ਹਾਸੇ-ਹਾਸੇ ‘ਚ ਦਿਲਜੀਤ ਨੇ ਕੰਪਨੀ ਨੂੰ ਸੁਣਾਈ ਆਪਣੇ ਦਿਲ ਦੀ ਗੱਲ, ਵੇਖੋ ਗੱਲ ਕਹਿਣ ਦਾ ਗਾਇਕ ਦਾ ਫਨੀ ਅੰਦਾਜ਼

ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੇ ਫਨੀ ਅੰਦਾਜ਼ ‘ਚ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਫਨੀ ਅੰਦਾਜ਼ ਦੇ ਨਾਲ ਆਪਣੇ ਦਿਲ ਦੀ ਗੱਲ ਵੀ ਕਹਿ ਦਿੱਤੀ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹੁਣ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਸੰਦੀਦਾ ਬ੍ਰੈਂਡ ਦੀ ਗੱਲ ਕਰ ਰਿਹਾ ਹੈ ਅਤੇ ਕਹਿ ਰਹੇ ਹਨ ਕਿ Levis ਉਨ੍ਹਾਂ ਦਾ ਪਸੰਦੀਦਾ ਬ੍ਰੈਂਡ ਹੈ।

By  Shaminder Kaur Kaler August 18th 2026 02:16 PM

ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੇ ਫਨੀ ਅੰਦਾਜ਼ ‘ਚ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਫਨੀ ਅੰਦਾਜ਼ ਦੇ ਨਾਲ ਆਪਣੇ ਦਿਲ ਦੀ ਗੱਲ ਵੀ ਕਹਿ ਦਿੱਤੀ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹੁਣ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਸੰਦੀਦਾ ਬ੍ਰੈਂਡ ਦੀ ਗੱਲ ਕਰ ਰਿਹਾ ਹੈ ਅਤੇ ਕਹਿ ਰਹੇ ਹਨ ਕਿ Levis ਉਨ੍ਹਾਂ ਦਾ ਪਸੰਦੀਦਾ ਬ੍ਰੈਂਡ ਹੈ।

ਵੀਡੀਓ ‘ਚ ਉਹ ਕਹਿ ਰਿਹਾ ਹੈ ਕਿ “ਮੇਰੀ ਪੈਂਟ ਵੀ ਸੈਕਸੀ, ਮੇਰੀ ਸ਼ਰਟ ਵੀ ਸੈਕਸੀ।ਕਯਾ ਲੱਗ ਰਹਿਆ ਮੈਂ।ਇਸ ਬ੍ਰੈਂਡ ਦੇ ਕੱਪੜੇ ਪਾ ਕੇ ਹਰ ਕੋਈ ਸੈਕਸੀ ਲੱਗਦਾ ਹੈ”। ਦਿਲਜੀਤ ਅੱਗੇ ਕਹਿੰਦੇ ਹਨ ਕਿ “ਲੇਵੀਸ ਮੇਰਾ ਫੇਵਰੇਟ ਬੈ੍ਰਂਡ ਹੈ ਅਤੇ ਇਸ ਲਈ ਮੈਂ ਬੈੱਡ ‘ਤੇ ਚੜ੍ਹ ਚੜ੍ਹ ਕੇ ਫੋਟੋਆਂ ਕਰਵਾ ਰਿਹਾ ਹਾਂ।ਪਰ ਜਦੋਂ ਮੈਂ ਇਹ ਕੱਪੜੇ ਪਾ ਕੇ ਬਾਹਰ ਜਾਂਦਾ ਹਾਂ ਤਾਂ ਹੋਰ ਬ੍ਰੈਂਡ ਦੀ ਕੰਪਨੀਆਂ ਵਾਲੇ ਮੈਨੂੰ ਘੂਰ ਘੂਰ ਕੇ ਵੇਖਦੇ ਹਨ ਅਤੇ ਹੁਣ ਮੈਂ ਕੰਪਨੀ ਨੂੰ ਇਹ ਕਹਿੰਦਾ ਹਾਂ ਕਿ ਮੇਰੀ ਅਮਾਊਂਟ ਵਧਾਓ ਤੇ ਮੇਰੇ ਨਾਲ ਨਵਾਂ ਕੰਟਰੈਕਟ ਕਰੋ, ਨਹੀਂ ਤਾਂ ਫਿਰ ਦੂਜੀਆਂ ਕੰਪਨੀਆਂ ਵਾਲੇ ਜੋ ਮੈਨੂੰ ਘੂਰ ਘੂਰ ਕੇ ਵੇਖਦੇ ਹਨ, ਉਨ੍ਹਾਂ ਨੂੰ ਫਿਰ ਆਈ ਲਵ ਯੂ ਆ”।

ਦਿਲਜੀਤ ਦੋਸਾਂਝ ਨੇ ਹਾਸੇ-ਹਾਸੇ ‘ਚ ਕੰਪਨੀ ਵਾਲਿਆਂ ਨੂੰ ਨਸੀਹਤ ਵੀ ਦੇ ਦਿੱਤੀ ਅਤੇ ਕਿਸੇ ਨੂੰ ਮਹਿਸੂਸ ਵੀ ਨਹੀਂ ਹੋਣ ਦਿੱਤਾ । ਦਿਲਜੀਤ ਦੋਸਾਂਝ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 

© Copyright Galactic Television & Communications Pvt. Ltd. 2026. All rights reserved.