ਗੋਵਿੰਦਾ ਬਾਰੇ ਜਦੋਂ ਪੈਪਰਾਜ਼ੀ ਨੇ ਸੁਨੀਤਾ ਆਹੂਜਾ ਨੂੰ ਕੀਤਾ ਸਵਾਲ, ਸੁਨੀਤਾ ਆਹੂਜਾ ਨੇ ਕਿਹਾ “ਉਸ ਦੀ ਬੁੱਧੀ ਭ੍ਰਿਸ਼ਟ ਹੋ ਗਈ”
ਗੋਵਿੰਦਾ ਦੀ ਪਤਨੀ ਥੋੜ੍ਹਾ ਸੁਨੀਤਾ ਆਹੂਜਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਜਿਸ ‘ਚ ਸੁਨੀਤਾ ਆਹੂਜਾ ਨੂੰ ਮੀਡੀਆ ਕਰਮੀ ਪੁੱਛਦੇ ਹਨ ਕਿ ਮੈਡਮ ਗੋਵਿੰਦਾ ਸਰ ਨੂੰ ਕੋਮਲ ਮੈਡਮ ਦੇ ਨਾਲ ਵੇਖਿਆ ਗਿਆ ਹੈ । ਜਿਸ ਤੋਂ ਬਾਅਦ ਸੁਨੀਤਾ ਤੈਸ਼ ‘ਚ ਆ ਜਾਂਦੀ ਹੈ ਅਤੇ ਕਹਿੰਦੀ ਹੈ ਕਿ ‘ਇੱਕ ਕਹਾਵਤ ਸੁਣੀ ਹੈ, ਵਿਪਰੀਤ ਕਾਲ ਵਿਨਾਸ਼ ਬੁੱਧੀ। ਉਸ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ।
ਗੋਵਿੰਦਾ ਦੀ ਪਤਨੀ ਥੋੜ੍ਹਾ ਸੁਨੀਤਾ ਆਹੂਜਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।ਜਿਸ ‘ਚ ਸੁਨੀਤਾ ਆਹੂਜਾ ਨੂੰ ਮੀਡੀਆ ਕਰਮੀ ਪੁੱਛਦੇ ਹਨ ਕਿ ਮੈਡਮ ਗੋਵਿੰਦਾ ਸਰ ਨੂੰ ਕੋਮਲ ਮੈਡਮ ਦੇ ਨਾਲ ਵੇਖਿਆ ਗਿਆ ਹੈ । ਜਿਸ ਤੋਂ ਬਾਅਦ ਸੁਨੀਤਾ ਤੈਸ਼ ‘ਚ ਆ ਜਾਂਦੀ ਹੈ ਅਤੇ ਕਹਿੰਦੀ ਹੈ ਕਿ ‘ਇੱਕ ਕਹਾਵਤ ਸੁਣੀ ਹੈ, ਵਿਪਰੀਤ ਕਾਲ ਵਿਨਾਸ਼ ਬੁੱਧੀ। ਉਸ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ।ਇਸ ਲਈ ਉਹ ਇਹ ਸਭ ਕੁਝ ਕਰ ਰਿਹਾ ਹੈ ਕਰਨ ਦਿਓ, ਕੀ ਫਰਕ ਪੈਂਦਾ ਹੈ।

ਇਸ ਤੋਂ ਬਾਅਦ ਮੀਡੀਆ ਕਰਮੀ ਕਹਿੰਦੇ ਹਨ ਕਿ ਸਭ ਬੋਲ ਰਹੇ ਹਨ ਕਿ ਹੀਰੋ ਨੰਬਰ ਵਨ, ਚੀਟਰ ਨੰਬਰ ਵਨ ਬਣ ਗਿਆ ਹੈ। ਜਿਸ ‘ਤੇ ਸੁਨੀਤਾ ਆਹੂਜਾ ਕਹਿੰਦੇ ਹਨ ਕਿ ਇਹ ਸਵਾਲ ਮੈਂ ਗੋਵਿੰਦਾ ਦੇ ਫੈਨਸ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਕੁਝ ਬੋਲਦੀ ਹਾਂ ਤਾਂ ਗੋਵਿੰਦਾ ਦੇ ਫੈਨਸ ਮੈਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੰਦੇ ਹਨ।
_0e6846949c096046a3dc6729a2b98a90_1280X720.webp)
ਇਹ ਮੈਂ ਗੋਵਿੰਦਾ ਦੇ ਫੈਨਸ ਤੋਂ ਹੀ ਪੁੱਛਣਾ ਚਾਹੁੰਦੀ ਹਾਂ। ਮੈਨੂੰ ਨਾ ਪੁੱਛੋ। ਮੈਨੂੰ ਇਸ ਸਭ ‘ਚ ਕੋਈ ਦਿਲਚਸਪੀ ਨਹੀਂ ਹੈ। ਇਸ ਦਾ ਜਵਾਬ ਫੈਨਸ ਦੇਣਗੇ । ਕਿਉਂਕਿ ਜਦੋਂ ਮੈਂ ਸੱਚ ਬੋਲਦੀ ਹਾਂ ਤਾਂ ਸਭ ਮੈਨੂੰ ਗਾਲਾਂ ਕੱਢਦੇ ਹਨ। ਫੈਨਸ ਨੂੰ ਇਹ ਸਭ ਵੇਖ ਕੇ ਦੱਸਣਾ ਚਾਹੀਦਾ ਹੈ ਕਿ ਮੈਂ ਸਹੀ ਹਾਂ ਜਾਂ ਗੋਵਿੰਦਾ” । ਗੋਵਿੰਦਾ ਦੀ ਪਤਨੀ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।