ਗੋਵਿੰਦਾ ਤੋਂ ਤਲਾਕ ਨਹੀਂ ਲਵੇਗੀ ਸੁਨੀਤਾ ਆਹੁਜਾ, ਜਾਣੋ ਕਿਸ ਕਰਕੇ ਪਹੁੰਚੀ ਸੀ ਫੈਮਿਲੀ ਕੋਰਟ

ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੁਜਾ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੋਵਾਂ ਦੇ ਰਿਸ਼ਤੇ ਵਿੱਚ ਦਰਾਰ ਅਤੇ ਤਲਾਕ ਦੀਆਂ ਅਫਵਾਹਾਂ ਨੇ ਵੀ ਕਾਫੀ ਚਰਚਾ ਬਟੋਰੀ। ਹਾਲਾਂਕਿ, ਸੁਨੀਤਾ ਆਹੁਜਾ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਗੋਵਿੰਦਾ ਤੋਂ ਤਲਾਕ ਨਹੀਂ ਲੈ ਰਹੀ।ਰਿਪੋਰਟਾਂ ਮੁਤਾਬਕ ਸੁਨੀਤਾ ਆਹੁਜਾ ਦੇ ਫੈਮਿਲੀ ਕੋਰਟ ਜਾਣ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸਨ।

By  Shaminder Kaur Kaler August 20th 2026 04:00 PM

ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੁਜਾ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੋਵਾਂ ਦੇ ਰਿਸ਼ਤੇ ਵਿੱਚ ਦਰਾਰ ਅਤੇ ਤਲਾਕ ਦੀਆਂ ਅਫਵਾਹਾਂ ਨੇ ਵੀ ਕਾਫੀ ਚਰਚਾ ਬਟੋਰੀ। ਹਾਲਾਂਕਿ, ਸੁਨੀਤਾ ਆਹੁਜਾ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਗੋਵਿੰਦਾ ਤੋਂ ਤਲਾਕ ਨਹੀਂ ਲੈ ਰਹੀ।ਰਿਪੋਰਟਾਂ ਮੁਤਾਬਕ ਸੁਨੀਤਾ ਆਹੁਜਾ ਦੇ ਫੈਮਿਲੀ ਕੋਰਟ ਜਾਣ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸਨ। ਇਸ ਦੌਰਾਨ ਸਾਹਮਣੇ ਆਈ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅਦਾਲਤ ਜਾਣਾ ਤਲਾਕ ਦੇ ਮਾਮਲੇ ਨਾਲ ਸਬੰਧਤ ਨਹੀਂ ਸੀ। ਇਸੇ ਕਾਰਨ ਗੋਵਿੰਦਾ ਅਤੇ ਸੁਨੀਤਾ ਦੇ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਨੂੰ ਹੁਣ ਨਵਾਂ ਮੋੜ ਮਿਲਿਆ ਹੈ।


ਸੁਨੀਤਾ ਆਹੁਜਾ ਅਤੇ ਗੋਵਿੰਦਾ ਨੇ ਸਾਲਾਂ ਤੋਂ ਆਪਣੇ ਵਿਆਹਸ਼ੁਦਾ ਜੀਵਨ ਨੂੰ ਕਾਇਮ ਰੱਖਿਆ ਹੈ ਅਤੇ ਦੋਵੇਂ ਆਪਣੇ ਪਰਿਵਾਰ ਨਾਲ ਜੁੜੇ ਰਹੇ ਹਨ।   ਬਾਲੀਵੁੱਡ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੁਜਾ ਦੀ ਨਿੱਜੀ ਜ਼ਿੰਦਗੀ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਖ਼ਬਰਾਂ ਤੋਂ ਬਾਅਦ ਹੁਣ ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨ੍ਹਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਪੂਰੇ ਮਾਮਲੇ ’ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ।


ਸ਼ਸ਼ੀ ਸਿਨ੍ਹਾ ਮੁਤਾਬਕ, ਜਦੋਂ ਸੁਨੀਤਾ ਆਹੁਜਾ ਅਦਾਲਤ ਪਹੁੰਚੀ ਤਾਂ ਇਹ ਮਾਮਲਾ ਜਨਤਕ ਹੋ ਗਿਆ ਅਤੇ ਹਰ ਪਾਸੇ ਇਸ ਦੀ ਚਰਚਾ ਸ਼ੁਰੂ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਨਿੱਜੀ ਮਾਮਲਿਆਂ ਨੂੰ ਜਨਤਕ ਚਰਚਾ ਦਾ ਹਿੱਸਾ ਬਣਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪਰਿਵਾਰਕ ਮਸਲਿਆਂ ਨੂੰ ਆਪਸ ਵਿੱਚ ਬੈਠ ਕੇ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਮੈਨੇਜਰ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਮਾਮਲੇ ਨੂੰ ਬਾਅਦ ਵਿੱਚ ਵਾਪਸ ਹੀ ਲੈਣਾ ਹੋਵੇ ਤਾਂ ਉਸਨੂੰ ਅਦਾਲਤ ਤੱਕ ਲਿਜਾਣ ਦੀ ਲੋੜ ਕਿਉਂ ਪਈ, ਇਹ ਗੱਲ ਉਨ੍ਹਾਂ ਨੂੰ ਦੁਖੀ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸਥਿਤੀਆਂ ਵਿੱਚ ਪਰਿਵਾਰ ਦੇ ਲੋਕਾਂ ਦੀ ਨਿੱਜਤਾ ਪ੍ਰਭਾਵਿਤ ਹੁੰਦੀ ਹੈ ਅਤੇ ਬਾਹਰਲੇ ਲੋਕਾਂ ਲਈ ਇਹ ਇੱਕ ਤਮਾਸ਼ਾ ਬਣ ਜਾਂਦਾ ਹੈ।

© Copyright Galactic Television & Communications Pvt. Ltd. 2026. All rights reserved.