ਗੁਲਾਬ ਸਿੱਧੂ ਨਾਲ ਪੌਡਕਾਸਟ ਵਿਵਾਦ ਤੋਂ ਬਾਅਦ ਲਾਈਵ ਹੋਏ ਅਨਮੋਲ ਕਵਾਤਰਾ, ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਖੀ ਵੱਡੀ ਗੱਲ

ਅਨਮੋਲ ਕਵਾਤਰਾ ਇਨ੍ਹੀਂ ਦਿਨੀਂ ਗੁਲਾਬ ਸਿੱਧੂ ਦੇ ਨਾਲ ਪੌਡਕਾਸਟ ਕਰਨ ਨੂੰ ਲੈ ਕੇ ਵਿਵਾਦਾਂ ‘ਚ ਹਨ ।ਹੁਣ ਅਨਮੋਲ ਕਵਾਤਰਾ ਲਾਈਵ ਹੋਏ ਹਨ ਅਤੇ ਇਸ ਸਾਰੀ ਕੰਟਰੋਵਰਸੀ ‘ਤੇ ਉਨ੍ਹਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਉਹਨਾਂ ਨੇ ਲਾਈਵ ਹੋ ਕੇ ਕਿਹਾ ਕਿ ‘ਸਾਰੇ ਮੇਰੇ ਵੀਡੀਓ ਦੀ ਉਡੀਕ ਕਰ ਰਹੇ ਹੋਣਗੇ ।ਉਨ੍ਹਾਂ ਨੇ ਕਿਹਾ ਕਿ ਮੈਂ ਲਾਈਵ ਹੋ ਕੇ ਕੋਈ ਗੁਲਾਬ ਸਿੱਧੂ ਦੇ ਬਾਰੇ ਗੱਲ ਨਹੀਂ ਕਰਨ ਲੱਗਿਆ।ਮੈਂ ਲਾਈਵ ਹੋ ਕੇ ਇਹ ਦੱਸ ਰਿਹਾ ਹਾਂ ਕਿ ਮੇਰੇ ਭਰਾ ਦੀ ਫ਼ਿਲਮ ਆ ਰਹੀ ਹੈ। ਅਨਮੋਲ ਕਵਾਤਰਾ ਨੇ ਕਿਹਾ ਕਿ ਬੇਸ਼ੱਕ ਮੇਰੇ ਬਾਰੇ ਚਾਰ ਪੋਸਟਾਂ ਘੱਟ ਪਾ ਲਇਓ ।

By  Shaminder Kaur Kaler August 20th 2026 11:09 AM

ਅਨਮੋਲ ਕਵਾਤਰਾ ਇਨ੍ਹੀਂ ਦਿਨੀਂ ਗੁਲਾਬ ਸਿੱਧੂ ਦੇ ਨਾਲ ਪੌਡਕਾਸਟ ਕਰਨ ਨੂੰ ਲੈ ਕੇ ਵਿਵਾਦਾਂ ‘ਚ ਹਨ ।ਹੁਣ ਅਨਮੋਲ ਕਵਾਤਰਾ ਲਾਈਵ ਹੋਏ ਹਨ ਅਤੇ ਇਸ ਸਾਰੀ ਕੰਟਰੋਵਰਸੀ ‘ਤੇ ਉਨ੍ਹਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ।  ਉਹਨਾਂ ਨੇ ਲਾਈਵ ਹੋ ਕੇ ਕਿਹਾ ਕਿ ‘ਸਾਰੇ ਮੇਰੇ ਵੀਡੀਓ ਦੀ ਉਡੀਕ ਕਰ ਰਹੇ ਹੋਣਗੇ ।ਉਨ੍ਹਾਂ ਨੇ ਕਿਹਾ ਕਿ ਮੈਂ ਲਾਈਵ ਹੋ ਕੇ ਕੋਈ ਗੁਲਾਬ ਸਿੱਧੂ ਦੇ ਬਾਰੇ ਗੱਲ ਨਹੀਂ ਕਰਨ ਲੱਗਿਆ।ਮੈਂ ਲਾਈਵ ਹੋ ਕੇ ਇਹ ਦੱਸ ਰਿਹਾ ਹਾਂ ਕਿ ਮੇਰੇ ਭਰਾ ਦੀ ਫ਼ਿਲਮ ਆ ਰਹੀ ਹੈ। ਅਨਮੋਲ ਕਵਾਤਰਾ ਨੇ ਕਿਹਾ ਕਿ ਬੇਸ਼ੱਕ ਮੇਰੇ ਬਾਰੇ ਚਾਰ ਪੋਸਟਾਂ ਘੱਟ ਪਾ ਲਇਓ ।

ਗਾਲਾਂ ਮੈਨੂੰ ਭਾਵੇਂ ਵੱਧ ਕੱਢ ਲਇਓ, ਪਰ ਮੇਰੇ ਭਰਾ ਦੀ ਫ਼ਿਲਮ ਜ਼ਰੂਰ ਵੇਖਣ ਜਾਇਓ।ਇਸ ਦੇ ਨਾਲ ਹੀ ਉਨ੍ਹਾਂ ਨੇ ਗੁਲਾਬ ਸਿੱਧੂ ਦੇ ਨਾਲ ਹੋਈ ਕੰਟਰੋਵਰਸੀ ਦੇ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਜਲਦ ਹੀ ਉਹ ਇਸ ਬਾਰੇ ਸਾਰਾ ਖੁਲਾਸਾ ਕਰਨਗੇ ਜੋ ਸਭ ਕੁਝ ਵੀ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਲਾਬ ਸਿੱਧੂ ਦੀ ਵੀ ਤਾਰੀਫ ਕੀਤੀ ।

ਕੀ ਹੈ ਸਾਰਾ ਮਾਮਲਾ ? 

ਦੱਸ ਦਈਏ ਕਿ ਗੁਲਾਬ ਸਿੱਧੂ ਤੋਂ ਪੌਡਕਾਸਟ ਕਰਨ ਦੇ ਲਈ ਅਨਮੋਲ ਕਵਾਤਰਾ ਨੇ ਤਿੰਨ ਲੱਖ ਮੰਗੇ ਸਨ । ਜਿਸ ਦੇ ਬਾਰੇ ਗੁਲਾਬ ਸਿੱਧੂ ਨੇ ਇੱਕ ਵੀਡੀਓ ਸਾਂਝਾ ਕਰਕੇ ਬਿਨਾਂ ਕਿਸੇ ਦਾ ਨਾਮ ਲਏ ਯਾਰੀਆਂ ਦੇ ਬਾਰੇ ਗੱਲਬਾਤ ਕੀਤੀ ਸੀ। ਇਸ ਵੀਡੀਓ ‘ਚ ਗਿੱਲ ਰੌਂਤਾ ਨੇ ਇੱਕ ਸ਼ੇਅਰ ਸਾਂਝਾ ਕਰਦੇ ਹੋਏ ਕਿਹਾ ਸੀ ਕਿ ਹਮੇਸ਼ਾ ਯਾਰ ਮਾਰ ਕਰਦੇ ਹਨ । 

© Copyright Galactic Television & Communications Pvt. Ltd. 2026. All rights reserved.