ਅਰਜਨ ਢਿੱਲੋਂ ਦੇ ਪਸੰਦੀਦਾ ਕਲਾਕਾਰ ਹਨ ਜੈਜ਼ੀ ਬੈਂਸ, ਜੈਜ਼ੀ ਬੀ ਦੇ ਨਾਲ ਕਨੈਕਸ਼ਨ ਦਾ ਕਿੱਸਾ ਕੀਤਾ ਸਾਂਝਾ

ਅਰਜਨ ਢਿੱਲੋਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ। ਉਨ੍ਹਾਂ ਨੇ ਹਮੇਸ਼ਾ ਆਪਣੇ ਗੀਤਾਂ ‘ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਲੱਖਾਂ ਦੀ ਗਿਣਤੀ ‘ਚ ਦੇਸ਼ ਵਿਦੇਸ਼ ‘ਚ ਉਨ੍ਹਾਂ ਦੇ ਫੈਨਸ ਹਨ। ਪਰ ਅਰਜਨ ਢਿੱਲੋਂ ਵੀ ਪੰਜਾਬੀ ਇੰਡਸਟਰੀ ਦੇ ਇੱਕ ਕਲਾਕਾਰ ਦੇ ਬਹੁਤ ਵੱਡੇ ਫੈਨ ਹਨ। ਜੀ ਹਾਂ ਉਹ ਗਾਇਕ ਜੈਜ਼ੀ ਬੀ ਦੇ ਵੱਡੇ ਫੈਨ ਹਨ ਅਤੇ ਹਾਲ ਹੀ ‘ਚ ਉਨ੍ਹਾਂ ਨੇ ਜੈਜ਼ੀ ਬੀ ਦੇ ਨਾਲ ਇੱਕ ਗੀਤ ਵੀ ਕੀਤਾ ਹੈ।

By  Shaminder Kaur Kaler August 7th 2026 09:57 AM

ਅਰਜਨ ਢਿੱਲੋਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ। ਉਨ੍ਹਾਂ ਨੇ ਹਮੇਸ਼ਾ ਆਪਣੇ ਗੀਤਾਂ ‘ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ। ਲੱਖਾਂ ਦੀ ਗਿਣਤੀ ‘ਚ ਦੇਸ਼ ਵਿਦੇਸ਼ ‘ਚ ਉਨ੍ਹਾਂ ਦੇ ਫੈਨਸ ਹਨ। ਪਰ ਅਰਜਨ ਢਿੱਲੋਂ ਵੀ ਪੰਜਾਬੀ ਇੰਡਸਟਰੀ ਦੇ ਇੱਕ ਕਲਾਕਾਰ ਦੇ ਬਹੁਤ ਵੱਡੇ ਫੈਨ ਹਨ। ਜੀ ਹਾਂ ਉਹ ਗਾਇਕ ਜੈਜ਼ੀ ਬੀ ਦੇ ਵੱਡੇ ਫੈਨ ਹਨ ਅਤੇ ਹਾਲ ਹੀ ‘ਚ ਉਨ੍ਹਾਂ ਨੇ ਜੈਜ਼ੀ ਬੀ ਦੇ ਨਾਲ ਇੱਕ ਗੀਤ ਵੀ ਕੀਤਾ ਹੈ।

ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਅਰਜਨ ਢਿੱਲੋਂ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਜੈਜ਼ੀ ਬੀ ਦੇ ਨਾਲ ਆਪਣੇ ਕਨੈਕਸ਼ਨ ਬਾਰੇ ਦੱਸ ਰਹੇ ਹਨ। ਉਨ੍ਹਾਂ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹ ਇੱਕ ਵਾਰ ਆਪਣੇ ਪਿੰਡ ‘ਚ ਵਿਸਾਖੀ ‘ਤੇ ਲੱਗਣ ਵਾਲੇ ਮੇਲੇ ‘ਚ ਗਏ ਸਨ ਤਾਂ ਉਨ੍ਹਾਂ ਨੇ ਐਨਕਾਂ ਵੇਖ ਕੇ ਖਰੀਦਣ ਦਾ ਮਨ ਬਣਾਇਆ ।ਵੱਡੀਆਂ ਐਨਕਾਂ ਸਨ ਅਤੇ ਜਦੋਂ ਮੈਂ ਲਾਈਆਂ ਤਾਂ ਸਾਡਾ ਮੱਘਰ ਕਹਿੰਦਾ ਤੂੰ ਤਾਂ ਜੈਜ਼ੀ ਬੀ ਲੱਗਦਾ ਏਂ।

ਮੱਘਰ ਮੈਨੂੰ ਕਹਿੰਦਾ ਲੈ ਲਾ ਕਿਤੇ ਬਾਅਦ ‘ਚ ਨਾ ਮਿਲਣ ।ਅਸੀਂ ਗਾਣਾ ਜੈਜ਼ੀ ਬੀ ਦੇ ਟਾਈਪ ਦਾ ਬਨਾਉਣਾ ਚਾਹੁੰਦੇ ਸੀ।ਜਿਸ ਕਰਕੇ ਉਨ੍ਹਾਂ ਨੂੰ ਲੱਗਿਆ ਕਿ ਇਹ ਗਾਣਾ ਜੈਜ਼ੀ ਬੀ ਦੇ ਸਟਾਈਲ ਦਾ ਹੈ। ਜਿਸ ਕਾਰਨ ਇਹ ਗੀਤ ਉਨ੍ਹਾਂ ਨੇ ਜੈਜ਼ੀ ਬੀ ਦੇ ਨਾਲ ਕੀਤਾ । ਇਸ ਦੇ ਨਾਲ ਹੀ ਉਨ੍ਹਾਂ ਨੇ ਜੈਜ਼ੀ ਬੀ ਦੇ ਨਾਲ ਆਪਣੇ ਕਨੈਕਸ਼ਨ ਬਾਰੇ ਦੱਸਿਆ ਕਿ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਸ ਨੂੰ ਦੱਸਿਆ ਨਹੀਂ ਜਾਂਦਾ ਤੇ ਅਸੀਂ ਦੱਸ ਵੀ ਨਹੀਂ ਸਕਦੇ।

ਅਰਜਨ ਢਿੱਲੋਂ ਨੇ ਕਿਹਾ ਕਿ ਮੈਂ ਬਾਈ ਜੈਜ਼ੀ ਨੂੰ ਕਦੇ ਦੱਸ ਵੀ ਨਹੀਂ ਪਾਇਆ । ਪਰ ਮੈਂ ਇਮੋਸ਼ਨਲੀ ਅਟੈਚ ਹਾਂ ਉਨ੍ਹਾਂ ਦੇ ਮਿਊਜ਼ਿਕ ਦੇ ਨਾਲ ।ਅਰਜਨ ਢਿੱਲੋਂ ਨੇ ਕਿਹਾ ਕਿ ਮੈਂ ਕਦੇ ਜੈਜ਼ੀ ਬੀ ਦਾ ਰੈਂਬੋ ਸੁਣਦਾ ਹੈ, ਕਦੇ ਮਹਾਰਾਜ਼ਾ ਅਤੇ ਕਦੇ ਰੋਮੀਓ ਸੁਣਦਾ ਹਾਂ। 

© Copyright Galactic Television & Communications Pvt. Ltd. 2026. All rights reserved.