ਅੰਗਦ ਬੇਦੀ ਦੇ ਪਿਤਾ ਬਿਸ਼ਨ ਸਿੰਘ ਬੇਦੀ ਦਾ ਅੱਜ ਹੈ ਜਨਮ ਦਿਨ, ਅੰਗਦ ਬੇਦੀ ਨੇ ਵੀਡੀਓ ਸਾਂਝਾ ਕਰ ਪਿਤਾ ਨੂੰ ਕੀਤਾ ਯਾਦ

ਅੰਗਦ ਬੇਦੀ ਦੇ ਪਿਤਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅੰਗਦ ਬੇਦੀ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਯਾਦਾਂ ਨੂੰ ਸੰਜੋਇਆ ਹੈ।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਬਿਸ਼ਨ ਸਿੰਘ ਬੇਦੀ ਨੂੰ ਯਾਦ ਕੀਤਾ ਜਾ ਰਿਹਾ ਹੈ।

By  Shaminder Kaur Kaler September 25th 2026 11:04 AM

ਅੰਗਦ ਬੇਦੀ ਦੇ ਪਿਤਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅੰਗਦ ਬੇਦੀ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਲ ਯਾਦਾਂ ਨੂੰ ਸੰਜੋਇਆ ਹੈ।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਬਿਸ਼ਨ ਸਿੰਘ ਬੇਦੀ ਨੂੰ ਯਾਦ ਕੀਤਾ ਜਾ ਰਿਹਾ ਹੈ। ਅੰਗਦ ਬੇਦੀ ਨੇ ਲਿਖਿਆ “ਅੱਜ ਤੁਹਾਡਾ ੮੦ਵਾਂ ਜਨਮਦਿਨ ਹੈ, ਡੈਡ। ਉਮੀਦ ਹੈ ਕਿ ਤੁਸੀਂ ਅੰਦਰੂਨੀ ਤੌਰ 'ਤੇ ਸ਼ਾਂਤ ਹੋਵੋਗੇ।


ਮੇਹਰ ਅਤੇ ਗੁਰੀਕ ਵਧੀਆ ਢੰਗ ਨਾਲ ਵੱਡੇ ਹੋ ਰਹੇ ਹਨ। ਗੁਰੀਕ ਨੇ ਕ੍ਰਿਕਟ ਅਤੇ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਹੈ ਅਤੇ ਮੇਹਰ ਤੈਰਾਕੀ ਤੇ ਟਰੈਕ-ਐਂਡ-ਫੀਲਡ ਵਿੱਚ ਖੂਬ ਮਿਹਨਤ ਕਰ ਰਹੀ ਹੈ... ਦੋਵੇਂ ਨੇਹਾਵਾਂ ਠੀਕ-ਠਾਕ ਹਨ। 


ਅੰਗਦ ਬੇਦੀ ਨੇ ਆਪਣੇ ਪਿਤਾ ਦੇ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਦੇ ਬਾਰੇ ਗੱਲਾਂ ਵੀ ਸਾਂਝੀਆਂ ਕੀਤੀਆਂ ਅਤੇ ਪਰਿਵਾਰ ‘ਚ ਹੋ ਰਹੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਕਿਹਾ ਕਿ “ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਅੱਜ ਮੰਮੀ ਤੁਹਾਡੀ ਕਿਤਾਬ ਲਾਂਚ ਕਰ ਰਹੇ ਹਨ। ਅਤੇ ਉਨ੍ਹਾਂ ਨੇ ਇਸ ਪੂਰੇ ਸਮਾਗਮ ਦੀ ਜ਼ਿੰਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾਈ ਹੈ... ਹਾਲਾਂਕਿ ਉਹ ਚੀਕਣਾ-ਚਿਲਾਉਣਾ ਅਜੇ ਵੀ ਜਾਰੀ ਹੈ... ਪਰ ਜਿੱਥੇ ਤਾਰੀਫ਼ ਬਣਦੀ ਹੈ, ਉੱਥੇ ਕਰਨੀ ਚਾਹੀਦੀ ਹੈ।


ਗੌਤਮ ਵੀ ਠੀਕ ਹੈ।ਅਸੀਂ ਸਾਰੇ ਹਰ ਰੋਜ਼ ਤੁਹਾਨੂੰ ਯਾਦ ਕਰਦੇ ਹਾਂ... ਪਰ ਅੱਜ ਦਾ ਦਿਨ ਕੁਝ ਖਾਸ ਹੈ। ਮੈਂ ਤੁਹਾਨੂੰ ਬਹੁਤ ਯਾਦ ਕਰਦਾ ਹਾਂ ਅਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਅਜੇ ਵੀ ਦੌੜ ਰਿਹਾ ਹਾਂ  ਕਾਫ਼ੀ ਸਮਾਂ ਹੋ ਗਿਆ ਹੈ ਜਦੋਂ ਮੈਂ ਤੁਹਾਨੂੰ ਕੋਈ ਖਬਰ ਦਿੱਤੀ ਸੀ...ਅਸੀਂ ਨਵੇਂ ਘਰ ਵਿੱਚ ਆ ਗਏ ਹਾਂ... ਹੋਰ ਕੀ ਕਹਾਂ!!! ਹਾਂ, ਬਾਕੀ ਸਭ ਕੁਝ ਪਹਿਲਾਂ ਵਰਗਾ ਹੀ ਹੈ...ਓਹ, ਇੱਕ ਹੋਰ ਗੱਲ... ਮੈਂ ਆਪਣੇ ਨਾਮ ਨਾਲ ਤੁਹਾਡਾ ਨਾਮ ਵੀ ਜੋੜ ਲਿਆ ਹੈ,ਜਲਦੀ ਹੀ ਗੱਲ ਕਰਾਂਗੇ...ਤੁਹਾਡਾ ਪੁੱਤਰ...ਅੰਗਦ ਬਿਸ਼ਨ ਸਿੰਘ ਬੇਦੀ”। 


© Copyright Galactic Television & Communications Pvt. Ltd. 2026. All rights reserved.