‘ਰਾਮਾਇਣ’ ਦਾ ਇੰਗਲਿਸ਼ ਵਰਜ਼ਨ ਹੋਵੇਗਾ 30 ਮਿੰਟ ਛੋਟਾ, ਜਾਣੋ ਕਿਹੜਾ ਹਿੱਸਾ ਹੋਵੇਗਾ ਕੱਟ
ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਫ਼ਿਲਮਾਂ ਵਿੱਚੋਂ ਇੱਕ ‘ਰਾਮਾਇਣ’ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਰਣਬੀਰ ਕਪੂਰ ਅਤੇ ਯਸ਼ ਸਟਾਰਰ ਇਸ ਫ਼ਿਲਮ ਨੂੰ ਹਿੰਦੀ ਤੋਂ ਇਲਾਵਾ ਦੁਨੀਆ ਭਰ ਦੀਆਂ ਕਈ ਭਾਸ਼ਾਵਾਂ ਵਿੱਚ ਦਰਸ਼ਕਾਂ ਤੱਕ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਫ਼ਿਲਮ ਦੇ ਇੰਗਲਿਸ਼ ਵਰਜ਼ਨ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ।ਰਿਪੋਰਟ ਮੁਤਾਬਕ ‘ਰਾਮਾਇਣ’ ਦਾ ਇੰਗਲਿਸ਼ ਵਰਜ਼ਨ ਹਿੰਦੀ ਵਰਜ਼ਨ ਨਾਲੋਂ ਕਰੀਬ 30 ਮਿੰਟ ਛੋਟਾ ਹੋਵੇਗਾ।
ਬਾਲੀਵੁੱਡ ਦੀਆਂ ਸਭ ਤੋਂ ਚਰਚਿਤ ਫ਼ਿਲਮਾਂ ਵਿੱਚੋਂ ਇੱਕ ‘ਰਾਮਾਇਣ’ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਰਣਬੀਰ ਕਪੂਰ ਅਤੇ ਯਸ਼ ਸਟਾਰਰ ਇਸ ਫ਼ਿਲਮ ਨੂੰ ਹਿੰਦੀ ਤੋਂ ਇਲਾਵਾ ਦੁਨੀਆ ਭਰ ਦੀਆਂ ਕਈ ਭਾਸ਼ਾਵਾਂ ਵਿੱਚ ਦਰਸ਼ਕਾਂ ਤੱਕ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੁਣ ਫ਼ਿਲਮ ਦੇ ਇੰਗਲਿਸ਼ ਵਰਜ਼ਨ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ।ਰਿਪੋਰਟ ਮੁਤਾਬਕ ‘ਰਾਮਾਇਣ’ ਦਾ ਇੰਗਲਿਸ਼ ਵਰਜ਼ਨ ਹਿੰਦੀ ਵਰਜ਼ਨ ਨਾਲੋਂ ਕਰੀਬ 30 ਮਿੰਟ ਛੋਟਾ ਹੋਵੇਗਾ। ਇਸ ਤਬਦੀਲੀ ਨੂੰ ਵਿਦੇਸ਼ੀ ਦਰਸ਼ਕਾਂ ਲਈ ਫ਼ਿਲਮ ਦੀ ਪੇਸ਼ਕਾਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਫ਼ਿਲਮ ਦੇ ਕਿਹੜੇ ਹਿੱਸੇ ਨੂੰ ਘਟਾਇਆ ਜਾਵੇਗਾ, ਇਸ ਬਾਰੇ ਸਾਹਮਣੇ ਆ ਰਹੀ ਜਾਣਕਾਰੀ ਨੂੰ ਲੈ ਕੇ ਅਜੇ ਅਧਿਕਾਰਤ ਤੌਰ ’ਤੇ ਵਿਸਥਾਰ ਨਹੀਂ ਦਿੱਤਾ ਗਿਆ।

45 ਭਾਸ਼ਾਵਾਂ ਵਿੱਚ ਡੱਬ ਹੋਵੇਗੀ ‘ਰਾਮਾਇਣ’
ਦੱਸਿਆ ਜਾ ਰਿਹਾ ਹੈ ਕਿ ‘ਰਾਮਾਇਣ’ ਨੂੰ ਇੰਗਲਿਸ਼ ਤੋਂ ਇਲਾਵਾ ਦੁਨੀਆ ਦੀਆਂ ਕਰੀਬ 45 ਭਾਸ਼ਾਵਾਂ ਵਿੱਚ ਡੱਬ ਕਰਕੇ ਰਿਲੀਜ਼ ਕੀਤਾ ਜਾਵੇਗਾ। ਇਸ ਨਾਲ ਫ਼ਿਲਮ ਨੂੰ ਭਾਰਤ ਤੋਂ ਬਾਹਰ ਵੱਡੀ ਗਿਣਤੀ ਵਿੱਚ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਣਬੀਰ ਕਪੂਰ ਅਤੇ ਯਸ਼ ਨੂੰ ਲੈ ਕੇ ਵੱਡੀਆਂ ਉਮੀਦਾਂ
ਫ਼ਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ ਦੇ ਕਿਰਦਾਰ ਵਿੱਚ ਅਤੇ ਯਸ਼ ਰਾਵਣ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਫ਼ਿਲਮ ਦੀ ਕਾਸਟ ਅਤੇ ਇਸ ਦੇ ਵੱਡੇ ਪੱਧਰ ’ਤੇ ਬਣਾਏ ਜਾਣ ਕਾਰਨ ‘ਰਾਮਾਇਣ’ ਪਹਿਲਾਂ ਹੀ ਚਰਚਾ ਵਿੱਚ ਹੈ।ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਿੰਦੀ ਵਰਜ਼ਨ ਨਾਲੋਂ 30 ਮਿੰਟ ਘੱਟ ਕੀਤੇ ਜਾਣ ਵਾਲੇ ਇੰਗਲਿਸ਼ ਵਰਜ਼ਨ ਵਿੱਚ ਫ਼ਿਲਮ ਦਾ ਕਿਹੜਾ ਹਿੱਸਾ ਸ਼ਾਮਲ ਨਹੀਂ ਕੀਤਾ ਜਾਵੇਗਾ। ਦਰਸ਼ਕਾਂ ਨੂੰ ਇਸ ਬਾਰੇ ਮੇਕਰਜ਼ ਵੱਲੋਂ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।