ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਸ਼ਹਿਨਾਜ਼ ਗਿੱਲ ਦਾ ਵੀਡੀਓ, ‘ਮੁੰਡੇ ਨੂੰ ਕਿਹਾ ਤੂੰ ਤਾਂ ਮੇਰਾ ਭਰਾ ਹੋਇਆ’
ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਇੱਕ ਮੁੰਡੇ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ਉਹ ਇੱਕ ਮੁੰਡੇ ਨੂੰ ਕਹਿ ਰਹੀ ਹੈ ਕਿ ਤੇਰੇ ਸ਼ੂਜ਼ ਦੇ ਲੈਸਸ ਖੁੱਲ੍ਹੇ ਨੇ ਤੂੰ ਡਿੱਗ ਜਾਣਾ । ਜਿਸ ‘ਤੇ ਮੁੰਡਾ ਕਹਿੰਦਾ ਡਿੱਗ ਜਾਣ ਦਿਓ। ਫਿਰ ਸ਼ਹਿਨਾਜ਼ ਕਹਿੰਦੀ ਤੁੂੰ ਕਿੱਥੋਂ, ਮੁੰਡਾ ਕਹਿੰਦਾ ਹੈ ਮੈਂ ਅੰਮ੍ਰਿਤਸਰ ਤੋਂ। ਸ਼ਹਿਨਾਜ਼ ਗਿੱਲ ਕਹਿੰਦੀ ਹੈ ਕਿ ਤੂੰ ਤਾਂ ਫਿਰ ਮੇਰਾ ਭਰਾ ਹੋਇਆ” ਜਿਸ ‘ਤੇ ਮੁੰਡਾ ਕਹਿੰਦਾ ਮੈਂ ਭਰਾ ਹੀ ਹਾਂ।
ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਇੱਕ ਮੁੰਡੇ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ਉਹ ਇੱਕ ਮੁੰਡੇ ਨੂੰ ਕਹਿ ਰਹੀ ਹੈ ਕਿ ਤੇਰੇ ਸ਼ੂਜ਼ ਦੇ ਲੈਸਸ ਖੁੱਲ੍ਹੇ ਨੇ ਤੂੰ ਡਿੱਗ ਜਾਣਾ । ਜਿਸ ‘ਤੇ ਮੁੰਡਾ ਕਹਿੰਦਾ ਡਿੱਗ ਜਾਣ ਦਿਓ। ਫਿਰ ਸ਼ਹਿਨਾਜ਼ ਕਹਿੰਦੀ ਤੁੂੰ ਕਿੱਥੋਂ, ਮੁੰਡਾ ਕਹਿੰਦਾ ਹੈ ਮੈਂ ਅੰਮ੍ਰਿਤਸਰ ਤੋਂ। ਸ਼ਹਿਨਾਜ਼ ਗਿੱਲ ਕਹਿੰਦੀ ਹੈ ਕਿ ਤੂੰ ਤਾਂ ਫਿਰ ਮੇਰਾ ਭਰਾ ਹੋਇਆ” ਜਿਸ ‘ਤੇ ਮੁੰਡਾ ਕਹਿੰਦਾ ਮੈਂ ਭਰਾ ਹੀ ਹਾਂ।ਸੋਸ਼ਲ ਮੀਡੀਆ ‘ਤੇ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
_8c444a028e09134c5d8ff399b0a8ac09_1280X720.webp)
ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ
ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਇਸ਼ਕਨਾਮਾ’ ਰਿਲੀਜ਼ ਹੋਈ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।

ਇਸ ਫ਼ਿਲਮ ‘ਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਪ੍ਰੇਮ ਕਹਾਣੀ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਜਲਦ ਹੀ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਸਿੰਘ ਵਰਸਿਜ਼ ਕੌਰ’ ‘ਚ ਨਜ਼ਰ ਆਉਣਗੇ।