ਅਮਰਿੰਦਰ ਗਿੱਲ ਕਦੇ ਨਹੀਂ ਸਨ ਬਣਨਾ ਚਾਹੁੰਦੇ ਗਾਇਕ,ਇੱਕ ਫੋਨ ਕਾਲ ਨੇ ਬਦਲਿਆ ਕਰੀਅਰ ਦਾ ਰੁਖ
ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ। ਪਰ ਕੀ ਤੁਸੀਂ ਜਾਣਦੇ ਹੋ ਅਮਰਿੰਦਰ ਗਿੱਲ ਨੇ ਆਪਣਾ ਕਰੀਅਰ ਕਦੇ ਵੀ ਸੰਗੀਤ ਦੇ ਖੇਤਰ ‘ਚ ਬਨਾਉਣ ਦੇ ਬਾਰੇ ਨਹੀਂ ਸੀ ਸੋਚਿਆ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਸੰਗੀਤਕ ਸਫਰ ਦੇ ਬਾਰੇ ਦੱਸਾਂਗੇ ।
ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ। ਪਰ ਕੀ ਤੁਸੀਂ ਜਾਣਦੇ ਹੋ ਅਮਰਿੰਦਰ ਗਿੱਲ ਨੇ ਆਪਣਾ ਕਰੀਅਰ ਕਦੇ ਵੀ ਸੰਗੀਤ ਦੇ ਖੇਤਰ ‘ਚ ਬਨਾਉਣ ਦੇ ਬਾਰੇ ਨਹੀਂ ਸੀ ਸੋਚਿਆ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਸੰਗੀਤਕ ਸਫਰ ਦੇ ਬਾਰੇ ਦੱਸਾਂਗੇ ।ਇਸ ਦੇ ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਹੋਰ ਜੁੜੀਆਂ ਗੱਲਾਂ ਵੀ ਦੱਸਾਂਗੇ। ਜਿਸ ਨੂੰ ਉਨ੍ਹਾਂ ਨੇ ਸਪੌਟੀਫਾਈ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਸਾਂਝਾ ਕੀਤਾ ਹੈ।

ਇੱਕ ਫੋਨ ਕਾਲ ਨੇ ਬਦਲਿਆ ਕਰੀਅਰ ਦਾ ਰੁਖ
ਅਮਰਿੰਦਰ ਗਿੱਲ ਸੰਗੀਤ ਨੂੰ ਕਰੀਅਰ ਦੇ ਤੌਰ ‘ਤੇ ਅਪਨਾਉਣ ਨੂੰ ਪ੍ਰਮਾਤਮਾ ਦੀ ਮਿਹਰ ਮੰਨਦੇ ਹਨ।ਕਿਉਂਕਿ ਉਹ ਫਾਰਮਾਸਿਊਕਲ ਡਿਸਟ੍ਰੀਬਿਊਸ਼ਨ ਦੇ ਬਿਜਨੇਸ ਦੇ ਨਾਲ ਜੁੜੇ ਹੋਏ ਸਨ।ਅਮਰਿੰਦਰ ਗਿੱਲ ਇੰਟਰਵਿਊ ‘ਚ ਦੱਸਦੇ ਹਨ ਕਿ ਉਹ ਆਪਣੀਆਂ ਦਵਾਈਆਂ ਦੇ ਡੱਬੇ ਲੱਦ ਕੇ ਜਦੋਂ ਡਿਸਟ੍ਰੀਬਿਊਟਰ ਕੋਲ ਜਾ ਰਹੇ ਸਨ ਤਾਂ ਇਸੇ ਦੌਰਾਨ ਪੀਸੀਓ ਤੋਂ ਸੁਖਪਾਲ ਭਾਜੀ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੇ ਆਪਣੀ ਆਵਾਜ਼ ‘ਚ ਅਮਰਿੰਦਰ ਗਿੱਲ ਨੂੰ ਗੀਤ ਰਿਕਾਰਡ ਕਰਨ ਲਈ ਕਿਹਾ ਤੇ ਇਸ ‘ਤੇ ਆਉਣ ਵਾਲੇ ਖਰਚੇ ਦੇ ਬਾਰੇ ਵੀ ਦੱਸਿਆ। ਅਮਰਿੰਦਰ ਗਿੱਲ ਨੇ ਘਰ ਜਾ ਕੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ । ਜਿਸ ਤੋਂ ਬਾਅਦ ਮਾਂ ਨੇ ਹਾਮੀ ਭਰੀ ਤਾਂ ਅਮਰਿੰਦਰ ਗਿੱਲ ਨੇ ਆਪਣੀ ਆਵਾਜ਼ ‘ਚ ਗੀਤ ‘ਐਂਵੇ ਹੱਸ ਕੇ ਨਾ ਲੰਘਿਆ ਕਰ ਨੀਂ’ ਗਾਇਆ ਅਤੇ ਇਸੇ ਗੀਤ ਦੇ ਨਾਲ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਕਦਮ ਰੱਖਿਆ।
_5a137defcaebc11d9119d132d3ce2213_1280X720.webp)
ਲਾਈਏ ਜੇ ਯਾਰੀਆਂ ਬਾਰੇ ਸਾਂਝਾ ਕੀਤਾ ਕਿੱਸਾ
ਅਮਰਿੰਦਰ ਗਿੱਲ ਨੇ ਗੀਤ ‘ਲਾਈਏ ਜੇ ਯਾਰੀਆਂ’ ਬਾਰੇ ਦਿਲਚਸਪ ਕਿੱਸਾ ਸਾਂਝਾ ਕਰਦੇ ਹੋਏ ਦੱਸਿਆ ਕਿ ਬਠਿੰਡਾ ‘ਚ ਆਪਣੇ ਸ਼ੋਅ ਦੇ ਦੌਰਾਨ ਜਦੋਂ ਉਨ੍ਹਾਂ ਨੇ ਇਹ ਗੀਤ ਪੇਸ਼ ਕੀਤਾ ਤਾਂ ਉਨ੍ਹਾਂ ਨੂੰ ਕੁਝ ਨਕਰਾਤਮਕ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ ।ਹਾਲਾਂਕਿ ਇਸ ਗੀਤ ਦੇ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਸੀ । ਇਸ ਗੀਤ ਦਾ ਪਹਿਲਾ ਸ਼ਬਦ ਹੀ ਸਹੀ ਤਰੀਕੇ ਦੇ ਨਾਲ ਰਿਕਾਰਡ ਕਰਨ ‘ਚ ਹੀ ਉਨ੍ਹਾਂ ਨੂੰ ਦੋ ਮਹੀਨੇ ਦਾ ਸਮਾਂ ਲੱਗ ਗਿਆ ਸੀ।

ਡੇਅਰੀ ‘ਚ ਪਾਇਆ ਭੰਗੜੇ
ਅਮਰਿੰਦਰ ਗਿੱਲ ਜਿੱਥੇ ਵਧੀਆ ਗਾਇਕ ਹਨ।ਉੱਥੇ ਹੀ ਵਧੀਆ ਭੰਗੜਚੀ ਵੀ ਹਨ । ਭੰਗੜੇ ਦੇ ਬਾਰੇ ਗੱਲ ਕਰਦਿਆਂ ਅਮਰਿੰਦਰ ਗਿੱਲ ਨੇ ਦੱਸਿਆ ਕਿ ਅੰਮ੍ਰਿਤਸਰ ਆਉਣ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ ਸਥਾਨਕ ਡੇਅਰੀ ‘ਚ ਭੰਗੜਾ ਪਾਉਂਦੇ ਸਨ।ਇਸ ਤਜ਼ਰਬੇ ਨੇ ਉਨ੍ਹਾਂ ਨੂੰ ਸ਼ਹਿਰ ਦੇ ਮਹੌਲ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਿਆ।