ਹਨੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਅਭੱਦਰ ਭਾਸ਼ਾ ਦੇ ਇਸਤੇਮਾਲ ਨੂੰ ਲੈ ਕੇ ਭੇਜਿਆ ਗਿਆ ਸੰਮਨ

ਹਨੀ ਸਿੰਘ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂਅ ਨਹੀਂ ਲੈ ਰਹੀਆਂ । ਹੁਣ ਨੌ ਮਹੀਨੇ ਪਹਿਲਾਂ ਗਾਇਕ ਦੇ ਵੱਲੋਂ ਇਸਤੇਮਾਲ ਕੀਤੀ ਗਈ ਭੱਦੀ ਸ਼ਬਦਾਵਲੀ ਨੂੰ ਲੈ ਕੇ ਚੌਥੀ ਵਾਰ ਉਨ੍ਹਾਂ ਨੂੰ ਸੰਮਨ ਭੇਜਿਆ ਗਿਆ ਹੈ। ਜਿਸ ਦੇ ਕਾਰਨ ਉਨ੍ਹਾਂ ਨੂੰ ਤਿੰਨ ਵਾਰ ਸੰਮਨ ਭੇਜਿਆ ਗਿਆ ਹੈ ਅਤੇ ਤਿੰਨੇ ਵਾਰੀ ਉਹ ਹਾਜ਼ਰ ਨਹੀਂ ਹੋੋਇਆ। ਜਿਸ ਤੋਂ ਬਾਅਦ ਹੁਣ ਮੁੜ ਤੋਂ ਉਨ੍ਹਾਂ ਨੂੰ ਸੰਮਨ ਭੇਜਿਆ ਗਿਆ ਹੈ।

By  Shaminder Kaur Kaler October 15th 2026 06:00 PM

  ਹਨੀ ਸਿੰਘ ਦੀਆਂ ਮੁਸ਼ਕਿਲਾਂ ਘੱਟਣ ਦਾ ਨਾਂਅ ਨਹੀਂ ਲੈ ਰਹੀਆਂ । ਹੁਣ ਨੌ ਮਹੀਨੇ ਪਹਿਲਾਂ ਗਾਇਕ ਦੇ ਵੱਲੋਂ ਇਸਤੇਮਾਲ ਕੀਤੀ ਗਈ ਭੱਦੀ ਸ਼ਬਦਾਵਲੀ ਨੂੰ ਲੈ ਕੇ ਚੌਥੀ ਵਾਰ ਉਨ੍ਹਾਂ ਨੂੰ ਸੰਮਨ ਭੇਜਿਆ ਗਿਆ ਹੈ। ਜਿਸ ਦੇ ਕਾਰਨ ਉਨ੍ਹਾਂ ਨੂੰ ਤਿੰਨ ਵਾਰ ਸੰਮਨ ਭੇਜਿਆ ਗਿਆ ਹੈ ਅਤੇ ਤਿੰਨੇ ਵਾਰੀ ਉਹ ਹਾਜ਼ਰ ਨਹੀਂ ਹੋੋਇਆ। ਜਿਸ ਤੋਂ ਬਾਅਦ ਹੁਣ ਮੁੜ ਤੋਂ ਉਨ੍ਹਾਂ ਨੂੰ ਸੰਮਨ ਭੇਜਿਆ ਗਿਆ ਹੈ।

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹਨੀ ਸਿੰਘ ਨੇ ਵਿਵਾਦਿਤ ਬਿਆਨ ਇੱਕ ਲਾਈਵ ਸ਼ੋਅ ‘ਚ ਦਿੱਤਾ ਸੀ । ਜਿਸ ਦੇ ਚੱਲਦਿਆਂ ਉਨ੍ਹਾਂ ਦੇ ਖਿਲਾਫ ਕੇਸ ਵੀ ਦਰਜ ਕੀਤਾ ਗਿਆ ਸੀ ।੧੬ ਅਕਤੂਬਰ ਨੂੰ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਪੇਸ਼ ਹੋਣ ਦੇ ਲਈ ਆਖਿਆ ਗਿਆ ਹੈ। ਜੇ ਇਸ ਵਾਰ ਵੀ ਉਹ ਪੇਸ਼ ਨਹੀਨ ਹੁੰਦੇ ਤਾਂ ਉਨ੍ਹਾਂ ਖਿਲਾਫ ਕਾਰਵਾਈ ਹੋ ਸਕਦੀ ਹੈ।

ਹਨੀ ਸਿੰਘ ਦਾ ਵਰਕ ਫ੍ਰੰਟ 

ਹਨੀ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤਾਂ ਦੇ ਲਈ ਰੈਪ ਕੀਤਾ ਹੈ। ਜਿਸ ‘ਚ ਅੰਗਰੇਜ਼ੀ ਬੀਟ ਤੇ, ਪਿਆਰ ਤੈਨੂੰ ਕਰਦਾ ਏ ਗੱਭਰੂ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ ।  

© Copyright Galactic Television & Communications Pvt. Ltd. 2026. All rights reserved.