ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ’ਚ ਇਕੱਠੇ ਪਹੁੰਚੇ ਪਰੀਣੀਤੀ ਚੋਪੜਾ ਤੇ ਰਾਘਵ ਚੱਢਾ, ਜੋੜੀ ਨੇ ਖਿੱਚਿਆ ਸਭ ਦਾ ਧਿਆਨ

ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਅਤੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਮੌਜੂਦਗੀ ਨੂੰ ਲੈ ਕੇ ਚਰਚਾ ਵਿੱਚ ਹਨ। ਦੋਵੇਂ ਮਨੀਸ਼ ਮਲਹੋਤਰਾ ਵੱਲੋਂ ਆਯੋਜਿਤ ਦੀਵਾਲੀ ਪਾਰਟੀ ਵਿੱਚ ਇਕੱਠੇ ਪਹੁੰਚੇ। ਇਸ ਦੌਰਾਨ ਇਸ ਜੋੜੀ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

By  Shaminder Kaur Kaler November 6th 2026 07:00 PM

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਪਤੀ  ਰਾਘਵ ਚੱਢਾ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਮੌਜੂਦਗੀ ਨੂੰ ਲੈ ਕੇ ਚਰਚਾ ਵਿੱਚ ਹਨ। ਦੋਵੇਂ ਮਨੀਸ਼ ਮਲਹੋਤਰਾ ਵੱਲੋਂ ਆਯੋਜਿਤ ਦੀਵਾਲੀ ਪਾਰਟੀ ਵਿੱਚ ਇਕੱਠੇ ਪਹੁੰਚੇ। ਇਸ ਦੌਰਾਨ ਇਸ ਜੋੜੀ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ਵਿੱਚ ਬਾਲੀਵੁੱਡ ਦੀਆਂ ਕਈ ਜਾਣੀਆਂ-ਪਛਾਣੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਰੌਣਕ ਭਰੇ ਸਮਾਗਮ ਵਿੱਚ ਪਰਿਣੀਤੀ ਅਤੇ ਰਾਘਵ ਦੀ ਇਕੱਠਿਆਂ ਐਂਟਰੀ ਖ਼ਾਸ ਚਰਚਾ ਦਾ ਵਿਸ਼ਾ ਬਣੀ।


ਇਕੱਠੇ ਨਜ਼ਰ ਆਈ ਜੋੜੀ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕਾਂ ਦਾ ਧਿਆਨ ਵੀ ਉਨ੍ਹਾਂ ਵੱਲ ਗਿਆ। ਦੋਵਾਂ ਦੀ ਮੌਜੂਦਗੀ ਨੇ ਪਾਰਟੀ ਦੀਆਂ ਰੌਣਕਾਂ ਵਿੱਚ ਹੋਰ ਵਾਧਾ ਕੀਤਾ। ਸੋਸ਼ਲ ਮੀਡੀਆ ’ਤੇ ਵੀ ਇਸ ਜੋੜੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਚਰਚਾ ਹੋ ਰਹੀ ਹੈ।

2023 ਵਿੱਚ ਕਰਵਾਇਆ ਸੀ ਵਿਆਹ

ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਸਤੰਬਰ 2023 ਵਿੱਚ ਰਾਜਸਥਾਨ ਦੇ ਉਦੈਪੁਰ ਵਿਖੇ ਸ਼ਾਹੀ ਅੰਦਾਜ਼ ਵਿੱਚ ਵਿਆਹ ਕਰਵਾਇਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਉਸ ਸਮੇਂ ਕਾਫ਼ੀ ਵਾਇਰਲ ਹੋਈਆਂ ਸਨ। ਇਹ ਜੋੜੀ ਅਕਸਰ ਆਪਣੇ ਖ਼ਾਸ ਪਲਾਂ ਅਤੇ ਇਕੱਠੀਆਂ ਜਨਤਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ।ਮਨੀਸ਼ ਮਲਹੋਤਰਾ ਦੀ ਦੀਵਾਲੀ ਪਾਰਟੀ ਵਿੱਚ ਦੋਵਾਂ ਦੀ ਇਕੱਠਿਆਂ ਮੌਜੂਦਗੀ ਨੇ ਇੱਕ ਵਾਰ ਫਿਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

© Copyright Galactic Television & Communications Pvt. Ltd. 2026. All rights reserved.