ਅਦਾਕਾਰਾ ਨੁਸਰਤ ਭਰੂਚਾ ਹਸਪਤਾਲ ਚੋਂ ਡਿਸਚਾਰਜ, ਪੂਰੀ ਤਰ੍ਹਾਂ ਠੀਕ ਹੋਣ ‘ਚ ਲੱਗੇਗਾ ਸਮਾਂ

ਅਦਾਕਾਰਾ ਨੁਸਰਤ ਭਰੂਚਾ ਜੋ ਬੀਤੇ ਦਿਨੀਂ ਵਿਦੇਸ਼ ‘ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ । ਉਸ ਦੀ ਸਰਜਰੀ ਹੋ ਚੁੱਕੀ ਹੈ ਅਤੇ ਇਸ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਦੱਸ ਦਈਏ ਕਿ ਬਾਲੀ ‘ਚ ਅਦਾਕਾਰਾ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਅਤੇ ਅਦਾਕਾਰਾ ਦੀ ਰੀੜ ਦੀ ਹੱਡੀ ਫ੍ਰੈਕਚਰ ਹੋਈ ਸੀ ।

By  Shaminder Kaur Kaler October 16th 2026 11:04 AM

ਅਦਾਕਾਰਾ ਨੁਸਰਤ ਭਰੂਚਾ ਜੋ ਬੀਤੇ ਦਿਨੀਂ ਵਿਦੇਸ਼ ‘ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ । ਉਸ ਦੀ ਸਰਜਰੀ ਹੋ ਚੁੱਕੀ ਹੈ ਅਤੇ ਇਸ ਤੋਂ ਬਾਅਦ ਅਦਾਕਾਰਾ ਨੂੰ ਹਸਪਤਾਲ ਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਦੱਸ  ਦਈਏ ਕਿ ਬਾਲੀ ‘ਚ ਅਦਾਕਾਰਾ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਅਤੇ ਅਦਾਕਾਰਾ ਦੀ ਰੀੜ ਦੀ ਹੱਡੀ ਫ੍ਰੈਕਚਰ ਹੋਈ ਸੀ । ਟੀਮ ਦਾ ਕਹਿਣਾ ਹੈ ਕਿ ‘ਮੰਦਭਾਗੇ ਹਾਦਸੇ ਤੋਂ ਬਾਅਦ ਮੁਸ਼ਕਿਲ ਤੇ ਚੁਣੌਤੀਪੂਰਨ ਦੌਰ ਤੋਂ ਗੁਜ਼ਰਨ ਤੋਂ ਬਾਅਦ ਨੁਸਰਤ ਭਰੂਚਾ ਦੀ ਰੀੜ ਦੀ ਹੱਡੀ ਦੀ ਸਰਜਰੀ ਸਫਲਤਾਪੂਰਵਕ ਹੋ ਗਈ ਹੈ।


ਸਾਨੂੰ ਇਹ ਦੱਸਦੇ ਹੋਏ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਸਰਜਰੀ ਸਫਲ ਰਹੀ ਹੈ ਅਤੇ ਹੁਣ ਉਨ੍ਹਾਂ ਨੂੰ ਹਸਪਤਾਲ ਚੋਂ ਛੁੱਟੀ ਦੇ ਦਿੱਤੀ ਗਈ ਹੈ’। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਦਾਕਾਰਾ ਕਈ ਵਾਰ ਹਾਦਸੇ ਦੀ ਸ਼ਿਕਾਰ ਹੋ ਚੁੱਕੀ ਹੈ।ਇਸ ਦੇ ਨਾਲ ਹੀ ਟੀਮ ਦੇ ਵੱਲੋਂ ਨੁਸਰਤ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਸਭ ਦਾ ਸ਼ੁਕਰੀਆ ਅਦਾ ਵੀ ਕੀਤਾ ਗਿਆ ਹੈ।

ਮੀਡੀਆ ਰਿਪੋਟਸ ਦੇ ਮੁਤਾਬਕ ਠੀਕ ਹੋਣ ਤੋਂ ਬਾਅਦ ਅਦਾਕਾਰਾ ਕਈ ਪ੍ਰੋਜੈਕਟਸ ‘ਚ ਕੰਮ ਕਰਦੀ ਹੋਈ ਦਿਖਾਈ ਦੇਵੇਗੀ।ਨੁਸਰਤ ਅਦਾਕਾਰ ਟਾਈਗਰ ਸ਼ਰਾਫ ਦੇ ਨਾਲ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏਗੀ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਹ ਦੋਵੇਂ ਕਲਾਕਾਰ ਕਿਸੇ ਫ਼ਿਲਮ ‘ਚ  ਇੱਕਠੇ ਦਿਖਾਈ ਦੇਣਗੇ । 

Related Post

ਜਨਮਦਿਨ ਵਿਸ਼ੇਸ਼: ਹੇਮਾ ਮਾਲਿਨੀ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ, ਜਾਣੋ ਕਿਵੇਂ ਬਣੀ ਬਾਲੀਵੁੱਡ ਦੀ ‘ਡ੍ਰੀਮ ਗਰਲ’
ਪਹਾੜੀ ਵਾਦੀਆਂ ‘ਚ ਸੰਨੀ ਦਿਓਲ ਨੇ ਸਥਾਨਕ ਲੋਕਾਂ ਦੀ ਭਾਸ਼ਾ ‘ਚ ਸੁਣੇ ਗੀਤ, ਵੀਡੀਓ ਕੀਤਾ ਸਾਂਝਾ
ਨਾਨਾ ਪਾਟੇਕਰ ਦੀ ਮੌਤ ਨੂੰ ਲੈ ਕੇ ਤਨੁਸ਼੍ਰੀ ਦੱਤਾ ਦੇ ਹੈਰਾਨੀਜਨਕ ਦਾਅਵੇ, ਸਿੰਗਾਪੁਰ-ਮਲੇਸ਼ੀਆ ਵਿੱਚ ਜ਼ਿੰਦਾ ਹੋਣ ਦੀ ਕਹੀ ਗੱਲ
ਉਰਫੀ ਜਾਵੇਦ ਆਪਣੇ ਜਨਮ ਦਿਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ, ਗੁਰੁ ਘਰ ਤੋਂ ਲਿਆ ਆਸ਼ੀਰਵਾਦ
ਫ਼ਿਲਮ ‘ਦੂਸਰਾ’ ਦਾ ਦਿਲਚਸਪ ਟ੍ਰੇਲਰ ਰਿਲੀਜ਼, ਸੌਰਵ ਗਾਂਗੁਲੀ ਦੇ ਇਤਿਹਾਸਕ ਜਸ਼ਨ ਨਾਲ ਜੁੜੀ ਕਹਾਣੀ
ਪੈਪਰਾਜ਼ੀ ਨੂੰ ਵੇਖ ਕੇ ਅੱਖਾਂ ਵਿਖਾਉਣ ਲੱਗੀ ਅਦਾਕਾਰਾ ਜਯਾ ਬੱਚਨ, ਪੈਪਰਾਜ਼ੀ ਨੇ ਦਿੱਤਾ ਮੂੰਹ ਤੋੜਵਾਂ ਜਵਾਬ ‘ਇਹ ਅੱਖਾਂ ਅਮਿਤਾਭ ਬੱਚਨ ਨੂੰ ਵਿਖਾਉਣਾ’

© Copyright Galactic Television & Communications Pvt. Ltd. 2026. All rights reserved.