ਰੱਖੜੀ ਦੇ ਮੌਕੇ ਨੇਹਾ ਕੱਕੜ ਨੇ ਆਪਣੀ ਭੈਣ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਰੱਖੜੀ ਦੇ ਤਿਉਹਾਰ ਦੀਆਂ ਦੇਸ਼ ਭਰ ‘ਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਇਸੇ ਲੜੀ ਦੇ ਤਹਿਤ ਸਿਤਾਰਿਆਂ ਦੇ ਵੱਲੋਂ ਵੀ ਰੱਖੜੀ ਦੇ ਮੌਕੇ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਗਾਇਕਾ ਨੇਹਾ ਕੱਕੜ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ “ਮੈਨੂੰ ਪਤਾ ਹੈ ਕਿ ਰੱਖੜੀ ਨੇੜੇ ਹੈ, ਪਰ ਇਹ ਖਾਸ ਤੌਰ 'ਤੇ ਮੇਰੀ ਭੈਣ ਸੋਨੂੰ ਕੱਕੜ ਲਈ ਹੈ। ਪਿਆਰ ਤੈਨੂੰ ਦੀਦੀ!
ਰੱਖੜੀ ਦੇ ਤਿਉਹਾਰ ਦੀਆਂ ਦੇਸ਼ ਭਰ ‘ਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਇਸੇ ਲੜੀ ਦੇ ਤਹਿਤ ਸਿਤਾਰਿਆਂ ਦੇ ਵੱਲੋਂ ਵੀ ਰੱਖੜੀ ਦੇ ਮੌਕੇ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਗਾਇਕਾ ਨੇਹਾ ਕੱਕੜ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ “ਮੈਨੂੰ ਪਤਾ ਹੈ ਕਿ ਰੱਖੜੀ ਨੇੜੇ ਹੈ, ਪਰ ਇਹ ਖਾਸ ਤੌਰ 'ਤੇ ਮੇਰੀ ਭੈਣ ਸੋਨੂੰ ਕੱਕੜ ਲਈ ਹੈ। ਪਿਆਰ ਤੈਨੂੰ ਦੀਦੀ! ਨੇਹਾ ਕੱਕੜ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।

ਨੇਹਾ ਕੱਕੜ ਤੇ ਸੋਨੂੰ ਕੱਕੜ ਦੀ ਬਾਂਡਿੰਗ
ਨੇਹਾ ਕੱਕੜ ਤੇ ਸੋਨੂੰ ਕੱਕੜ ਦੀ ਆਪਸ ‘ਚ ਬਹੁਤ ਵਧੀਆ ਬਾਂਡਿੰਗ ਹੈ। ਦੋਵੇਂ ਭੈਣਾਂ ਨੇ ਇੱਕਠਿਆਂ ਹੀ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਕਿਉਂਕਿ ਦੋਵੇਂ ਭੈਣਾਂ ਅਕਸਰ ਇੱਕਠਿਆਂ ਜਗਰਾਤਿਆਂ ‘ਚ ਗਾਉਣ ਦੇ ਲਈ ਜਾਂਦੀਆਂ ਸਨ ।

ਜਿਸ ਤੋਂ ਬਾਅਦ ਸੋਨੂੰ ਕੱਕੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ । ਉਦੋਂ ਨੇਹਾ ਦੀ ਉਮਰ ਘੱਟ ਸੀ, ਜਿਸ ਤੋਂ ਹੌਲੀ ਹੌਲੀ ਨੇਹਾ ਨੇ ਕਈ ਰਿਆਲਟੀ ਸ਼ੋਅ ‘ਚ ਭਾਗ ਲੈਣਾ ਸ਼ੁਰੂ ਕੀਤਾ ਅਤੇ ਇਨ੍ਹਾਂ ਰਿਆਲਟੀ ਸ਼ੋਅਸ ‘ਚ ਹੀ ਉਨ੍ਹਾਂ ਨੂੰ ਪਛਾਣ ਮਿਲੀ ਅਤੇ ਗਾਇਕੀ ਦੇ ਖੇਤਰ ‘ਚ ਅੱਜ ਉਹ ਬੁਲੰਦੀਆਂ ਨੂੰ ਛੂਹ ਰਹੀ ਹੈ। ਗਾਇਕਾ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਪਰਿਵਾਰ ਦੇ ਸਾਰੇ ਧੋਣੇ ਧੋ ਦਿੱਤੇ ਹਨ।