ਜੈਜ਼ੀ ਬੀ ਦਾ ਵੱਖਰਾ ਅੰਦਾਜ਼, ਕੁੜਤੇ ਚਾਦਰੇ ਦਾ ਪ੍ਰਿੰਟ ਬਣਿਆ ਚਰਚਾ, ਤਸਵੀਰਾਂ ਹੋ ਰਹੀਆਂ ਵਾਇਰਲ
ਜੈਜ਼ੀ ਬੀ ਆਪਣੇ ਵੱਖਰੇ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦਾ ਹੇਅਰ ਸਟਾਈਲ, ਕੱਪੜੇ ਤੇ ਬੂਟ ਹਰ ਚੀਜ਼ ਵੱਖਰੀ ਹੁੰਦੀ ਹੈ ਅਤੇ ਉਹ ਅਕਸਰ ਆਪਣੇ ਗੀਤਾਂ ‘ਚ ਨਵਾਂਪਣ ਲੈ ਕੇ ਆਉਂਦੇ ਹਨ। ਹੁਣ ਉਨ੍ਹਾਂ ਦੀ ਨਵਾਂ ਕੁੜਤਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੋ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋ ਰਿਹਾ ਹੈ। ਜੈਜ਼ੀ ਬੀ ਕੁੜਤੇ ਚਾਦਰੇ ‘ਚ ਨਜ਼ਰ ਆ ਰਹੇ ਹਨ ।

ਇਸ ਕੁੜਤੇ ਦੇ ਉਤੇ ਖਤਰੇ ਦਾ ਨਿਸ਼ਾਨ ਬਣਿਆ ਹੋਇਆ ਹੈ ਅਤੇ ਚਾਦਰੇ ਤੇ ਵੀ ਸੇਮ ਪ੍ਰਿੰਟ ਕੀਤਾ ਗਿਆ ਹੈ ਤੇ ਕੁੜਤੇ ਦੀ ਬੈਕ ਸਾਈਡ ‘ਤੇ ਲਿਖਿਆ ਹੈ ‘ਬਚ ਕੇ’ । ਜੈਜ਼ੀ ਬੀ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਡਿਜ਼ਾਈਨ ਬਾਏ ਮਾਈ ਡੀਅਰ ਫ੍ਰੈਂਡ ਗੋਗਾ ਧਾਲੀਵਾਲ’।
ਜੈਜ਼ੀ ਬੀ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਫੈਨਸ ਨੇ ਹਾਰਟ ਤੇ ਫਾਇਰ ਵਾਲੇ ਇਮੋਜ਼ੀ ਪੋਸਟ ਕਰਦੇ ਹੋਏ ਗਾਇਕ ਦੇ ਅੰਦਾਜ਼ ਦੀ ਤਾਰੀਫ ਕੀਤੀ ਹੈ।
ਦੱਸ ਦਈਏ ਕਿ ਆਪਣੇ ਹਰ ਗੀਤ ‘ਚ ਜੈਜ਼ੀ ਬੀ ਵੱਖਰੇ ਸਟਾਈਲ ‘ਚ ਦਿਖਾਈ ਦਿੰਦੇ ਹਨ ਅਤੇ ਹੁਣ ਲੱਗਦਾ ਹੈ ਕਿ ਉਹ ਆਪਣਾ ਕੋਈ ਨਵਾਂ ਗੀਤ ਲੈ ਕੇ ਆ ਰਹੇ ਹਨ। ਜਿਸ ‘ਚ ਉਹ ਇਸ ਨਵੀਂ ਡਰੈੱਸ ‘ਚ ਨਜ਼ਰ ਆਉਣ ਵਾਲੇ ਹਨ।