ਰਣਜੀਤ ਬਾਵਾ ਨੇ ਦਿੱਤਾ ਭਾਨੇ ਸਿੱਧੂ ਨੂੰ ਜਵਾਬ, ਪਰਿਵੰਦਰ ਸਿੰਘ ਝੋਟੇ ਦੇ ਹੱਕ ‘ਚ ਗਾਇਕ ਨੇ ਪਾਈ ਸੀ ਪੋਸਟ

ਰਣਜੀਤ ਬਾਵਾ ਨੇ ਬੀਤੇ ਦਿਨ ਪਰਿਵੰਦਰ ਸਿੰਘ ਝੋਟਾ ਦੇ ਹੱਕ ‘ਚ ਪੋਸਟ ਪਾਈ ਸੀ । ਜਿਸ ਤੋਂ ਬਾਅਦ ਭਾਨਾ ਸਿੱਧੂ ਨੇ ਰਣਜੀਤ ਬਾਵਾ ਤੇ ਸਵਾਲ ਚੁੱਕੇ ਸਨ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਪ੍ਰੋਗਰਾਮਾਂ ਦੀਆਂ ਸਟੇਜਾਂ ‘ਤੇ ਰਣਜੀਤ ਬਾਵਾ ਮੌਜੂਦ ਹੁੰਦੇ ਹਨ। ਭਾਨੇ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕਲਾਕਾਰਾਂ ਨੂੰ ਸੋਚਣਾ ਚਾਹੀਦਾ ਹੈ।

By  Shaminder Kaur Kaler October 16th 2026 06:00 PM -- Updated: October 16th 2026 05:50 PM

ਰਣਜੀਤ ਬਾਵਾ ਨੇ ਬੀਤੇ ਦਿਨ ਪਰਿਵੰਦਰ ਸਿੰਘ ਝੋਟਾ ਦੇ ਹੱਕ ‘ਚ ਪੋਸਟ ਪਾਈ ਸੀ । ਜਿਸ ਤੋਂ ਬਾਅਦ ਭਾਨਾ ਸਿੱਧੂ ਨੇ ਰਣਜੀਤ ਬਾਵਾ ਤੇ ਸਵਾਲ ਚੁੱਕੇ ਸਨ ਕਿ  ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਪ੍ਰੋਗਰਾਮਾਂ ਦੀਆਂ ਸਟੇਜਾਂ ‘ਤੇ ਰਣਜੀਤ ਬਾਵਾ ਮੌਜੂਦ ਹੁੰਦੇ ਹਨ। ਭਾਨੇ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕਲਾਕਾਰਾਂ ਨੂੰ ਸੋਚਣਾ ਚਾਹੀਦਾ ਹੈ।


ਰਣਜੀਤ ਬਾਵਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਨੋਟ ਸਾਂਝਾ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਲਿਖਿਆ ਕਿ ਉਹ ਹਮੇਸ਼ਾ ਹੀ ਨਸ਼ਿਆਂ ਖਿਲਾਫ ਆਵਾਜ਼ ਚੁੱਕੀ ਅਤੇ ਮੈਂ ਬਿਨਾਂ ਕਿਸੇ ਡਰ ਦੇ ਸਰਕਾਰ ਖ਼ਿਲਾਫ਼ ਗੀਤ ਗਾਇਆ ਅਤੇ ਆਪਣੇ ਸਿਰ ‘ਤੇ ਪਰਚਾ ਕਰਵਾਇਆ ਸੀ।


ਉਦੋਂ ਮੇਰੇ ਨਾਲ ਖੜ੍ਹਨ ਵਾਲਾ ਕੋਈ ਨਹੀਂ ਸੀ, ਮੈਂ ਆਪਣੇ ਦਮ ‘ਤੇ ਸਭ ਕੁੱਝ ਝੱਲਿਆ।”

ਪਰਵਿੰਦਰ ਸਿੰਘ ਝੋਟਾ ਦਾ ਕਤਲ 

ਦੱਸ ਦਈਏ ਕਿ ਬੀਤੇ ਦਿਨ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਮਾਨਸਾ ‘ਚ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ।ਇਸ ਦੇ ਨਾਲ ਹੀ ਇਸ ਮਾਮਲੇ ‘ਚ ਮੁਲਜ਼ਮ ਦੇ ਖਿਲਾਫ ਕਰੜੀ ਕਾਰਵਾਈ ਦੀ ਮੰਗ ਕਰ ਰਹੇ ਹਨ। 


© Copyright Galactic Television & Communications Pvt. Ltd. 2026. All rights reserved.