ਦੁਨੀਆ ਭਰ ਚ ਛਾਇਆ ਰਾਮ ਨਾਮ ਦਾ ਜਾਦੂ, 22ਵੇਂ ਦਿਨ ਵੀ ਰਾਮਾਇਣ ਨੇ ਬਾਕਸ ਆਫਿਸ ਤੇ ਮਚਾਈ ਧਮਾਲ, 1800 ਕਰੋੜ ਦੇ ਕਰੀਬ ਪਹੁੰਚੀ ਕਮਾਈ
ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ 'ਰਾਮਾਇਣ' ਇਨ੍ਹੀਂ ਦਿਨੀਂ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਆਪਣੀ ਕਮਾਈ ਨਾਲ ਨਵੇਂ ਰਿਕਾਰਡ ਬਣਾਉਂਦੀ ਨਜ਼ਰ ਆ ਰਹੀ ਹੈ। ਫ਼ਿਲਮ ਨੂੰ ਰਿਲੀਜ਼ ਹੋਏ ਲਗਭਗ ਤਿੰਨ ਹਫ਼ਤੇ ਬੀਤ ਚੁੱਕੇ ਹਨ, ਪਰ ਦਰਸ਼ਕਾਂ ਵਿੱਚ ਇਸ ਦਾ ਉਤਸ਼ਾਹ ਲਗਾਤਾਰ ਬਰਕਰਾਰ ਹੈ। ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਫ਼ਿਲਮ ਨੂੰ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਅਤੇ ਨਮਿਤ ਮਲਹੋਤਰਾ ਦੇ ਨਿਰਮਾਣ ਹੇਠ ਬਣੀ ਇਸ ਫ਼ਿਲਮ ਵਿੱਚ ਰਣਬੀਰ ਕਪੂਰ ਦੇ ਨਾਲ ਯਸ਼ ਅਤੇ ਸਾਈ ਪੱਲਵੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।
ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਫ਼ਿਲਮ 'ਰਾਮਾਇਣ' ਇਨ੍ਹੀਂ ਦਿਨੀਂ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਆਪਣੀ ਕਮਾਈ ਨਾਲ ਨਵੇਂ ਰਿਕਾਰਡ ਬਣਾਉਂਦੀ ਨਜ਼ਰ ਆ ਰਹੀ ਹੈ। ਫ਼ਿਲਮ ਨੂੰ ਰਿਲੀਜ਼ ਹੋਏ ਲਗਭਗ ਤਿੰਨ ਹਫ਼ਤੇ ਬੀਤ ਚੁੱਕੇ ਹਨ, ਪਰ ਦਰਸ਼ਕਾਂ ਵਿੱਚ ਇਸ ਦਾ ਉਤਸ਼ਾਹ ਲਗਾਤਾਰ ਬਰਕਰਾਰ ਹੈ। ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਫ਼ਿਲਮ ਨੂੰ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਅਤੇ ਨਮਿਤ ਮਲਹੋਤਰਾ ਦੇ ਨਿਰਮਾਣ ਹੇਠ ਬਣੀ ਇਸ ਫ਼ਿਲਮ ਵਿੱਚ ਰਣਬੀਰ ਕਪੂਰ ਦੇ ਨਾਲ ਯਸ਼ ਅਤੇ ਸਾਈ ਪੱਲਵੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਰਾਮਾਇਣ ਦੀ ਕਹਾਣੀ 'ਤੇ ਆਧਾਰਿਤ ਇਸ ਫ਼ਿਲਮ ਨੇ 22ਵੇਂ ਦਿਨ ਵੀ ਗਲੋਬਲ ਬਾਕਸ ਆਫਿਸ 'ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ।

ਵਿਦੇਸ਼ਾਂ ਵਿੱਚ ਵੀ ਫ਼ਿਲਮ ਦੀ ਜ਼ਬਰਦਸਤ ਕਮਾਈ
'ਰਾਮਾਇਣਮ' ਨੂੰ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਅਮਰੀਕਾ ਵਿੱਚ ਫ਼ਿਲਮ ਨੇ ਲਗਭਗ 266.09 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਯੂਨਾਈਟਿਡ ਕਿੰਗਡਮ ਵਿੱਚ ਕਰੀਬ 55 ਕਰੋੜ, ਯੂਏਈ ਵਿੱਚ 46 ਕਰੋੜ ਅਤੇ ਆਸਟ੍ਰੇਲੀਆ ਵਿੱਚ 43 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।ਇਸੇ ਤਰ੍ਹਾਂ ਥਾਈਲੈਂਡ ਵਿੱਚ 16 ਕਰੋੜ, ਮਲੇਸ਼ੀਆ ਵਿੱਚ 14.5 ਕਰੋੜ, ਨੇਪਾਲ ਵਿੱਚ 12.7 ਕਰੋੜ, ਇੰਡੋਨੇਸ਼ੀਆ ਵਿੱਚ 10.2 ਕਰੋੜ ਅਤੇ ਨੀਦਰਲੈਂਡ ਵਿੱਚ 5.2 ਕਰੋੜ ਰੁਪਏ ਦੀ ਕਮਾਈ ਦਰਜ ਕੀਤੀ ਗਈ ਹੈ। ਕੰਬੋਡੀਆ ਵਿੱਚ ਵੀ ਫ਼ਿਲਮ ਨੇ ਲਗਭਗ 3 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ।ਇਸ ਤਰ੍ਹਾਂ 22 ਦਿਨਾਂ ਵਿੱਚ ਫ਼ਿਲਮ ਦੀ ਵਿਦੇਸ਼ੀ ਬਾਜ਼ਾਰਾਂ ਤੋਂ ਕੁੱਲ ਕਮਾਈ ਲਗਭਗ 592 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

1800 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣ ਤੋਂ ਕੁਝ ਕਦਮ ਦੂਰ
ਵਰਲਡਵਾਈਡ ਬਾਕਸ ਆਫਿਸ ਦੇ ਅੰਕੜਿਆਂ ਮੁਤਾਬਕ, 'ਰਾਮਾਇਣਮ' ਨੇ 22ਵੇਂ ਦਿਨ ਦੁਨੀਆ ਭਰ ਵਿੱਚ ਲਗਭਗ 22 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਨਾਲ ਫ਼ਿਲਮ ਦੀ ਕੁੱਲ ਗਲੋਬਲ ਕਮਾਈ ਵਧ ਕੇ ਲਗਭਗ 1777 ਕਰੋੜ ਰੁਪਏ ਹੋ ਗਈ ਹੈ।ਹੁਣ ਫ਼ਿਲਮ ਨੂੰ 1800 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਲਈ ਕਰੀਬ 23 ਕਰੋੜ ਰੁਪਏ ਦੀ ਹੋਰ ਕਮਾਈ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਰਿਪੋਰਟਾਂ ਮੁਤਾਬਕ ਧੁਰੰਧਰ 2 ਦੇ ਬਾਕਸ ਆਫਿਸ ਰਿਕਾਰਡ ਨੂੰ ਪਿੱਛੇ ਛੱਡਣ ਲਈ ਵੀ ਫ਼ਿਲਮ ਨੂੰ ਅਜੇ ਹੋਰ ਕਾਰੋਬਾਰ ਕਰਨਾ ਪਵੇਗਾ।

ਭਾਰਤੀ ਬਾਕਸ ਆਫਿਸ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ
ਜੇਕਰ ਭਾਰਤ ਵਿੱਚ ਫ਼ਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਦਾ ਨੈੱਟ ਕਲੈਕਸ਼ਨ ਲਗਭਗ 992.10 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ। ਵੀਰਵਾਰ ਨੂੰ ਫ਼ਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਕਰੀਬ 9.65 ਕਰੋੜ ਰੁਪਏ ਦੀ ਕਮਾਈ ਕੀਤੀ।'ਰਾਮਾਇਣ' ਦੀ ਲਗਾਤਾਰ ਸਫਲਤਾ ਨੇ ਇਹ ਸਾਬਤ ਕੀਤਾ ਹੈ ਕਿ ਭਾਰਤੀ ਮਹਾਂਕਾਵਿ ਅਤੇ ਧਾਰਮਿਕ ਕਹਾਣੀਆਂ ਨੂੰ ਵਿਸ਼ਵ ਪੱਧਰ 'ਤੇ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹਨ ਕਿ ਫ਼ਿਲਮ ਕਦੋਂ 1800 ਕਰੋੜ ਦਾ ਅੰਕੜਾ ਪਾਰ ਕਰਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਨਵੇਂ ਰਿਕਾਰਡ ਆਪਣੇ ਨਾਮ ਕਰਦੀ ਹੈ।