ਗੋਵਿੰਦਾ ਨੇ ਪਤਨੀ ਨੂੰ ਕਿਹਾ ‘ਆਪਣੀ ਹੱਦ ‘ਚ ਰਹੋ’, ਪਤਨੀ ਸੁਨੀਤਾ ਆਹੁਜਾ ਨੇ ਲਗਾਏ ਸਨ ਇਲਜ਼ਾਮ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੁਜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦੋਵਾਂ ਨਾਲ ਜੁੜੇ ਕੁਝ ਬਿਆਨਾਂ ਨੇ ਸੋਸ਼ਲ ਮੀਡੀਆ ਅਤੇ ਮਨੋਰੰਜਨ ਜਗਤ ਵਿੱਚ ਚਰਚਾ ਛੇੜ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਸੁਨੀਤਾ ਆਹੁਜਾ ਵੱਲੋਂ ਗੋਵਿੰਦਾ ਨੂੰ ਲੈ ਕੇ ਕੁਝ ਇਲਜ਼ਾਮ ਲਗਾਏ ਗਏ ਸਨ, ਜਿਸ ਤੋਂ ਬਾਅਦ ਅਦਾਕਾਰ ਦਾ ਕਥਿਤ ਤੌਰ ‘ਤੇ ਸਖ਼ਤ ਰਵੱਈਆ ਸਾਹਮਣੇ ਆਇਆ।

By  Shaminder Kaur Kaler August 17th 2026 01:38 PM

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੁਜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਦੋਵਾਂ ਨਾਲ ਜੁੜੇ ਕੁਝ ਬਿਆਨਾਂ ਨੇ ਸੋਸ਼ਲ ਮੀਡੀਆ ਅਤੇ ਮਨੋਰੰਜਨ ਜਗਤ ਵਿੱਚ ਚਰਚਾ ਛੇੜ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਸੁਨੀਤਾ ਆਹੁਜਾ ਵੱਲੋਂ ਗੋਵਿੰਦਾ ਨੂੰ ਲੈ ਕੇ ਕੁਝ ਇਲਜ਼ਾਮ ਲਗਾਏ ਗਏ ਸਨ, ਜਿਸ ਤੋਂ ਬਾਅਦ ਅਦਾਕਾਰ ਦਾ ਕਥਿਤ ਤੌਰ ‘ਤੇ ਸਖ਼ਤ ਰਵੱਈਆ ਸਾਹਮਣੇ ਆਇਆ। ਸੁਨੀਤਾ ਆਹੁਜਾ ਅਕਸਰ ਆਪਣੇ ਬੇਬਾਕ ਅੰਦਾਜ਼ ਅਤੇ ਖੁੱਲ੍ਹ ਕੇ ਗੱਲ ਕਰਨ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਕਈ ਮੌਕਿਆਂ ‘ਤੇ ਆਪਣੀ ਨਿੱਜੀ ਜ਼ਿੰਦਗੀ ਅਤੇ ਪਤੀ ਗੋਵਿੰਦਾ ਨਾਲ ਆਪਣੇ ਰਿਸ਼ਤੇ ਬਾਰੇ ਵੀ ਗੱਲ ਕੀਤੀ ਹੈ। ਇਸ ਵਾਰ ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਗੋਵਿੰਦਾ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਨੂੰ ਆਪਣੀ ਹੱਦ ਵਿੱਚ ਰਹਿਣਾ ਚਾਹੀਦਾ ਹੈ।


ਗੋਵਿੰਦਾ ਅਤੇ ਸੁਨੀਤਾ ਦਾ ਵਿਆਹ ਕਈ ਸਾਲਾਂ ਤੋਂ ਚਰਚਾ ਵਿੱਚ ਰਹਿੰਦਾ ਹੈ ਅਤੇ ਦੋਵੇਂ ਅਕਸਰ ਆਪਣੇ ਵੱਖਰੇ ਸੁਭਾਅ ਕਾਰਨ ਸੁਰਖੀਆਂ ਬਟੋਰਦੇ ਹਨ। ਹਾਲਾਂਕਿ, ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਸਾਹਮਣੇ ਆਉਣ ਵਾਲੇ ਬਿਆਨਾਂ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਵੀ ਕਾਫ਼ੀ ਦਿਲਚਸਪੀ ਦੇਖਣ ਨੂੰ ਮਿਲਦੀ ਹੈ।


ਦੱਸ ਦਈਏ ਕਿ ਗੋੋਵਿੰਦਾ ਬੀਤੇ ਦਿਨੀਂ ਆਪਣੀ ਇੱਕ ਸਹਿ ਕਲਾਕਾਰ ਦੇ ਨਾਲ ਨਜ਼ਰ ਆਏ ਸਨ । ਜਿਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਮੀਡੀਆ ‘ਚ ਸਾਹਮਣੇ ਆ ਰਹੀਆਂ ਸਨ। ਅਦਾਕਾਰਾ ਕੋਮਲ ਰਾਣੀ ਦੇ ਨਾਲ ਉਹ ਦਿਖਾਈ ਦਿੱਤੇ ਸਨ। ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੀਤਾ ਆਹੁਜਾ ਨੇ ਕਿਹਾ ਸੀ ਕਿ ਆਪਣੀ ਧੀ ਦੀ ਉਮਰ ਦੀ ਕੁੜੀ ਦੇ ਨਾਲ ਘੁੰਮ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਨੇ ਹੋਰ ਵੀ ਕਈ ਸੰਗੀਨ ਇਲਜ਼ਾਮ ਲਗਾਏ ਸਨ।

 

© Copyright Galactic Television & Communications Pvt. Ltd. 2026. All rights reserved.