ਰਾਖੀ ਸਾਵੰਤ ਦਾ ਅੱਜ ਹੈ ਜਨਮਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਰਾਖੀ ਸਾਵੰਤ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ। ਅੱਜ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਰਾਖੀ ਸਾਵੰਤ ਅੜਤਾਲੀ ਸਾਲ ਦੀ ਹੋ ਚੁੱਕੀ ਹੈ।ਰਾਖੀ ਨੇ ਆਪਣੀ ਨਿੱਜੀ ਜ਼ਿੰਦਗੀ ‘ਚ ਬਹੁਤ ਸੁਰਖੀਆਂ ਵਟੋਰੀਆਂ ਹਨ।ਰਾਖੀ ਸਾਵੰਤ ਦਾ ਜਨਮ ੧੯੭੮ ਨੂੰ ਮੁੰਬਈ ‘ਚ ਹੋਇਆ ਸੀ ਅਦਾਕਾਰਾ ਦਾ ਅਸਲੀ ਨਾਂਅ ਨੀਰੂ ਭੇੜਾ ਹੈ।

By  Shaminder Kaur Kaler November 25th 2026 01:36 PM

ਰਾਖੀ ਸਾਵੰਤ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ। ਅੱਜ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਰਾਖੀ ਸਾਵੰਤ ਅੜਤਾਲੀ ਸਾਲ ਦੀ ਹੋ ਚੁੱਕੀ ਹੈ।ਰਾਖੀ ਨੇ ਆਪਣੀ ਨਿੱਜੀ ਜ਼ਿੰਦਗੀ ‘ਚ ਬਹੁਤ ਸੁਰਖੀਆਂ ਵਟੋਰੀਆਂ ਹਨ।ਰਾਖੀ ਸਾਵੰਤ ਦਾ ਜਨਮ ੧੯੭੮ ਨੂੰ ਮੁੰਬਈ ‘ਚ ਹੋਇਆ ਸੀ ਅਦਾਕਾਰਾ ਦਾ ਅਸਲੀ ਨਾਂਅ ਨੀਰੂ ਭੇੜਾ ਹੈ।


ਅਦਾਕਾਰਾ ਦਾ ਜਨਮ ਮੱਧਵਰਗੀ ਪਰਿਵਾਰ ‘ਚ ਹੋਇਆ ਸੀ ਅਤੇ ਆਪਣੇ ਜੀਵਨ ‘ਚ ਉਨ੍ਹਾਂ ਨੂੰ ਕਾਫੀ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ । ਪੈਸਾ ਕਮਾਉਣ ਦੀ ਖਾਤਿਰ ਰਾਖੀ ਸਾਵੰਤ ਨੇ ਅਨਿਲ ਅੰਬਾਨੀ ਤੇ ਟੀਨਾ ਮੁਨੀਮ ਦੇ ਵਿਆਹ ‘ਚ ਖਾਣਾ ਪਰੋਸਣ ਦਾ ਕੰਮ ਵੀ ਕੀਤਾ ਸੀ।

ਫ਼ਿਲਮਾਂ ‘ਚ ਵੀ ਕੀਤਾ ਕੰਮ 

 ਅਦਾਕਾਰਾ ਰਾਖੀ ਸਾਵੰਤ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਵੀ ਸਰਾਹਿਆ ਗਿਆ ਸੀ। ਉੱਨੀ ਸਾਲ ਦੀ ਉਮਰ ‘ਚ ਰਾਖੀ ਨੂੰ ਗੋਵਿੰਦਾ ਦੀ ਫ਼ਿਲਮ ‘ਅਗਨੀਚੱਕਰ’ ‘ਚ ਛੋਟਾ ਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਸੀ। ਇਸ ਤੋਂ ਇਲਾਵਾ ਮਸਤੀ, ਕ੍ਰੇਜ਼ੀ, ਸ਼ੂਟ ਆਊਟ ਐਟ ਲੋਖੰਡਵਾਲਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ। 


ਰਾਖੀ ਸਾਵੰਤ ਦੀ ਨਿੱਜੀ ਜ਼ਿੰਦਗੀ 

ਰਾਖੀ ਸਾਵੰਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਾਫੀ ਉਤਰਾਅ ਚੜ੍ਹਾਅ ਵਾਲੀ ਰਹੀ ਹੈ। ਰਾਖੀ ਸਾਵੰਤ ਦੀ ਜ਼ਿੰਦਗੀ ਵਿਵਾਦਾਂ ਨਾਲ ਭਰੀ ਹੋਈ ਹੈ। ਮੀਕਾ ਸਿੰਘ ਦੇ ਨਾਲ ਉਨ੍ਹਾਂ ਦਾ ਕਿੱਸ ਮਾਮਲਾ ਵੀ ਕਾਫੀ ਚਰਚਾ ‘ਚ ਰਿਹਾ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਆਦਿਲ ਨਾਂਅ ਦੇ ਸ਼ਖਸ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਤੀ ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਸਨ।ਇਸ ਤੋਂ ਇਲਾਵਾ ਕੰਗਨਾ ਰਣੌਤ, ਸ਼ਰਲਿਨ ਚੋਪੜਾ ਦੇ ਨਾਲ ਵੀ ਕਈ ਤਰ੍ਹਾਂ ਦੇ ਵਿਵਾਦ ਰਾਖੀ ਸਾਵੰਤ ਦੇ ਹੋ ਚੁੱਕੇ ਹਨ। 

 

Related Post

ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦਾ ਅੱਜ ਹੈ ਜਨਮ ਦਿਨ, ਜਾਣੋ ਸੰਗੀਤਕ ਸਫ਼ਰ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਪਰਿਵਾਰ ਸਣੇ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਏ ਰਾਜ ਕੁੰਦਰਾ ਤੇ ਅਦਾਕਾਰਾ ਨਿਮਰਤ ਕੌਰ
ਮਸ਼ਹੂਰ ਫ਼ਿਲਮ ਨਿਰਦੇਸ਼ਕ ਸਮੀਪ ਕੰਗ ਨੂੰ ਕ੍ਰਿਏਟਰਸ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ
ਗੁਰਦਾਸ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਦਿੱਤੀਆਂ ਵਧਾਈਆਂ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
6 ਸਾਲ ਬਾਅਦ ਟੁੱਟਣ ਜਾ ਰਿਹਾ ਸਪਨਾ ਚੌਧਰੀ ਦਾ ਵਿਆਹ? ਪਤੀ ਵੀਰ ਸਾਹੂ ਤੋਂ ਵੱਖ ਹੋਣ ਦੀਆਂ ਖ਼ਬਰਾਂ, ਜਾਣੋ ਕੀ ਹੈ ਪੂਰਾ ਮਾਮਲਾ
ਕਰਨਾਟਕ ਦੇ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਨਤਮਸਤਕ ਹੋਏ ਜੈਜ਼ੀ ਬੀ ਤੇ ਸਪੀਡ ਰਿਕਾਰਡ ਦੇ ਮਾਲਕ ਦਿਨੇਸ਼ ਔਲਕ

© Copyright Galactic Television & Communications Pvt. Ltd. 2026. All rights reserved.