ਬੱਬੂ ਮਾਨ ਦਾ ਗੀਤ ਅਫਸਾਨਾ ਖ਼ਾਨ ਨੇ ਗਾਇਆ ਤਾਂ ਗਾਇਕ ਨੇ ਦਿੱਤੀ ਇਹ ਸਲਾਹ

ਬੱਬੂ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਉਨ੍ਹਾਂ ਦਾ ਗਾਣਾ ਗਾਉਣ ਵਾਲੀ ਅਫ਼ਸਾਨਾ ਖ਼ਾਨ ਨੂੰ ਗਾਇਕ ਬੱਬੂ ਮਾਨ ਨੇ ਸਲਾਹ ਦਿੱਤੀ ਹੈ। ਜਿਸ ‘ਚ ਉਹ ਗਾਇਕ ਬੱਬੂ ਮਾਨ ਦਾ ਗੀਤ ‘ਭੀਗੀ ਪਲਕੋਂ ਪੇ ਨਾਮ ਤੁਮ੍ਹਾਰਾ ਹੈ’ ਗਾ ਰਹੀ ਹੈ।ਜਿਸ ਤੋਂ ਬਾਅਦ ਬੱਬੂ ਮਾਨ ਦਾ ਇਸ ‘ਤੇ ਰਿਐਕਸ਼ਨ ਸਾਹਮਣੇ ਆਇਆ ਹੈ।

By  Shaminder Kaur Kaler August 10th 2026 01:10 PM

ਬੱਬੂ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਉਨ੍ਹਾਂ ਦਾ ਗਾਣਾ ਗਾਉਣ ਵਾਲੀ ਅਫ਼ਸਾਨਾ ਖ਼ਾਨ ਨੂੰ ਗਾਇਕ ਬੱਬੂ ਮਾਨ ਨੇ ਸਲਾਹ ਦਿੱਤੀ ਹੈ। ਜਿਸ ‘ਚ ਉਹ ਗਾਇਕ ਬੱਬੂ ਮਾਨ ਦਾ ਗੀਤ ‘ਭੀਗੀ ਪਲਕੋਂ ਪੇ ਨਾਮ ਤੁਮ੍ਹਾਰਾ ਹੈ’ ਗਾ ਰਹੀ ਹੈ।ਜਿਸ ਤੋਂ ਬਾਅਦ ਬੱਬੂ ਮਾਨ ਦਾ ਇਸ ‘ਤੇ ਰਿਐਕਸ਼ਨ ਸਾਹਮਣੇ ਆਇਆ ਹੈ। ਬੱਬੂ ਮਾਨ ਨੇ ਕਿਹਾ ਕਿ ‘ਲਫਜ਼ਾਂ ਦੇ ਹਿਸਾਬ ਨਾਲ ਗਾਇਆ ਕਰੋ”।


ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੀ ਗਾਇਕਾ ਸੁਰਿੰਦਰ ਕੌਰ ਦੇ ਬਾਰੇ ਬੋਲਦਿਆਂ ਕਿਹਾ ਕਿ “ਸਾਡੀ ਬੀਬੀ ਇਸ ਤਰ੍ਹਾਂ ਗਾਉਂਦੀ ਸੀ । ਫਿਰ ਉਨ੍ਹਾਂ ਨੇ ਸੁਰਿੰਦਰ ਕੌਰ ਦਾ ਗਾਇਆ ਗੀਤ “ਵੇ ਮੈਂ ਪੀਂਘ ਦੇ ਹੁਲਾਰੇ ਨਾਲ ਗਾਂਵਾਂ” ਵੀ ਗਾ ਕੇ ਸੁਣਾਇਆ । ਸੋਸ਼ਲ ਮੀਡੀਆ ਤੇ ਬੱਬੂ ਮਾਨ ਦਾ ਇਹ ਗੀਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 


ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹਨ।ਉਨ੍ਹਾਂ ਨੇ ਬਤੌਰ ਗਾਇਕ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਵੀ ਹੱਥ ਅਜ਼ਮਾਇਆ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.