ਹਾਰਡੀ ਸੰਧੂ ਪਤਨੀ ਦੇ ਨਾਲ ਵੈਕੇਸ਼ਨ ‘ਤੇ , ਪਤਨੀ ਨੇ ਵੀਡੀਓ ਕੀਤਾ ਸਾਂਝਾ

ਹਾਰਡੀ ਸੰਧੂ ਆਪਣੀ ਪਤਨੀ ਜ਼ੀਨਤ ਸਿੱਧੂ ਦੇ ਨਾਲ ਵੈਕੇਸ਼ਨ ‘ਤੇ ਹਨ । ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆ ਰਹੇ ਹਨ। ਜ਼ੀਨਤ ਸਿੱਧੂ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਹਾਰਡੀ ਸੰਧੂ ਦੇ ਨਾਲ ਉਨ੍ਹਾਂ ਦੀ ਪਤਨੀ ਵਿਦੇਸ਼ ‘ਚ ਬੋਟਿੰਗ ਦਾ ਅਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਦੋਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ।

By  Shaminder Kaur Kaler October 15th 2026 02:13 PM

ਹਾਰਡੀ ਸੰਧੂ ਆਪਣੀ ਪਤਨੀ ਜ਼ੀਨਤ ਸਿੱਧੂ ਦੇ ਨਾਲ ਵੈਕੇਸ਼ਨ ‘ਤੇ ਹਨ । ਜਿਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆ ਰਹੇ ਹਨ। ਜ਼ੀਨਤ ਸਿੱਧੂ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਹਾਰਡੀ ਸੰਧੂ ਦੇ ਨਾਲ ਉਨ੍ਹਾਂ ਦੀ ਪਤਨੀ ਵਿਦੇਸ਼ ‘ਚ ਬੋਟਿੰਗ ਦਾ ਅਨੰਦ ਲੈਂਦੇ ਹੋਏ ਦਿਖਾਈ ਦੇ ਰਹੇ ਹਨ।


ਸੋਸ਼ਲ ਮੀਡੀਆ ਤੇ ਦੋਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ।ਹਾਰਡੀ ਸੰਧੂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵੈਕੇਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ‘ਚ ਉਹ ਵਿਦੇਸ਼ ‘ਚ ਹੁਸੀਨ ਵਾਦੀਆਂ ‘ਚ ਨਜ਼ਰ ਆ ਰਹੇ ਹਨ। 


ਹਾਰਡੀ ਸੰਧੂ ਦਾ ਵਰਕ ਫ੍ਰੰਟ 

ਹਾਰਡੀ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਕ੍ਰਿਕੇਟਰ ਕੀਤੀ ਸੀ ਅਤੇ ਪਰ ਕ੍ਰਿਕੇਟ ਦੇ ਮੈਦਾਨ ‘ਚ ਵਾਰਮ ਅੱਪ ਦੇ ਦੌਰਾਨ ਉਨ੍ਹਾਂ ਨੂੰ ਸੱਟ ਲੱਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਰਿਵਾਰ ਵਾਲਿਆਂ ਨੇ ਕਰੀਅਰ ਬਦਲਣ ਦਾ ਦਬਾਅ ਪਾਇਆ ਅਤੇ ਉਨ੍ਹਾਂ ਨੇ ਕ੍ਰਿਕੇਟ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਅਤੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਲੰਮਾ ਸਮਾਂ ਗਾਇਕੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਸੰਘਰਸ਼ ਕੀਤਾ । 

© Copyright Galactic Television & Communications Pvt. Ltd. 2026. All rights reserved.