ਰਾਮਾਇਣ ਦਾ ਟ੍ਰੇਲਰ ਬ੍ਰਹਮ ਮਹੂਰਤ ‘ਚ ਕੀਤਾ ਗਿਆ ਰਿਲੀਜ਼, ਭਗਵਾਨ ਰਾਮ ਦੀ ਭੂਮਿਕਾ ‘ਚ ਰਣਬੀਰ ਕਪੂਰ ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਰਾਮਾਇਣ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।ਇਸ ਫ਼ਿਲਮ ਦਾ ਪਹਿਲਾ ਭਾਗ ਇਸੇ ਸਾਲ ਦੀਵਾਲੀ ਦੇ ਮੌਕੇ ‘ਤੇ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗਾ।ਜਦੋਂ ਕਿ ਦੂਜਾ ਭਾਗ 2027 ‘ਚ ਦੀਵਾਲੀ ਦੇ ਮੌਕੇ ਤੇ ਹੀ ਰਿਲੀਜ਼ ਕੀਤਾ ਜਾਵੇਗਾ। ਬ੍ਰਹਮ ਮਹੂਰਤ ਨੂੰ ਭਾਰਤੀ ਪ੍ਰੰਪਰਾ ਮੁਤਾਬਕ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਇਸ ਫ਼ਿਲਮ ਦਾ ਟ੍ਰੇਲਰ ਬ੍ਰਹਮ ਮਹੂਰਤ ਦੇ ਸਮੇਂ ਜਾਰੀ ਕੀਤਾ ਗਿਆ ਹੈ। ਫ਼ਿਲਮ ਮੇਕਰਸ ਦੇ ਵੱਲੋਂ ਇਸ ਫੈਸਲੇ ਨੂੰ ਫ਼ਿਲਮ ਦੇ ਸੰਸਕ੍ਰਿਤਕ ਅਤੇ ਅਧਿਆਤਮਿਕ ਮਹੱਤਵ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਰਾਮਾਇਣ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦਾ ਟ੍ਰੇਲਰ ਬ੍ਰਹਮ ਮਹੂਰਤ ‘ਚ ਸਵੇਰੇ ਚਾਰ ਵੱਜ ਕੇ ਪੰਦਰਾਂ ਮਿੰਟ ‘ਤੇ ਰਿਲੀਜ਼ ਕੀਤਾ ਗਿਆ ਹੈ। ਟ੍ਰੇਲਰ ‘ਚ ਭਗਵਾਨ ਰਾਮ ਦੇ ਕਿਰਦਾਰ ‘ਚ ਰਣਬੀਰ ਕਪੂਰ ਦੀ ਭੂਮਿਕਾ ਨੇ ਫੈਨਸ ਦਾ ਉਤਸ਼ਾਹ ਵਧਾ ਦਿੱਤਾ ਹੈ। ਇਸ ਟ੍ਰੇਲਰ ਨੂੰ ਵੇਖ ਕੇ ਫੈਨਸ ਦਾ ਉਤਸ਼ਾਹ ਹੋਰ ਵੀ ਜ਼ਿਆਦਾ ਵਧ ਗਿਆ ਹੈ ਕਿਉਂਕਿ ਰਣਬੀਰ ਕਪੂਰ ਭਗਵਾਨ ਰਾਮ ਦੇ ਕਿਰਦਾਰ ‘ਚ ਦਿਖਾਈ ਦੇਣਗੇ । ਇਸ ਫ਼ਿਲਮ ਨਾਲ ਜੁੜੇ ਫ਼ਿਲਮ ਮੇਕਰਸ ਦਾ ਕਹਿਣਾ ਹੈ ਕਿ ਇਹ ਇਸ ਫ਼ਿਲਮ ਦਾ ਪਹਿਲਾ ਭਾਗ ਹੈ ਜਦੋਂਕਿ ਫ਼ਿਲਮ ਦਾ ਦੂਜਾ ਭਾਗ ਵੀ ਆਉਣ ਵਾਲੇ ਸਾਲਾਂ ‘ਚ ਤਿਆਰ ਕੀਤਾ ਜਾਵੇਗਾ।

ਦੀਵਾਲੀ ‘ਤੇ ਪਹਿਲਾ ਭਾਗ ਵੇਖਣ ਨੂੰ ਮਿਲੇਗਾ
ਫ਼ਿਲਮ ਮੇਕਰਸ ਦਾ ਕਹਿਣਾ ਹੈ ਕਿ ਇਸ ਫ਼ਿਲਮ ਦਾ ਪਹਿਲਾ ਭਾਗ ਇਸੇ ਸਾਲ ਦੀਵਾਲੀ ਦੇ ਮੌਕੇ ‘ਤੇ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗਾ।ਜਦੋਂ ਕਿ ਦੂਜਾ ਭਾਗ 2027 ‘ਚ ਦੀਵਾਲੀ ਦੇ ਮੌਕੇ ਤੇ ਹੀ ਰਿਲੀਜ਼ ਕੀਤਾ ਜਾਵੇਗਾ। ਬ੍ਰਹਮ ਮਹੂਰਤ ਨੂੰ ਭਾਰਤੀ ਪ੍ਰੰਪਰਾ ਮੁਤਾਬਕ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਇਸ ਫ਼ਿਲਮ ਦਾ ਟ੍ਰੇਲਰ ਬ੍ਰਹਮ ਮਹੂਰਤ ਦੇ ਸਮੇਂ ਜਾਰੀ ਕੀਤਾ ਗਿਆ ਹੈ। ਫ਼ਿਲਮ ਮੇਕਰਸ ਦੇ ਵੱਲੋਂ ਇਸ ਫੈਸਲੇ ਨੂੰ ਫ਼ਿਲਮ ਦੇ ਸੰਸਕ੍ਰਿਤਕ ਅਤੇ ਅਧਿਆਤਮਿਕ ਮਹੱਤਵ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਚਾਰ ਹਜ਼ਾਰ ਕਰੋੜ ਦਾ ਬਜਟ ਤੇ ਭਾਰਤ ਦੇ ਦਿੱਗਜ ਕਲਾਕਾਰ
ਚਾਰ ਹਜ਼ਾਰ ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋ ਰਿਹਾ ਇਹ ਭਾਰਤੀ ਸਿਨੇਮਾਂ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਪ੍ਰੋਜੈਕਟ ਮੰਨਿਆ ਜਾ ਰਿਹਾ ਹੈ। ਫ਼ਿਲਮ ‘ਚ ਮੁੱਖ ਭੂਮਿਕਾ ਰਣਬੀਰ ਕਪੂਰ, ਜਦੋਂਕਿ ਦੱਖਣੀ ਸਿਨੇਮਾਂ ਦੇ ਸਟਾਰ ਯਸ਼ ‘ਰਾਵਣ’ ਦੀ ਭੂਮਿਕਾ ‘ਚ ਤਹਿਲਕਾ ਮਚਾਉਣ ਦੇ ਲਈ ਤਿਆਰ ਹਨ।