪਹਿਲੇ ਕ੍ਰਿਕੇਟ ਕਪਤਾਨ ਲਾਲਾ ਅਮਰਨਾਥ ਨੇ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ ਅਤੇ ਉਨ੍ਹਾਂ ਦੀ ਅਗਵਾਈ ‘ਚ ਭਾਰਤ ਨੇ ਪਾਕਿਸਤਾਨ ਨੂੰ ਦੋ-ਇੱਕ ਦੇ ਫਰਕ ਦੇ ਨਾਲ ਹਰਾਇਆ ਸੀ। ਜਿਸ ਦੇ ਲਈ ਆਮਿਰ ਖ਼ਾਨ ਟ੍ਰੇਨਿੰਗ ਲੈ ਰਹੇ ਹਨ।


ਇਸ ਫ਼ਿਲਮ ਤੋਂ ਆਮਿਰ ਖ਼ਾਨ ਨੂੰ ਵੀ ਬਹੁਤ ਜ਼ਿਆਦਾ ਉਮੀਦਾਂ ਹਨ। ਸੂਤਰਾਂ ਮੁਤਾਬਕ ਆਮਿਰ ਖ਼ਾਨ ਆਪਣੇ ਸਹਿ ਕਲਾਕਾਰਾਂ ਵਿਕਰਾਂਤ ਮੈਸੀ, ਜਿਤੇਂਦਰ ਕੁਮਾਰ ਦੇ ਨਾਲ ਮੁੰਬਈ ਦੇ ਇੱਕ ਨਾਮੀ ਕ੍ਰਿਕੇਟ ਕਲੱਬ ‘ਚ ਟ੍ਰੇਨਿੰਗ ਲੈ ਰਹੇ ਹਨ । 

ਆਮਿਰ ਖ਼ਾਨ ਦਾ ਵਰਕ ਫ੍ਰੰਟ

ਆਮਿਰ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਜਿਸ ‘ਅੰਦਾਜ਼ ਅਪਨਾ ਅਪਨਾ’, ‘ਗਜ਼ਨੀ’, ‘ਰੰਗ ਦੇ ਬਸੰਤੀ’, ‘ਤਾਰੇ ਜ਼ਮੀਂਨ ਪੇ’, ‘ਪੀਕੇ’ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.