ਕੈਮਰਾ ਮੈਨ ਦੇ ਜਨਮ ਦਿਨ ‘ਤੇ ਸ਼ਹਿਨਾਜ਼ ਗਿੱਲ ਨੇ ਕੋਲ ਬੁਲਾ ਕੇ ਬਰਥਡੇ ਕੀਤਾ ਵਿਸ਼, ਵੀਡੀਓ ਹੋ ਰਿਹਾ ਵਾਇਰਲ

ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕੈਮਰਾ ਮੈਨ ਦੇ ਨਾਲ ਨਜ਼ਰ ਆ ਰਹੀ ਹੈ। ਉਸ ਕੈਮਰਾ ਮੈਨ ਦਾ ਜਨਮਦਿਨ ਹੁੰਦਾ ਹੈ। ਸ਼ਹਿਨਾਜ਼ ਉਸ ਨੂੰ ਆਪਣੇ ਕੋਲ ਬੁਲਾਉਂਦੀ ਹੈ ਅਤੇ ਜਨਮ ਦਿਨ ਦੀ ਵਧਾਈ ਦਿੰਦੀ ਹੈ । ਜਿਸ ਤੋਂ ਬਾਅਦ ਕੈਮਰਾ ਮੈਨ ਖੁਸ਼ ਹੋ ਜਾਂਦਾ ਹੈ।

By  Shaminder Kaur Kaler July 31st 2026 05:35 PM

 ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕੈਮਰਾ ਮੈਨ  ਦੇ ਨਾਲ ਨਜ਼ਰ ਆ ਰਹੀ ਹੈ। ਉਸ ਕੈਮਰਾ ਮੈਨ ਦਾ ਜਨਮਦਿਨ ਹੁੰਦਾ ਹੈ। ਸ਼ਹਿਨਾਜ਼ ਉਸ ਨੂੰ ਆਪਣੇ ਕੋਲ ਬੁਲਾਉਂਦੀ ਹੈ ਅਤੇ ਜਨਮ ਦਿਨ ਦੀ ਵਧਾਈ ਦਿੰਦੀ ਹੈ । ਜਿਸ ਤੋਂ ਬਾਅਦ ਕੈਮਰਾ ਮੈਨ ਖੁਸ਼ ਹੋ ਜਾਂਦਾ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। 


ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ 

ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।ਹਾਲ ਹੀ ‘ਚ ਉਹਨਾਂ ਦੀ ਫ਼ਿਲਮ ‘ਇਸ਼ਕਨਾਮਾ’ ਹਾਲ ਹੀ ‘ਚ ਰਿਲੀਜ਼ ਹੋਈ ਹੈ। ਜਿਸ ‘ਚ ਜੈ ਰੰਧਾਵਾ ਉਨ੍ਹਾਂ ਦੇ ਨਾਲ ਨਜ਼ਰ ਆਏ ਸਨ।ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟਸ ‘ਤੇ ਉਹ ਕੰਮ ਕਰ ਰਹੇ ਹਨ।ਜਲਦ ਹੀ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।

© Copyright Galactic Television & Communications Pvt. Ltd. 2026. All rights reserved.