ਸਰਦੂਲ ਸਿਕੰਦਰ ਤੇ ਅਮਰ ਨੂਰੀ ਦੇ ਪੁੱਤ ਅਲਾਪ ਸਿਕੰਦਰ ਦੀ ਹੋਈ ਮੰਗਣੀ, ਤਸਵੀਰਾਂ ਆਈਆਂ ਸਾਹਮਣੇ

ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਪੁੱਤਰ ਅਲਾਪ ਸਿਕੰਦਰ ਦੀ ਮੰਗਣੀ ਹੋ ਗਈ ਹੈ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਮੰਗਣੀ ਸਮਾਰੋਹ ਦੀਆਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਆਗੂ ਤਰੁਣਪ੍ਰੀਤ ਸੌਂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੇ ਹੋਏ ਅਲਾਪ ਸਿਕੰਦਰ ਤੇ ਅਮਰ ਨੂਰੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ “ਸਾਡੇ ਬਹੁਤ ਹੀ ਅਜ਼ੀਜ਼ ਅਤੇ ਮਹਾਨ ਗਾਇਕ ਸਵ. ਉਸਤਾਦ ਸਰਦੂਲ ਸਿਕੰਦਰ ਜੀ ਅਤੇ ਅਮਰ ਨੂਰੀ ਜੀ ਦੇ ਲਾਡਲੇ ਪੁੱਤਰ ਅਲਾਪ ਸਿਕੰਦਰ ਅਤੇ ਕਨਿਕਾ ਦੀ ਮੰਗਣੀ ਦੇ ਸ਼ੁਭ ਅਵਸਰ 'ਤੇ ਸ਼ਿਰਕਤ ਕੀਤੀ।

By  Shaminder Kaur Kaler November 26th 2026 05:36 PM

ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਪੁੱਤਰ ਅਲਾਪ ਸਿਕੰਦਰ ਦੀ ਮੰਗਣੀ ਹੋ ਗਈ ਹੈ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਮੰਗਣੀ ਸਮਾਰੋਹ ਦੀਆਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਆਗੂ ਤਰੁਣਪ੍ਰੀਤ ਸੌਂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੇ ਹੋਏ ਅਲਾਪ ਸਿਕੰਦਰ ਤੇ ਅਮਰ ਨੂਰੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ “ਸਾਡੇ ਬਹੁਤ ਹੀ ਅਜ਼ੀਜ਼ ਅਤੇ ਮਹਾਨ ਗਾਇਕ ਸਵ. ਉਸਤਾਦ ਸਰਦੂਲ ਸਿਕੰਦਰ ਜੀ ਅਤੇ ਅਮਰ ਨੂਰੀ   ਜੀ ਦੇ ਲਾਡਲੇ ਪੁੱਤਰ ਅਲਾਪ ਸਿਕੰਦਰ ਅਤੇ ਕਨਿਕਾ ਦੀ ਮੰਗਣੀ ਦੇ ਸ਼ੁਭ ਅਵਸਰ 'ਤੇ ਸ਼ਿਰਕਤ ਕੀਤੀ।


ਪਰਿਵਾਰ ਨਾਲ ਇਹ ਖਾਸ ਅਤੇ ਖੁਸ਼ੀਆਂ ਭਰਿਆ ਪਲ ਸਾਂਝਾ ਕਰਕੇ ਮਨ ਬਹੁਤ ਖੁਸ਼ ਹੋਇਆ। ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਪਿਆਰੀ ਜੋੜੀ ਸਦਾ ਹੱਸਦੀ-ਵੱਸਦੀ ਅਤੇ ਖੁਸ਼ਹਾਲ ਰਹੇ”।


ਇਸ ਮੰਗਣੀ ਸਮਾਰੋਹ ‘ਚ ਸਚਿਨ ਆਹੂਸਾ, ਰੌਸ਼ਨ ਪ੍ਰਿੰਸ ਸਣੇ ਹੋਰ ਕਈ ਕਲਾਕਾਰ ਸ਼ਾਮਿਲ ਹੋਏ ਹਨ। ਦੱਸ ਦਈਏ ਕਿ ਅਮਰ ਨੂਰੀ ਤੇ ਸਰਦੂਲ ਸਿਕੰਦਰ ਦੇ ਦੋਵੇਂ ਪੁੱਤਰ ਮਿਊਜ਼ਿਕ ਦੇ ਖੇਤਰ ਨਾਲ ਜੁੜੇ ਹੋਏ ਹਨ ਅਤੇ ਅਕਸਰ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ। 

© Copyright Galactic Television & Communications Pvt. Ltd. 2026. All rights reserved.