ਪੈਪਰਾਜ਼ੀ ਨੂੰ ਵੇਖ ਕੇ ਅੱਖਾਂ ਵਿਖਾਉਣ ਲੱਗੀ ਅਦਾਕਾਰਾ ਜਯਾ ਬੱਚਨ, ਪੈਪਰਾਜ਼ੀ ਨੇ ਦਿੱਤਾ ਮੂੰਹ ਤੋੜਵਾਂ ਜਵਾਬ ‘ਇਹ ਅੱਖਾਂ ਅਮਿਤਾਭ ਬੱਚਨ ਨੂੰ ਵਿਖਾਉਣਾ’

ਅਦਾਕਾਰਾ ਜਯਾ ਬੱਚਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਜਯਾ ਬੱਚਨ ਕਿਸੇ ਈਵੈਂਟ ‘ਚ ਆਪਣੀ ਧੀ ਦੇ ਨਾਲ ਸ਼ਿਰਕਤ ਕਰਨ ਗਈ ਸੀ। ਉੱਥੇ ਮੌਜੂਦ ਫੋਟੋਗ੍ਰਾਫਰਸ ਉਸ ਦੀਆਂ ਤਸਵੀਰਾਂ ਲੈਣ ਲੱਗ ਪਏ । ਜਿਸ ਤੋਂ ਬਾਅਦ ਅਦਾਕਾਰਾ ਫੋਟੋਗ੍ਰਾਫਰਸ ਨੂੰ ਘੂਰਨ ਲੱਗ ਪਈ ਅਤੇ ਜਿਸ ਤੋਂ ਬਾਅਦ ਪੈਪਰਾਜ਼ੀ ਨੇ ਵੀ ਅਦਾਕਾਰਾ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ।

By  Shaminder Kaur Kaler October 12th 2026 02:12 PM -- Updated: October 12th 2026 02:13 PM

ਅਦਾਕਾਰਾ ਜਯਾ ਬੱਚਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਜਯਾ ਬੱਚਨ ਕਿਸੇ ਈਵੈਂਟ ‘ਚ ਆਪਣੀ ਧੀ ਦੇ ਨਾਲ ਸ਼ਿਰਕਤ ਕਰਨ ਗਈ ਸੀ। ਉੱਥੇ ਮੌਜੂਦ ਫੋਟੋਗ੍ਰਾਫਰਸ ਉਸ ਦੀਆਂ ਤਸਵੀਰਾਂ ਲੈਣ ਲੱਗ ਪਏ । ਜਿਸ ਤੋਂ ਬਾਅਦ ਅਦਾਕਾਰਾ ਫੋਟੋਗ੍ਰਾਫਰਸ ਨੂੰ ਘੂਰਨ ਲੱਗ ਪਈ ਅਤੇ ਜਿਸ ਤੋਂ ਬਾਅਦ ਪੈਪਰਾਜ਼ੀ ਨੇ ਵੀ ਅਦਾਕਾਰਾ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ।

ਵੀਡੀਓ ‘ਚ ਤੁਸੀਂ ਸੁਣ ਸਕਦੇ ਹੋ ਅਤੇ ਵੇਖ ਸਕਦੇ ਹੋ ਕਿ ਪੈਪਰਾਜ਼ੀ  ਕਹਿ ਰਹੇ ਹਨ ਕਿ ‘ਅਰੇ ਮੈਡਮ ਆਪ ਘੂਰ ਕਿਉਂ ਰਹੀ ਹੋ। ਆਪ ਅਮਿਤਾਭ ਬੱਚਨ ਕੀ ਵਾਈਫ ਹੋ ਇਸ ਲੀਏ ਫੋਟੋ ਨਿਕਾਲ ਲੀਆ। ਲੈ ਜਾਓ ਮੈਡਮ ਇਨਹੇਂ ਲੈ ਜਾਓ।ਯੇ ਆਂਖੇ ਅਮਿਤਾਭ ਬੱਚਨ ਕੋ ਦਿਖਾਨਾ, ਹਮੇਂ ਨਹੀਂ’।ਇਸ ਵੀਡੀਓ ‘ਤੇ ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ਵੀਡੀਓ ‘ਤੇ ਪ੍ਰਤੀਕਰਮ ਦੇ ਰਹੇ ਹਨ ਅਤੇ ਪੈਪਰਾਜ਼ੀ ਦੇ ਹੌਸਲੇ ਦੀ ਤਾਰੀਫ ਕਰ ਰਹੇ ਹਨ। 

ਜਯਾ ਬੱਚਨ ਦਾ ਵਰਕ ਫ੍ਰੰਟ 

ਜਯਾ ਬੱਚਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਆਪਣੇ ਜ਼ਮਾਨੇ ਦੀ ਉਹ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਹੈ। 

© Copyright Galactic Television & Communications Pvt. Ltd. 2026. All rights reserved.