ਬੱਬੂ ਮਾਨ ਵੀ ਪਰਵਿੰਦਰ ਸਿੰਘ ਝੋਟੇ ਦੇ ਹੱਕ ‘ਚ ਲਾਏ ਧਰਨੇ ‘ਚ ਪਹੁੰਚੇ, ਆਖੀ ਵੱਡੀ ਗੱਲ

ਗਾਇਕ ਬੱਬੂ ਮਾਨ ਵੀ ਪਰਵਿੰਦਰ ਸਿੰਘ ਝੋਟੇ ਦੇ ਹੱਕ ‘ਚ ਲਾਏ ਧਰਨੇ ‘ਚ ਪਹੁੰਚੇ ਹਨ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ‘ਨਸ਼ਿਆਂ ਖਿਲਾਫ ਪਰਵਿੰਦਰ ਸਿੰਘ ਝੋਟਾ ਦੀ ਇਹ ਲੜਾਈ ਇੱਕਲੇ ਦੀ ਲੜਾਈ ਨਹੀਂ ਸੀ।ਇਹ ਲੜਾਈ ਸਾਰੇ ਪਿੰਡਾਂ, ਸਾਰੇ ਸ਼ਹਿਰਾਂ ਅਤੇ ਸਾਰੇ ਪੰਜਾਬ ਦੀ ਲੜਾਈ ਹੈ।

By  Shaminder Kaur Kaler October 19th 2026 02:27 PM

ਗਾਇਕ ਬੱਬੂ ਮਾਨ ਵੀ  ਪਰਵਿੰਦਰ ਸਿੰਘ ਝੋਟੇ ਦੇ ਹੱਕ ‘ਚ ਲਾਏ ਧਰਨੇ ‘ਚ ਪਹੁੰਚੇ ਹਨ। ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ‘ਨਸ਼ਿਆਂ ਖਿਲਾਫ ਪਰਵਿੰਦਰ ਸਿੰਘ ਝੋਟਾ ਦੀ ਇਹ ਲੜਾਈ ਇੱਕਲੇ ਦੀ ਲੜਾਈ ਨਹੀਂ ਸੀ।ਇਹ ਲੜਾਈ ਸਾਰੇ ਪਿੰਡਾਂ, ਸਾਰੇ ਸ਼ਹਿਰਾਂ ਅਤੇ ਸਾਰੇ ਪੰਜਾਬ ਦੀ ਲੜਾਈ ਹੈ।ਅਸੀਂ ਇੱਕ ਦੂਜੇ ਦੇ ਮੋਢੇ ‘ਤੇ ਬੰਦੂਕਾਂ ਰੱਖ ਕੇ ਚਲਾਉਂਦੇ ਹਾਂ। ਇਸ ਤੋਂ ਇਲਾਵਾ ਬੱਬੂ ਮਾਨ ਨੇ ਹੋਰ ਵੀ ਕਈ ਗੱਲਾਂ ਆਖੀਆਂ ਹਨ। ਸੋਸ਼ਲ ਮੀਡੀਆ ਤੇ ਬੱਬੂ ਮਾਨ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 


ਪਰਵਿੰਦਰ ਝੋਟੇ ਦਾ ਹੋਇਆ ਸੀ ਕਤਲ 

ਪਰਵਿੰਦਰ ਸਿੰਘ ਝੋਟੇ ਬੀਤੇ ਦਿਨੀਂ ਕਤਲ ਹੋਇਆ ਸੀ । ਜਿਸ ਤੋਂ ਬਾਅਦ ਪੰਜਾਬ ਭਰ ‘ਚ ਝੋਟੇ ਦੇ ਹੱਕ ‘ਚ ਲੋਕਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਰਵਿੰਦਰ ਸਿੰਘ ਝੋਟਾ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਖਿਲਾਫ ਲੜ ਰਿਹਾ ਸੀ।


ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋੋਵਿੰਗ ਹੈ।

© Copyright Galactic Television & Communications Pvt. Ltd. 2026. All rights reserved.