ਜਾਣੋ ਬੱਬਲ ਰਾਏ ਦੀ ਨਿੱਜੀ ਜ਼ਿੰਦਗੀ ਤੇ ਉਨ੍ਹਾਂ ਦੇ ਕਰੀਅਰ ਬਾਰੇ
ਬੱਬਲ ਰਾਏ ਨੇ ਸਿਰਫ ਰੋਮਾਂਟਿਕ ਗੀਤ ਹੀ ਨਹੀਂ ਗਾਏ ਹਰ ਤਰਾਂ ਦੇ ਗਾਇਕੀ 'ਚ ਉਨਾਂ ਨੂੰ ਮਹਾਰਤ ਹਾਸਲ ਹੈ । ਅੱਜ ਅਸੀਂ ਬੱਬਲ ਰਾਏ ਬਾਰੇ 'ਤੇ ਉਨਾਂ ਦੀ ਨਿੱਜੀ ਜ਼ਿੰਦਗੀ 'ਤੇ ਇੱਕ ਝਾਤ ਪਾਉਂਦੇ ਹਾਂ । ਬੱਬਲ ਰਾਏ ਦਾ ਜਨਮ ਲੁਧਿਆਣਾ ਦੇ ਸਮਰਾਲਾ ਵਿੱਚ ਮਾਰਚ 1985 ਵਿੱਚ ਹੋਇਆ ।ਉਹ ਇੱਕ ਗਾਇਕ ਹੋਣ ਦੇ ਨਾਲ ਨਾਲ ਗੀਤ ਲਿਖਣ ਦਾ ਵੀ ਸ਼ੌਂਕ ਰੱਖਦੇ ਹਨ ।
ਬੇਹੱਦ ਸਟਾਈਲਿਸ਼ ਦਿੱਖ 'ਤੇ ਪਲਾਂ ਵਿੱਚ ਲੋਕਾਂ ਨੂੰ ਆਪਣਾ ਬਨਾਉਣ ਵਾਲੇ ।ਗੀਤਾਂ ਦੀ ਗੱਲ ਕਰੀਏ ਤਾਂ ਜਿਸਨੇ ਪੰਜਾਬੀ ਸੰਗੀਤ 'ਚ ਆਪਣੀ ਨਿਵੇਕਲੀ ਥਾਂ ਬਣਾਈ ਹੈ। ਗੱਲ ਕਰੀਏ ਉਨਾਂ ਦੇ ਗੀਤਾਂ ਦੀ ਤਾਂ ਉਨਾਂ ਦੇ ਗੀਤਾਂ ਨੂੰ ਨੌਜੁਆਨਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।ਬੱਬਲ ਰਾਏ ਨੇ ਸਿਰਫ ਰੋਮਾਂਟਿਕ ਗੀਤ ਹੀ ਨਹੀਂ ਗਾਏ ਹਰ ਤਰਾਂ ਦੇ ਗਾਇਕੀ 'ਚ ਉਨਾਂ ਨੂੰ ਮਹਾਰਤ ਹਾਸਲ ਹੈ । ਅੱਜ ਅਸੀਂ ਬੱਬਲ ਰਾਏ ਬਾਰੇ 'ਤੇ ਉਨਾਂ ਦੀ ਨਿੱਜੀ ਜ਼ਿੰਦਗੀ 'ਤੇ ਇੱਕ ਝਾਤ ਪਾਉਂਦੇ ਹਾਂ । ਬੱਬਲ ਰਾਏ ਦਾ ਜਨਮ ਲੁਧਿਆਣਾ ਦੇ ਸਮਰਾਲਾ ਵਿੱਚ ਮਾਰਚ 1985 ਵਿੱਚ ਹੋਇਆ ।ਉਹ ਇੱਕ ਗਾਇਕ ਹੋਣ ਦੇ ਨਾਲ ਨਾਲ ਗੀਤ ਲਿਖਣ ਦਾ ਵੀ ਸ਼ੌਂਕ ਰੱਖਦੇ ਹਨ ।ਉਨਾਂ ਨੇ ਆਪਣੀ ਬੀਏ ਦੀ ਪੜਾਈ ਡੀਏਵੀ ਕਾਲਜ ਤੋਂ ਪੂਰੀ ਕੀਤੀ ।

ਉਨਾਂ ਨੂੰ ਕ੍ਰਿਕਟ ਖੇਡਣ ਦਾ ਸ਼ੌਂਕ ਵੀ ਹੈ 'ਤੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਉਨਾਂ ਨੇ ਬਕਾਇਦਾ ਯੋਗਰਾਜ ਸਿੰਘ ਤੋਂ ਟਰੇਨਿੰਗ ਵੀ ਲਈ । ਉਨਾਂ ਦੇ ਪਿਤਾ ਮਨਜੀਤ ਸਿੰਘ ਰਾਏ ਇੱਕ ਥੀਏਟਰ ਆਰਟਿਸਟ ਸਨ 'ਤੇ ਮਾਤਾ ਨਿਰਮਲ ਕੌਰ ਘਰੇਲੂ ਮਹਿਲਾ । 2007 'ਚ ਚੰਡੀਗੜ ਦੇ ਡੀ ਏ ਵੀ ਕਾਲਜ ਤੋਂ ਆਪਣੀ ਬੀਏ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਉਹ ਮੇਲਬੋਰਨ ਚਲੇ ਗਏ । ਉਥੇ ਉਨਾਂ ਨੇ ਪੜਾਈ ਦੇ ਨਾਲ ਨਾਲ ਕਈ ਥਾਈਂ ਛੋਟੀ ਮੋਟੀ ਨੌਕਰੀ ਵੀ ਕੀਤੀ । ਉਨਾਂ ਵੱਲੋਂ ਗਾਏ ਆਸਟ੍ਰੇਲੀਆ ਛੱਲਾ ਨੇ ਯੂ ਟਿਊਬ 'ਤੇ ਧੁੰਮਾਂ ਪਾ ਦਿੱਤੀਆਂ ।

ਇਸ ਤੋਂ ਬਾਅਦ ਉਨਾਂ ਦੀ ਐਲਬਮ 'ਸਾਊ ਪੁੱਤ' ਆਈ ।ਇਸ ਐਲਬਮ ਨੂੰ ਓਨੀ ਕਾਮਯਾਬੀ ਨਹੀਂ ਮਿਲੀ ਅਤੇ ਨਾਂ ਹੀ ਉਹ ਆਪਣੀ ਇਸ ਐਲਬਮ ਦੀ ਪ੍ਰਮੋਸ਼ਨ ਲਈ ਹੀ ਪੰਜਾਬ ਆ ਸਕੇ । ਉਨਾਂ ਨੇ ਜਿੰਮੀ ਸ਼ੇਰਗਿਲ ਦੀ ਫਿਲਮ 'ਰੰਗੀਲੇ' ਲਈ ਵੀ ਗਾਇਆ । ਬੱਬਲ ਰਾਏ ਦਾ ਹਾਲ ਵਿੱਚ ਗਾਇਆ ਗੀਤ 'ਹਰਾ ਰੰਗ ਅੱਖਾਂ ਦਾ ਪਟੌਲਾ ਹੈ ਤੂੰ ਲੱਖਾਂ ਦਾ ' ਨੌਜੁਆਨਾਂ ਵਲੋਂ ਕਾਫੀ ਪਸੰਦ ਕੀਤਾ ਗਿਆ ।
ਉਨਾਂ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਹੱਥ ਅਜਮਾਇਆ । ਉਨਾਂ ਨੇ ਮਿਸਟਰ ਐਂਡ ਮਿਸੇਜ਼ 420'ਚ ਵੀ ਕੰਮ ਕੀਤਾ । ਇਸ ਫਿਲਮ ਵਿੱਚ ਉਨਾਂ ਦੇ ਰੋਲ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਫਿਲਮ ਵਿੱਚ ਉਨਾਂ ਨੇ ਦੁਹਰਾ ਕਿਰਦਾਰ ਨਿਭਾਇਆ ।ਉਨਾਂ ਦੀ ਜੱਸੀ ਗਿੱਲ ਨਾਲ ਵਧੀਆ ਟਿਊਨਿੰਗ ਹੈ ਅਤੇ ਇਸ ਜੋੜੀ ਨੂੰ ਜੱਸੀ-ਬੱਬਲ ਦੇ ਨਾਂਅ ਨਾਲ ਵੀ ਜਾਣਿਆਂ ਜਾਂਦਾ ਹੈ । ਇਹ ਜੋੜੀ ਹੁਣ ਕਾਫੀ ਥਾਈਂ ਇੱਕਠਿਆਂ ਪਰਫਾਰਮ ਕਰ ਰਹੀ ਹੈ ਅਤੇ ਲੋਕਾਂ ਵਲੋਂ ਇਨਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਬੱਬਲ ਰਾਏ ਗਾਇਕੀ 'ਚ ਲਗਾਤਾਰ ਧੁੰਮਾਂ ਪਾ ਰਹੇ ਹਨ ।