ਰਾਖੀ ਸਾਵੰਤ ਨੇ ਗੋਵਿੰਦਾ ਦੀ ਪਤਨੀ ਸੁਨੀਤਾ ਆਹੁਜਾ ਦੇ ਨਾਲ ਕੀਤੀ ਫੋਨ ‘ਤੇ ਗੱਲ, ਕਿਹਾ “ਦੂਜੀ ਆ ਗਈ ਨਾ ਤਾਂ ਸਭ ਕੁਝ….”

ਗੋਵਿੰਦਾ ਤੇ ਸੁਨੀਤਾ ਆਹੁਜਾ ਦੀਆਂ ਤਲਾਕ ਦੀਆਂ ਖ਼ਬਰਾਂ ਦੇ ਦੌਰਾਨ ਅਦਾਕਾਰਾ ਰਾਖੀ ਸਾਵੰਤ ਨੇ ਵੀ ਸੁਨੀਤਾ ਆਹੁਜਾ ਦੇ ਨਾਲ ਫੋਨ ‘ਤੇ ਗੱਲ ਕੀਤੀ । ਇਸ ਦੌਰਾਨ ਸੁਨੀਤਾ ਆਹੁਜਾ ਨੇ ਕਿਹਾ ਕਿ ਉਨ੍ਹਾਂ ਨੇ ਤਲਾਕ ਦਾ ਕੇਸ ਵਾਪਸ ਲੈ ਲਿਆ ਹੈ, ਕਿਉਂਕਿ ਗੋਵਿੰਦਾ ਦੂਜੀ ਸ਼ਾਦੀ ਕਰਨ ਦਾ ਪਲਾਨ ਕਰ ਰਹੇ ਸਨ।

By  Shaminder Kaur Kaler August 21st 2026 08:05 AM

ਸੁਨੀਤਾ ਆਹੁਜਾ ਤੇ ਗੋਵਿੰਦਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹਨ ।ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਮੁੜ ਤੋਂ ਸੁਰਖੀਆਂ ‘ਚ ਹਨ। ਪਰ ਬੀਤੇ ਦਿਨ ਸੁਨੀਤਾ ਆਹੁਜਾ ਨੇ ਤਲਾਕ ਦਾ ਕੇਸ ਵਾਪਸ ਲੈ ਲਿਆ ਹੈ । ਜਿਸਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ । ਜਿਸ ‘ਚ ਸੁਨੀਤਾ ਆਹੁਜਾ ਫੈਮਿਲੀ ਕੋਰਟ ਤੋਂ ਬਾਹਰ ਆਉਂਦੀ ਹੋਈ ਦਿਖਾਈ ਦਿੱਤੀ ਸੀ । 

ਰਾਖੀ ਸਾਵੰਤ ਨੇ ਫੋਨ ‘ਤੇ ਕੀਤੀ ਗੱਲ 

ਗੋਵਿੰਦਾ ਤੇ ਸੁਨੀਤਾ ਆਹੁਜਾ ਦੀਆਂ ਤਲਾਕ ਦੀਆਂ ਖ਼ਬਰਾਂ ਦੇ ਦੌਰਾਨ ਅਦਾਕਾਰਾ ਰਾਖੀ ਸਾਵੰਤ ਨੇ ਵੀ ਸੁਨੀਤਾ ਆਹੁਜਾ ਦੇ ਨਾਲ ਫੋਨ ‘ਤੇ ਗੱਲ ਕੀਤੀ । ਇਸ ਦੌਰਾਨ ਸੁਨੀਤਾ ਆਹੁਜਾ ਨੇ ਕਿਹਾ ਕਿ ਉਨ੍ਹਾਂ ਨੇ ਤਲਾਕ ਦਾ ਕੇਸ ਵਾਪਸ ਲੈ ਲਿਆ ਹੈ, ਕਿਉਂਕਿ ਗੋਵਿੰਦਾ ਦੂਜੀ ਸ਼ਾਦੀ ਕਰਨ ਦਾ ਪਲਾਨ ਕਰ ਰਹੇ ਸਨ।

ਜਿਸ ‘ਤੇ ਰਾਖੀ ਸਾਵੰਤ ਕਹਿੰਦੀ ਹੈ ਕਿ ਬਹੁਤ ਵਧੀਆ ਕੀਤਾ ਹੈ ਕੇਸ ਵਾਪਸ ਲੈ ਕੇ । ਇਸ ਦੇ ਨਾਲ ਹੀ ਰਾਖੀ ਸਾਵੰਤ ਨੇ ਸੁਨੀਤਾ ਆਹੁਜਾ ਨੂੰ ਸਲਾਹ ਦਿੱਤੀ ਕਿ “200 ਕਰੋੜ ਤੇ ਧਿਆਨ ਦਿਓ ਤੁਸੀਂ…ਜੇ ਕੋਈ ਦੂਜੀ ਤੀਜੀ ਆ ਗਈ ਤਾਂ ਉਹ ਲੈ ਜਾਏਗੀ। ਪਹਿਲਾਂ ਸਭ ਕੁਝ ਆਪਣੇ ਨਾਮ ਕਰੋ, ਮਿਹਰਬਾਨੀ”। ਸੁਨੀਤਾ ਆਹੁਜਾ ਤੇ ਰਾਖੀ ਸਾਵੰਤ ਦੀ ਗੱਲਬਾਤ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

© Copyright Galactic Television & Communications Pvt. Ltd. 2026. All rights reserved.