ਹਿਮਾਂਸ਼ੀ ਖੁਰਾਣਾ ਦੇ ਧਰਮ ਪਰਿਵਰਤਨ ਦੇ ਇਲਜ਼ਾਮਾਂ ‘ਤੇ ਭੜਕੇ ਆਸਿਮ ਰਿਆਜ਼…ਕਿਹਾ ‘ਕਿਸ ਹੱਦ ਤੱਕ ਡਿੱਗ ਸਕਦੀ ਏ’
ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਮੈਂ ਕਦੇ ਵੀ ਕਿਸੇ ਨੂੰ ਵੀ ਆਪਣਾ ਧਰਮ ਪਰਿਵਰਤਨ ਕਰਨ ਦੇ ਲਈ ਨਹੀਂ ਕਿਹਾ ।ਇੱਕ ਵਾਰ ਵੀ ਨਹੀਂ। ਅਸਲ ‘ਚ ਮੈਂ ਤੁਹਾਨੂੰ ਫਿੱਟਨੈਸ ਦੇ ਲਈ ਪੇ੍ਰਰਿਆ ਸੀ”। ਉਨ੍ਹਾਂ ਕਿਹਾ ਕਿ ਧਰਮ ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਕਿਸੇ ਦੇ ਖ਼ਿਲਾਫ਼ ਨਫ਼ਰਤ ਪੈਦਾ ਕਰਨ ਲਈ ਵਰਤਣਾ ਠੀਕ ਨਹੀਂ ਹੈ। ਉਨ੍ਹਾਂ ਮੁਤਾਬਕ, ਕਿਸੇ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਮਾਮਲੇ ਨੂੰ ਬਿਨਾਂ ਲੋੜ ਦੇ ਜਨਤਕ ਕਰਕੇ ਸਿਰਫ਼ ਧਿਆਨ ਖਿੱਚਣ ਦੀ ਕੋਸ਼ਿਸ਼ ਕਰਨਾ ਬੇਹੱਦ ਨਿਰਾਸ਼ਾਜਨਕ ਹੈ।
ਹਿਮਾਂਸ਼ੀ ਖੁਰਾਣਾ ਨੇ ਬੀਤੇ ਦਿਨੀਂ ਇੱਕ ਪੌਡਕਾਸਟ ਦੇ ਦੌਰਾਨ ਆਸਿਮ ਰਿਆਜ਼ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਕਈ ਖੁਲਾਸੇ ਕੀਤੇ ਸਨ । ਇਸ ਪੌਡਕਾਸ ਦੇ ਦੌਰਾਨ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ਆਸਿਮ ਨੇ ਉਸ ਨੂੰ ਆਪਣੇ ਧਰਮ ਦੇ ਬਾਰੇ ਵਧੀਆ ਵਧੀਆ ਗੱਲਾਂ ਦੱਸੀਆਂ ਸਨ ਅਤੇ ਉਸ ਨੂੰ ਕਿਹਾ ਸੀ ਕਿ ਉਹ ਉਸਦਾ ਧਰਮ ਅਪਣਾ ਲਏ।ਜਿਸ ਤੋਂ ਬਾਅਦ ਆਸਿਮ ਰਿਆਜ਼ ਨੇ ਇੱਕ ਪੋਸਟ ਦੇ ਰਾਹੀਂ ਹਿਮਾਂਸ਼ੀ ਖੁਰਾਣਾ ਦੇ ਇਸ ਇਲਜ਼ਾਮ ਦਾ ਜਵਾਬ ਦਿੱਤਾ ਹੈ।

ਆਸਿਮ ਰਿਆਜ਼ ਦਾ ਬਿਆਨ
ਆਸਿਮ ਰਿਆਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਮੈਂ ਕਦੇ ਵੀ ਕਿਸੇ ਨੂੰ ਵੀ ਆਪਣਾ ਧਰਮ ਪਰਿਵਰਤਨ ਕਰਨ ਦੇ ਲਈ ਨਹੀਂ ਕਿਹਾ ।ਇੱਕ ਵਾਰ ਵੀ ਨਹੀਂ। ਅਸਲ ‘ਚ ਮੈਂ ਤੁਹਾਨੂੰ ਫਿੱਟਨੈਸ ਦੇ ਲਈ ਪੇ੍ਰਰਿਆ ਸੀ”। ਉਨ੍ਹਾਂ ਕਿਹਾ ਕਿ ਧਰਮ ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਕਿਸੇ ਦੇ ਖ਼ਿਲਾਫ਼ ਨਫ਼ਰਤ ਪੈਦਾ ਕਰਨ ਲਈ ਵਰਤਣਾ ਠੀਕ ਨਹੀਂ ਹੈ। ਉਨ੍ਹਾਂ ਮੁਤਾਬਕ, ਕਿਸੇ ਦੀ ਨਿੱਜੀ ਜ਼ਿੰਦਗੀ ਨਾਲ ਜੁੜੇ ਮਾਮਲੇ ਨੂੰ ਬਿਨਾਂ ਲੋੜ ਦੇ ਜਨਤਕ ਕਰਕੇ ਸਿਰਫ਼ ਧਿਆਨ ਖਿੱਚਣ ਦੀ ਕੋਸ਼ਿਸ਼ ਕਰਨਾ ਬੇਹੱਦ ਨਿਰਾਸ਼ਾਜਨਕ ਹੈ। ਉਨ੍ਹਾਂ ਨੇ ਅਜਿਹੀਆਂ ਹਰਕਤਾਂ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਲੋਕਾਂ ਦਾ ਧਿਆਨ ਹਾਸਲ ਕਰਨ ਲਈ ਕਿਸੇ ਦੀ ਨਿੱਜਤਾ ਅਤੇ ਧਰਮ ਨੂੰ ਮੁੱਦਾ ਬਣਾਉਣਾ ਬਚਕਾਨਾ ਸੋਚ ਨੂੰ ਦਰਸਾਉਂਦਾ ਹੈ।ਦੱਸ ਦਈਏ ਕਿ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਬਿੱਗ ਬੌਸ ‘ਚ ਨਜ਼ਰ ਆਏ ਸਨ । ਇਸ ਸ਼ੋਅ ਤੋਂ ਬਾਅਦ ਵੀ ਦੋਵੇਂ ਜਣੇ ਕਈ ਗੀਤਾਂ ‘ਚ ਇੱਕਠੇ ਕੰਮ ਕਰਦੇ ਦਿਖਾਈ ਦਿੱਤੇ ਸਨ।

ਹਿਮਾਂਸ਼ੀ ਖੁਰਾਣਾ ਦਾ ਵਰਕ ਫ੍ਰੰਟ
ਹਿਮਾਂਸ਼ੀ ਖੁਰਾਣਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਹਨਾਂ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ।