ਫਾਇਰਿੰਗ ਤੋਂ ਬਾਅਦ ਟਾਈਗਰ ਸ਼ਰਾਫ ਦੀਆਂ ਤਸਵੀਰਾਂ ਆਈਆਂ ਸਾਹਮਣੇ,ਡਿਪਟੀ ਸੀਐੱਮ ਹਾਲ ਚਾਲ ਜਾਨਣ ਦੇ ਲਈ ਪਹੁੰਚੇ

ਟਾਈਗਰ ਸ਼ਰਾਫ ‘ਤੇ ਐਤਵਾਰ ਨੂੰ ਫਾਈਰਿੰਗ ਕੀਤੀ ਗਈ । ਜਿਸ ‘ਚ ਅਦਾਕਾਰ ਵਾਲ ਵਾਲ ਬਚਿਆ । ਹਾਲਾਂਕਿ ਛੱਰੇ ਲੱਗਣ ਦੇ ਨਾਲ ਉਨ੍ਹਾਂ ਦੇ ਸੀਨੇ ਤੇ ਹੱਥ ‘ਤੇ ਜ਼ਖਮ ਹੋ ਗਏ । ਪਰ ਉਹ ਇਸ ਵਾਰਦਾਤ ਦੌਰਾਨ ਬਚ ਗਏ । ਹਮਲੇ ਤੋਂ ਬਾਅਦ ਡਿਪਟੀ ਸੀਐੱਮ ਏਕਨਾਥ ਛਿੰਦੇ ਉਨ੍ਹਾਂ ਦਾ ਹਾਲ ਚਾਲ ਜਾਨਣ ਦੇ ਲਈ ਪਹੁੰਚੇ ਹਨ ।

By  Shaminder Kaur Kaler October 19th 2026 10:24 AM

ਟਾਈਗਰ ਸ਼ਰਾਫ ‘ਤੇ ਐਤਵਾਰ ਨੂੰ ਫਾਈਰਿੰਗ ਕੀਤੀ ਗਈ । ਜਿਸ ‘ਚ ਅਦਾਕਾਰ ਵਾਲ ਵਾਲ ਬਚਿਆ । ਹਾਲਾਂਕਿ ਛੱਰੇ ਲੱਗਣ ਦੇ ਨਾਲ ਉਨ੍ਹਾਂ ਦੇ ਸੀਨੇ ਤੇ ਹੱਥ ‘ਤੇ ਜ਼ਖਮ ਹੋ ਗਏ । ਪਰ ਉਹ ਇਸ ਵਾਰਦਾਤ ਦੌਰਾਨ ਬਚ ਗਏ । ਹਮਲੇ ਤੋਂ ਬਾਅਦ ਡਿਪਟੀ ਸੀਐੱਮ ਏਕਨਾਥ ਛਿੰਦੇ ਉਨ੍ਹਾਂ ਦਾ ਹਾਲ ਚਾਲ ਜਾਨਣ ਦੇ ਲਈ ਪਹੁੰਚੇ ਹਨ ।ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਟਾਈਗਰ ਸ਼ਰਾਫ ਦੇ ਹੱਥਾਂ ਤੇ ਸੀਨੇ ‘ਤੇ ਪੱਟੀ ਬੱਝੀ ਹੋਈ ਹੈ ਅਤੇ ਡਿਪਟੀ ਸੀਐੱਮ ਟਾਈਗਰ ਸ਼ਰਾਫ ਦੇ ਕੋਲ ਬੈਠੇ ਹੋਏ ਹਨ। 


ਪੰਜ ਰਾਊਂਡ ਫਾਇਰਿੰਗ 

ਟਾਈਗਰ ਸ਼ਰਾਫ ਤੇ ਪੰਜ ਰਾਊਂਡ ਫਾਇਰਿੰਗ ਕੀਤੀ ਗਈ ਹੈ। ਬਾਰੂਦ ਅਤੇ ਕੱਚ ਦੇ ਟੁਕੜਿਆਂ ਕਾਰਨ ਟਾਈਗਰ ਦੇ ਹੱਥ ‘ਚ ਜ਼ਖਮ ਹੋ ਗਿਆ। ਇਸ ਦੇ ਨਾਲ ਉਨ੍ਹਾਂ ਦਾ ਡਰਾਈਵਰ ਵੀ ਜ਼ਖਮੀ ਹੋ ਗਿਆ ਹੈ। ਇਸ ਘਟਨਾ ਤੇ ਡਿਪਟੀ ਸੀਐੱਮ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ “ਇਹ ਮਾਮਲਾ ਕਾਫੀ ਗੰਭੀਰ ਹੈ।ਪਰ ਰਾਹਤ ਦੀ ਗੱਲ ਇਹ ਹੈ ਕਿ ਟਾਈਗਰ ਸੁਰੱਖਿਅਤ ਹੈ।

ਉਨ੍ਹਾਂ ਦੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਇਹ ਘਟਨਾ ਬੜੀ ਨਿੰਦਣਯੋਗ ਹੈ।ਮੈਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਹ ਅਤੇ ਉਨ੍ਹਾਂ ਦੀ ਮਾਂ ਕਾਫੀ ਡਰੇ ਹੋਏ ਹਨ ੳਤੇ ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਸੂਬਾ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।ਕਿਸੇ ਵੀ ਤਰ੍ਹਾਂ ਦੀ ਧਮਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ”।

© Copyright Galactic Television & Communications Pvt. Ltd. 2026. All rights reserved.