ਗਾਇਕ ਸ਼ੁਭ ਦਾ ਅੱਜ ਹੈ ਜਨਮ ਦਿਨ, ਜਨਮ-ਦਿਨ ‘ਤੇ ਫੈਨਸ ਵੀ ਦੇ ਰਹੇ ਵਧਾਈ
ਗਾਇਕ ਸ਼ੁਭ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਗਾਇਕ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਾਂਗੇ । ਗਾਇਕ ਸ਼ੁਭ ਦਾ ਜਨਮ 10 ਅਗਸਤ 1997 ਨੂੰ ਹੋਇਆ ਸੀ । ਗਾਇਕ ਸ਼ੁਭਨੀਤ ਦਾ ਜਨਮ ਪੰਜਾਬ ‘ਚ ਹੋਇਆ ਸੀ ।

ਜਿਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ ਅਤੇ ਇੱਥੇ ਜਾ ਕੇ ਹੀ ਉਨ੍ਹਾਂ ਨੇ ਆਪਣੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਵੱਡਾ ਭਰਾ ਰਵਨੀਤ ਸਿੰਘ ਵੀ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਹੁਣ ਤੱਕ ਉਹ ਬਤੌਰ ਹੋਸਟ ਕੰਮ ਕਰ ਚੁੱਕਿਆ ਹੈ। ਇਸ ਦੇ ਨਾਲ ਹੀ ਕਈ ਫ਼ਿਲਮਾਂ ਅਤੇ ਗੀਤਾਂ ‘ਚ ਵੀ ਉਹ ਨਜ਼ਰ ਆ ਚੁੱਕਿਆ ਹੈ।

ਵਿਵਾਦਾਂ ਦੇ ਨਾਲ ਨਾਤਾ
ਸ਼ੁਭ ਕਈ ਵਾਰ ਵਿਵਾਦਾਂ ‘ਚ ਵੀ ਰਿਹਾ ਹੈ।ਸ਼ੁਭ ਨੇ 2023 ਵਿੱਚ ਇੱਕ ਸੋਸ਼ਲ ਮੀਡੀਆ ਸਟੋਰੀ ਸਾਂਝੀ ਕੀਤੀ ਸੀ, ਜਿਸ ਵਿੱਚ ਭਾਰਤ ਦਾ ਇੱਕ ਵਿਵਾਦਿਤ/ਅਧੂਰਾ ਨਕਸ਼ਾ ਅਤੇ “ਪ੍ਰੇ ਫਾਰ ਪੰਜਾਬ” ਲਿਖਿਆ ਹੋਇਆ ਸੀ। ਇਸ ਪੋਸਟ ਤੋਂ ਬਾਅਦ ਉਸ 'ਤੇ ਖਾਲਿਸਤਾਨ-ਸਮਰਥਨ ਦੇ ਦੋਸ਼ ਲੱਗੇ ਅਤੇ ਸੋਸ਼ਲ ਮੀਡੀਆ 'ਤੇ ਕਾਫ਼ੀ ਵਿਰੋਧ ਹੋਇਆ।
ਇਸ ਸਾਰੇ ਵਿਵਾਦ ਤੋਂ ਬਾਅਦ ਇੰਡੀਆ ‘ਚ ਹੋਣ ਵਾਲਾ ਉਸ ਦਾ ਟੂਰ ਰੱਦ ਕਰ ਦਿੱਤਾ ਗਿਆ ਸੀ ।ਇਸ ਤੋਂ ਇਲਾਵਾ ਉਸ ਨੇ ਕੰਗਨਾ ਰਣੌਤ ਨੂੰ ਵੀ ਇੱਕ ਗੀਤ ਦੇ ਰਾਹੀਂ ਜਵਾਬ ਦਿੱਤਾ ਸੀ।