ਜਾਣੋ ਕੌਣ ਹੈ ਅਨਹਦ ਕੌਰ ਜਿਸ ਦੇ ਨਾਲ ਅਦਾਕਾਰ ਰਘਵੀਰ ਬੋਲੀ ਨੇ ਰਚਾਇਆ ਹੈ ਵਿਆਹ
ਅਦਾਕਾਰ ਰਘਵੀਰ ਬੋਲੀ ਦਾ ਬੀਤੇ ਦਿਨੀਂ ਵਿਆਹ ਹੋਇਆ ਹੈ। ਜਿਸ ਤੋਂ ਬਾਅਦ ਇਸ ਨਵ-ਵਿਆਹੀ ਜੋੜੀ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦੋਨਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਹੈ।
ਅਦਾਕਾਰ ਰਘਵੀਰ ਬੋਲੀ ਦਾ ਬੀਤੇ ਦਿਨੀਂ ਵਿਆਹ ਹੋਇਆ ਹੈ। ਜਿਸ ਤੋਂ ਬਾਅਦ ਇਸ ਨਵ-ਵਿਆਹੀ ਜੋੜੀ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦੋਨਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਹੈ।ਅਦਾਕਾਰ ਰਘਵੀਰ ਬੋਲੀ ਨੇ ਜਿਸ ਦੇ ਨਾਲ ਵਿਆਹ ਰਚਾਇਆ ਹੈ ਉਹ ਆਖਿਰ ਹੈ ਕੌਣ । ਅੱਜ ਅਸੀਂ ਤੁਹਾਨੂੰ ਦੱਸਾਂਗੇ ।

ਰਘਵੀਰ ਬੋਲੀ ਦੀ ਹਮਸਫ਼ਰ ਦਾ ਨਾਮ ਅਨਹਦ ਕੌਰ ਹੈ ਅਤੇ ਉਹ ਇੱਕ ਗਾਇਕਾ ਹੈ। ਉਹ ਇੱਕ ਵਧੀਆ ਗਾਇਕਾ ਅਤੇ ਗੀਤਕਾਰ ਵੀ ਹੈ ਅਤੇ ਉਸ ਦੀ ਆਵਾਜ਼ ‘ਚ ਹੁਣ ਤੱਕ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਹਨ।

ਵਿਆਹ ਤੋਂ ਪਹਿਲਾਂ ਹੀ ਉਨ੍ਹਾਂ ਦਾ ਗੀਤ ‘ਬਾਬਲ ਦਾ ਵਿਹੜਾ’ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਸੋਸ਼ਲ ਮੀਡੀਆ ਤੇ ਅਨਹਦ ਕੌਰ ਦੇ ਲੱਖਾਂ ਦੀ ਗਿਣਤੀ ‘ਚ ਫਾਲੋਵਰਸ ਹਨ।

ਰਘਵੀਰ ਬੋਲੀ ਦੇ ਨਾਲ ਲਈਆਂ ਲਾਵਾਂ
ਗਾਇਕਾ ਅਨਹਦ ਕੌਰ ਨੇ ਅਦਾਕਾਰ ਰਘਵੀਰ ਬੋਲੀ ਦੇ ਨਾਲ ਵਿਆਹ ਕਰਵਾਇਆ ਹੈ। ਰਘਵੀਰ ਬੋਲੀ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
ਰਘਵੀਰ ਬੋਲੀ ਨੇ ਪੰਜਾਬੀ ਇੰਡਸਟਰੀ ‘ਚ ਖੁਦ ਆਪਣੇ ਦਮ ‘ਤੇ ਜਗ੍ਹਾ ਬਣਾਈ ਹੈ ਅਤੇ ਹੁਣ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ।