ਜੈਸਮੀਨ ਸੈਂਡਲਾਸ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਜੈਸਮੀਨ ਸੈਂਡਲਾਸ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । ਜਲੰਧਰ ‘ਚ ਪੈਦਾ ਹੋੋਈ ਜੈਸਮੀਨ ਸੈਂਡਲਾਸ ਦਾ ਪਾਲਣ ਪੋਸ਼ਣ ਕੈਲੀਫੋਰਨੀਆ ‘ਚ ਹੋਇਆ ਸੀ ਕਿਉਂਕਿ ਉਹ ਛੋਟੀ ਉਮਰੇ ਹੀ ਵਿਦੇਸ਼ ‘ਚ ਆਪਣੇ ਪਰਿਵਾਰ ਦੇ ਨਾਲ ਵੱਸ ਗਈ ਸੀ । ਜੈਸਮੀਨ ਸੈਂਡਲਾਸ ਵਿਦੇਸ਼ ‘ਚ ਪਲਣ ਦੇ ਕਾਰਨ ਸ਼ੁਰੂ ਤੋਂ ਹੀ ਖੁੱਲ੍ਹੇ ਵਿਚਾਰਾਂ ਦੀ ਰਹੀ ਹੈ।

By  Shaminder Kaur Kaler September 4th 2026 10:21 AM -- Updated: September 4th 2026 10:25 AM

ਜੈਸਮੀਨ ਸੈਂਡਲਾਸ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । ਜਲੰਧਰ ‘ਚ ਪੈਦਾ ਹੋੋਈ ਜੈਸਮੀਨ ਸੈਂਡਲਾਸ ਦਾ ਪਾਲਣ ਪੋਸ਼ਣ ਕੈਲੀਫੋਰਨੀਆ ‘ਚ ਹੋਇਆ ਸੀ ਕਿਉਂਕਿ ਉਹ ਛੋਟੀ ਉਮਰੇ ਹੀ ਵਿਦੇਸ਼ ‘ਚ ਆਪਣੇ ਪਰਿਵਾਰ ਦੇ ਨਾਲ ਵੱਸ ਗਈ ਸੀ । ਜੈਸਮੀਨ ਸੈਂਡਲਾਸ ਵਿਦੇਸ਼ ‘ਚ ਪਲਣ ਦੇ ਕਾਰਨ ਸ਼ੁਰੂ ਤੋਂ ਹੀ ਖੁੱਲ੍ਹੇ ਵਿਚਾਰਾਂ ਦੀ ਰਹੀ ਹੈ। ਉਹ ਆਪਣੀ ਹਰ ਗੱਲ ਨੂੰ ਬੇਬਾਕੀ ਦੇ ਨਾਲ ਰੱਖਦੀ ਹੈ। ਜਿਸ ਦੀ ਝਲਕ ਉਸ ਦੇ ਵਾਇਰਲ ਹੁੰਦੇ ਵੀਡੀਓਜ਼ ‘ਚ ਵੇਖੀ ਜਾ ਸਕਦੀ ਹੈ। 


ਜੈਸਮੀਨ ਨੇ ਮੁਸਕਾਨ ਗੀਤ ਨਾਲ ਕੀਤੀ ਸ਼ੁਰੂਆਤ 

ਜੈਸਮੀਨ ਸੈਂਡਲਾਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਮੁਸਕਾਨ’ ਗੀਤ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਗਾਇਕੀ ਦੇ ਖੇਤਰ ‘ਚ ਲਗਾਤਾਰ ਅੱਗੇ ਵਧਦੀ ਗਈ ।


ਇੱਕ ਸਮਾਂ ਅਜਿਹਾ ਵੀ ਸੀ ਕਿ ਕੁਝ ਕੁ ਡਾਲਰ ‘ਚ ਗਾਇਕਾ ਆਪਣੇ ਗੀਤਾਂ ਦੀ ਸੀਡੀ ਤੱਕ ਕੈਲਫੋਰਨੀਆਂ ਦੀਆਂ ਸੜਕਾਂ ‘ਤੇ ਵੇਚਦੀ ਹੁੰਦੀ ਸੀ । ਪਰ ਜੈਸਮੀਨ ਨੇ ਕਦੇ ਵੀ ਆਪਣੇ ਪ੍ਰੋਫੈਸ਼ਨ ਤੋਂ ਮੂੰਹ ਨਹੀਂ ਮੋੜਿਆ ਤੇ ਹਰ ਹਾਲ ‘ਚ ਮਿਹਨਤ ਕਰਦੀ ਰਹੀ। 


ਗੈਰੀ ਸੰਧੂ ਦੇ ਨਾਲ ਨਜ਼ਦੀਕੀਆਂ 

ਜੈਸਮੀਨ ਸੈਂਡਲਾਸ ਗੈਰੀ ਸੰਧੂ ਦੇ ਨਾਲ ਨਜ਼ਦੀਕੀਆਂ ਕਾਰਨ ਵੀ ਚਰਚਾ ‘ਚ ਰਹੀ ਹੈ। ਦੋਵਾਂ ਦੀ ਦੋਸਤੀ ਦੇ ਚਰਚੇ ਖੂਬ ਹੁੰਦੇ ਸਨ ।ਪਰ ਕਿਸੇ ਕਾਰਨ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖ ਹੋ ਗਏ ਸਨ। ਹਾਲਾਂਕਿ ਜੈਸਮੀਨ ਨੇ ਕਈ ਵਾਰ ਗੈਰੀ ਨੂੰ ਆਪਣੇ ਲਾਈਵ ਸ਼ੋਅ ਦੇ ਦੌਰਾਨ ਵਾਪਸ ਵੀ ਬੁਲਾਇਆ ਸੀ, ਪਰ ਗੈਰੀ ਨੇ ਵੀ ਇੱਕ ਸ਼ੋਅ ਦੌਰਾਨ ਕਿਹਾ ਸੀ ਕਿ ਹੁਣ ਦੇਰ ਹੋ ਗਈ । ਹੁਣ ਉਸ ਦਾ ਮੁੰਡਾ ਹੋ ਗਿਆ । 

ਧਰੁੰਧਰ ‘ਚ ਗੀਤ ਤੋਂ ਬਾਅਦ ਬੱਲੇ ਬੱਲੇ 

ਜੈਸਮੀਨ ਸੈਂਡਲਾਸ ਨੇ ਕੁਝ ਸਮਾਂ ਪਹਿਲਾਂ ਆਈ ਧਰੁੰਧਰ ਫ਼ਿਲਮ ‘ਚ ਗਾਏ ਗੀਤ ‘ਜਾਈਏ ਸੱਜਣਾ’ ਦੇ ਨਾਲ ਖੂਬ ਚਰਚਾ ਹੋਈ ਅਤੇ ਵਿਸ਼ਵ ਪੱਧਰ ‘ਤੇ ਉਸ ਨੂੰ ਜਾਣਿਆ ਜਾਣ ਲੱਗ ਪਿਆ । ਇਸ ਗੀਤ ਦੇ ਲਈ ਕਿਹਾ ਜਾਂਦਾ ਹੈ ਕਿ ਜੈਸਮੀਨ ਨੇ ਮੋਟੀ ਰਕਮ ਵਸੂਲੀ ਸੀ।


© Copyright Galactic Television & Communications Pvt. Ltd. 2026. All rights reserved.