ਦੂਜੀ ਵਾਰ ਪਿਤਾ ਬਣੇ ਅਰਬਾਜ਼ ਖ਼ਾਨ, ਦੂਜੀ ਪਤਨੀ ਸ਼ੂਰਾ ਨਾਲ ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ

ਅਰਬਾਜ਼ ਖ਼ਾਨ ਤੇ ਸ਼ੂਰਾ ਦੀ ਲਵ ਸਟੋਰੀ ਉਸ ਵੇਲੇ ਸ਼ੁਰੂ ਹੋਈ ਸੀ, ਜਦੋਂ ਅਰਬਾਜ਼ ਖਾਨ ਰਵੀਨਾ ਟੰਡਨ ਦੇ ਨਾਲ ਇੱਕ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਨ । ਇਸੇ ਦੌਰਾਨ ਫ਼ਿਲਮ ਦੇ ਸੈੱਟ ਤੇ ਹੀ ਸ਼ੂਰਾ ਜੋ ਕਿ ਸੀਨੀਅਰ ਮੇਕਅੱਪ ਆਰਟਿਸਟ ਸੀ ਦੇ ਨਾਲ ਅਰਬਾਜ਼ ਖ਼ਾਨ ਦੀ ਮੁਲਾਕਾਤ ਹੋਈ ।

By  Shaminder Kaur Kaler October 7th 2025 01:03 PM -- Updated: July 8th 2026 04:53 PM

ਅਰਬਾਜ਼ ਖ਼ਾਨ (Arbaaz Khan) ਦੂਜੀ ਵਾਰ ਪਿਤਾ ਬਣੇ ਹਨ । ਉਨ੍ਹਾਂ ਦੇ ਘਰ ਦੂਜੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਇੱਕ ਪੁੱਤਰ ਹੈ। ਜੋ ਉਨ੍ਹਾਂ ਦੀ ਪਹਿਲੀ ਪਤਨੀ ਮਲਾਇਕਾ ਅਰੋੜਾ ਤੋਂ ਹੈ । ਮਲਾਇਕਾ ਅਰੋੜਾ ਤੇ ਅਰਬਾਜ਼ ਖ਼ਾਨ ਦਾ ਕੁਝ ਸਾਲ ਪਹਿਲਾਂ ਤਲਾਕ ਹੋ ਗਿਆ ਸੀ । ਜਿਸ ਤੋਂ ਬਾਅਦ ਇਸ ਜੋੜੀ ਦੇ ਰਾਹ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਸਨ ।ਜਿਸ ਤੋਂ ਬਾਅਦ ਕੁਝ ਅਰਬਾਜ਼ ਖ਼ਾਨ ਆਪਣੇ ਕੰਮ-ਕਾਜ ‘ਚ ਰੁੱਝ ਗਏ ਅਤੇ ਮਲਾਇਕਾ ਆਪਣੀ ਜ਼ਿੰਦਗੀ ‘ਚ ਅੱਗੇ ਵਧ ਗਈ ਅਤੇ ਕਾਫੀ ਸਮਾਂ ਅਰਜੁਨ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਰਹੀ । ਹਾਲਾਂਕਿ ਬਾਅਦ ‘ਚ ਅਰਜੁਨ ਕਪੂਰ ਦੇ ਨਾਲ ਵੀ ਮਲਾਇਕਾ ਦਾ ਰਿਸ਼ਤਾ ਟੁੱਟ ਗਿਆ । 

ਅਰਬਾਜ਼ ਖ਼ਾਨ ਤੇ ਸ਼ੂਰਾ ਦੀ ਲਵ ਸਟੋਰੀ 

ਅਰਬਾਜ਼ ਖ਼ਾਨ  ਤੇ ਸ਼ੂਰਾ ਦੀ ਲਵ ਸਟੋਰੀ ਉਸ ਵੇਲੇ ਸ਼ੁਰੂ ਹੋਈ ਸੀ, ਜਦੋਂ ਅਰਬਾਜ਼ ਖਾਨ ਰਵੀਨਾ ਟੰਡਨ ਦੇ ਨਾਲ ਇੱਕ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਨ । ਇਸੇ ਦੌਰਾਨ ਫ਼ਿਲਮ ਦੇ ਸੈੱਟ ਤੇ ਹੀ ਸ਼ੂਰਾ ਜੋ ਕਿ ਸੀਨੀਅਰ ਮੇਕਅੱਪ ਆਰਟਿਸਟ ਸੀ ਦੇ ਨਾਲ ਅਰਬਾਜ਼ ਖ਼ਾਨ ਦੀ ਮੁਲਾਕਾਤ ਹੋਈ । ਇਸੇ ਦੌਰਾਨ ਦੋਵਾਂ ਦੀ ਦੋਸਤੀ ਹੋ ਗਈ ਅਤੇ ਇਹ ਦੋਸਤੀ ਪਿਆਰ ‘ਚ ਤਬਦੀਲ ਹੋ ਗਈ । ਇਸ ਜੋੜੀ ਨੇ ਕਦੇ ਵੀ ਆਪਣੀ ਦੋਸਤੀ ਨੂੰ ਜੱਗ ਜਾਹਿਰ ਨਹੀਂ ਹੋਣ ਦਿੱਤਾ । ਇਸ ਬਾਰੇ ਉਦੋਂ ਹੀ ਪਤਾ ਲੱਗਿਆ ਜਦੋਂ ਦੋਵਾਂ ਨੇ ਵਿਆਹ ਕਰਵਾਉਣ ਦਾ ਐਲਾਨ ਕਰ ਦਿੱਤਾ । ਦੋਵਾਂ ਨੇ 2023 ‘ਚ ਵਿਆਹ ਕਰਵਾ ਲਿਆ । ਹੁਣ ਇਸ ਜੋੜੀ ਦੇ ਘਰ ਇੱਕ ਪਿਆਰੀ ਜਿਹੀ ਧੀ ਨੇ ਜਨਮ ਲਿਆ ਹੈ। ਜਿਸ ਦੇ ਬਾਰੇ ਇਸ ਜੋੜੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ। ਸ਼ੂਰਾ ਨੇ ਨਿੱਜੀ ਹਸਪਤਾਲ ‘ਚ ਧੀ ਨੂੰ ਜਨਮ ਦਿੱਤਾ ਹੈ। 


ਅਰਬਾਜ਼ ਖ਼ਾਨ ਦਾ ਵਰਕ ਫਰੰਟ  

ਅਰਬਾਜ਼ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਕਈ ਫ਼ਿਲਮਾਂ ਨੂੰ ਪ੍ਰੋਡਿਊਸ ਕਰ ਚੁੱਕੇ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ। ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਫ਼ਿਲਮ ਪ੍ਰੋਡਿਊਸਰ ਹਨ, ਜਦੋਂਕਿ ਭਰਾ ਸਲਮਾਨ ਖ਼ਾਨ ਬਾਲੀਵੁੱਡ ਦਾ ਪ੍ਰੁਸਿੱਧ ਅਦਾਕਾਰ ਹੈ।  ਛੋਟਾ ਭਰਾ ਸੋਹੇਲ ਖ਼ਾਨ ਵੀ ਵਧੀਆ ਐਕਟਰ ਹੈ।




© Copyright Galactic Television & Communications Pvt. Ltd. 2026. All rights reserved.