ਆਰ ਨੇਤ ਨੇ ਮਨਾਇਆ ਜਨਮ ਦਿਨ, ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ
ਆਰ ਨੇਤ ਨੇ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਗਾਇਕ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਗਾਇਕ ਆਪਣੀ ਕਿਸੇ ਪ੍ਰਸ਼ੰਸਕ ਦੇ ਨਾਲ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਆਰ ਨੇਤ ਨੇ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਗਾਇਕ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ । ਜਿਸ ‘ਚ ਗਾਇਕ ਆਪਣੀ ਕਿਸੇ ਪ੍ਰਸ਼ੰਸਕ ਦੇ ਨਾਲ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਗਾਇਕ ਆਰ ਨੇਤ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗਾਇਕ ਨੇ ਗਾਇਕੀ ਦੇ ਖੇਤਰ ‘ਚ ਲੰਮੇ ਸੰਘਰਸ਼ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਹੈ।
_b7384f5d9ecfb58b0f6cde91d3352787_1280X720.webp)
ਆਰ ਨੇਤ ਦੇ ਮਾਪਿਆਂ ਦੀ ਪੂਰੀ ਸਪੋਟ
ਆਰ ਨੇਤ ਨੂੰ ਗਾਇਕੀ ਦੇ ਖੇਤਰ ‘ਚ ਅੱਗੇ ਵਧਣ ਦੇ ਲਈ ਗਾਇਕ ਆਰ ਨੇਤ ਦੇ ਮਾਪਿਆਂ ਨੇ ਵੀ ਪੂਰੀ ਸਪੋਟ ਕੀਤੀ । ਇਸੇ ਸਪੋਟ ਦੀ ਬਦੌਲਤ ਹੀ ਗਾਇਕ ਗਾਇਕੀ ਦੇ ਖੇਤਰ ‘ਚ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਅੱਜ ਉਸ ਕੋਲ ਦੌਲਤ ਸ਼ੌਹਰਤ ਸਭ ਕੁਝ ਹੈ। 
ਜ਼ਮੀਨ ਨਾਲ ਜੁੜਿਆ ਕਲਾਕਾਰ
ਆਰ ਨੇਤ ਜ਼ਮੀਨ ਨਾਲ ਜੁੜਿਆ ਕਲਾਕਾਰ ਹੈ ਅਤੇ ਉਹ ਅਕਸਰ ਫੈਨਸ ਦੇ ਨਾਲ ਆਪਣੇ ਘਰ ‘ਚ ਹੀ ਮੁਲਾਕਾਤ ਕਰਦਾ ਹੋਇਆ ਨਜ਼ਰ ਆਉਂਦਾ ਹੈ। ਭਾਵੇਂ ਕਿਸੇ ਬੱਚੇ ਨੂੰ ਕੋਈ ਗੁੜਤੀ ਦਿਵਾਉਣ ਆਏ ਜਾਂ ਫਿਰ ਫੋਟੋ ਕਰਵਾਉਣ ਗਾਇਕ ਹਮੇਸ਼ਾ ਖਿੜੇ ਮੱਥਾ ਫੈਨਸ ਦਾ ਸੁਆਗਤ ਕਰਦਾ ਹੈ।