ਜਗਜੀਤ ਸੰਧੂ ਨੇ ਆਪਣੇ ਵਿਆਹ ਦੇ ਬਾਵਜੂਦ ਫ਼ਿਲਮ ‘ਸਤਲੁਜ’‘ਚ ਕੰਮ ਕਰਨਾ ਰੱਖਿਆ ਸੀ ਜਾਰੀ, ਜਾਗੋ ਵਾਲੇ ਦਿਨ ਪਹੁੰਚੇ ਸਨ ਘਰ
ਜਗਜੀਤ ਸੰਧੂ ਵੀ ਇਸ ਫ਼ਿਲਮ ‘ਚ ਆਪਣੇ ਕਿਰਦਾਰ ਦੇ ਕਾਰਨ ਚਰਚਾ ‘ਚ ਆਏ ਹਨ। ਇਸ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਕਾਫੀ ਦਮਦਾਰ ਰਿਹਾ ਸੀ । ਜਗਜੀਤ ਸੰਧੂ ਜਿਸ ਵੇਲੇ ਇਹ ਫ਼ਿਲਮ ਕਰ ਰਹੇ ਸਨ,ਉਸ ਵੇਲੇ ਘਰ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਫ਼ਿਲਮ ‘ਸਤਲੁਜ’ ਨੂੰ ਲੈ ਕੇ ਚਰਚਾ ‘ਚ ਹਨ। ਇਸ ਫ਼ਿਲਮ ‘ਚ ਉਨ੍ਹਾਂ ਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਅਰਜੁਨ ਰਾਮਪਾਲ ਸੀਬੀਆਈ ਜਾਂਚ ਅਧਿਕਾਰੀ ਦੇ ਤੌਰ ‘ਤੇ ਨਜ਼ਰ ਆਏ ਸਨ। ਸੁਵਿੰਦਰ ਵਿੱਕੀ ਇੱਕ ਜ਼ਾਲਮ ਪੁਲਿਸ ਅਧਿਕਾਰੀ ਦੇ ਤੌਰ ‘ਤੇ ਦਿਖਾਈ ਦਿੱਤੇ ਸਨ । ਜਦੋਂਕਿ ਕੰਵਲਜੀਤ ਸਿੰਘ ਡੀਜੀਪੀ ਦੇ ਕਿਰਦਾਰ ‘ਚ ਨਜ਼ਰ ਆਏ ਸਨ।
_d24a6b2d0c04a182f6d5fc579c901add_1280X720.webp)
ਪਰ ਜਗਜੀਤ ਸੰਧੂ ਵੀ ਇਸ ਫ਼ਿਲਮ ‘ਚ ਆਪਣੇ ਕਿਰਦਾਰ ਦੇ ਕਾਰਨ ਚਰਚਾ ‘ਚ ਆਏ ਹਨ। ਇਸ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਕਾਫੀ ਦਮਦਾਰ ਰਿਹਾ ਸੀ । ਜਗਜੀਤ ਸੰਧੂ ਜਿਸ ਵੇਲੇ ਇਹ ਫ਼ਿਲਮ ਕਰ ਰਹੇ ਸਨ,ਉਸ ਵੇਲੇ ਘਰ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਜਗਜੀਤ ਸਿੰਘ ਸੰਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਦੱਸ ਰਹੇ ਹਨ ਕਿ ਮੈਂ ਆਪਣੇ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਘਰ ਪਹੁੰਚਿਆ ਸੀ । ਇਸ ਗੱਲ ਦਾ ਖੁਲਾਸਾ ਦਿਲਜੀਤ ਨੇ ਲਾਈਵ ਦੇ ਦੌਰਾਨ ਕੀਤਾ ਸੀ । ਜਿਸ ਤੋਂ ਬਾਅਦ ਜਗਜੀਤ ਸੰਧੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਜਗਜੀਤ ਸੰਧੂ ਦਾ ਵਰਕ ਫ੍ਰੰਟ
ਜਗਜੀਤ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਓਏ ਭੋਲੇ ਓਏ’, ਸੁਫ਼ਨਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਵੈੱਬ ਸੀਰੀਜ਼ ‘ਚ ਵੀ ਦਿਖਾਈ ਦੇ ਚੁੱਕੇ ਹਨ ।