ਰੈਪਰ ਬਾਦਸ਼ਾਹ ਦੀ ਪਤਨੀ ਨੇ ਇਮੋਸ਼ਨਲ ਪੋਸਟ ਪਾ ਕੇ ਤੋੜੀ ਚੁੱਪ, ਲਿਖਿਆ ‘ਲੰਬੇ ਸਮੇਂ ਤੱਕ ਮੈਂ ਚੁੱਪ ਰਹੀ, ਕਿਉਂਕਿ ਮੈਂ ਡਰੀ….”

ਬਾਦਸ਼ਾਹ ਦੀ ਪਤਨੀ ਈਸ਼ਾ ਰਿਖੀ ਨੇ ਬੀਤੇ ਦਿਨੀਂ ਇੱਕ ਨੋਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪਰ ਹੁਣ ਅਦਾਕਾਰਾ ਨੇ ਇੱਕ ਹੋਰ ਪੋਸਟ ਪਾ ਕੇ ਫਿਰ ਤੋਂ ਮੀਡੀਆ ‘ਚ ਚਰਚਾ ਛੇੜ ਦਿੱਤੀ ਹੈ। ਜਿਸ ਨੂੰ ਲੈ ਕੇ ਫੈਨਸ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ । ਅਦਾਕਾਰਾ ਨੇ ਲਿਖਿਆ “ਅਜਿਹੀਆਂ ਲੜਾਈਆਂ ਹੁੰਦੀਆਂ ਹਨ ਜੋ ਕੋਈ ਦਿਖਾਈ ਦੇਣ ਵਾਲਾ ਦਾਗ ਨਹੀਂ ਛੱਡਦੀਆਂ। ਲੰਬੇ ਸਮੇਂ ਤੱਕ, ਮੈਂ ਚੁੱਪ ਰਹੀ ਕਿਉਂਕਿ ਮੈਂ ਡਰਦੀ ਸੀ।

By  Shaminder Kaur Kaler July 28th 2026 09:32 AM

ਬਾਦਸ਼ਾਹ ਦੀ ਪਤਨੀ ਈਸ਼ਾ ਰਿਖੀ ਨੇ ਬੀਤੇ ਦਿਨੀਂ ਇੱਕ ਨੋਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਪਰ ਹੁਣ ਅਦਾਕਾਰਾ ਨੇ ਇੱਕ ਹੋਰ ਪੋਸਟ ਪਾ ਕੇ ਫਿਰ ਤੋਂ ਮੀਡੀਆ ‘ਚ ਚਰਚਾ ਛੇੜ ਦਿੱਤੀ ਹੈ। ਜਿਸ ਨੂੰ ਲੈ ਕੇ ਫੈਨਸ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ । ਅਦਾਕਾਰਾ ਨੇ ਲਿਖਿਆ “ਅਜਿਹੀਆਂ ਲੜਾਈਆਂ ਹੁੰਦੀਆਂ ਹਨ ਜੋ ਕੋਈ ਦਿਖਾਈ ਦੇਣ ਵਾਲਾ ਦਾਗ ਨਹੀਂ ਛੱਡਦੀਆਂ। ਲੰਬੇ ਸਮੇਂ ਤੱਕ, ਮੈਂ ਚੁੱਪ ਰਹੀ ਕਿਉਂਕਿ ਮੈਂ ਡਰਦੀ ਸੀ।

ਮੈਂ ਆਪਣੇ ਪਤੀ ਦੇ ਪ੍ਰਭਾਵ, ਸ਼ਕਤੀ ਅਤੇ ਸਰੋਤਾਂ ਤੋਂ ਬਹੁਤ ਪ੍ਰਭਾਵਿਤ ਮਹਿਸੂਸ ਕੀਤਾ, ਅਤੇ ਮੈਂ ਆਪਣੇ ਆਪ ਨੂੰ ਯਕੀਨ ਦਿਵਾਇਆ ਕਿ ਚੁੱਪ ਰਹਿਣਾ ਸਭ ਤੋਂ ਸੁਰੱਖਿਅਤ ਚੀਜ਼ ਹੈ।ਚੁੱਪ ਰਹਿਣਾ ਕਦੇ ਵੀ ਸਵੀਕਾਰਤਾ ਨਹੀਂ ਸੀ। ਇਹ ਬਚਾਅ ਸੀ। ਅੱਜ, ਮੈਂ ਡਰ ਦੀ ਬਜਾਏ ਹਿੰਮਤ ਨੂੰ ਚੁਣ ਰਹੀ ਹਾਂ। ਮੈਂ ਪੂਰੀ ਕਹਾਣੀ ਦੱਸਣ ਲਈ ਤਿਆਰ ਨਹੀਂ ਹੋ ਸਕਦੀ, ਪਰ ਮੈਂ ਅੰਤ ਵਿੱਚ ਇਹ ਦਿਖਾਵਾ ਕਰਨਾ ਬੰਦ ਕਰਨ ਲਈ ਤਿਆਰ ਹਾਂ ਕਿ ਸਭ ਕੁਝ ਠੀਕ ਸੀ”।

ਈਸ਼ਾ ਰਿਖੀ ਨੇ ਕੋਈ ਵੀ ਗੱਲ ਸਪੱਸ਼ਟ ਕੀਤੇ ਬਗੈਰ ਡਰ ‘ਚ ਜਿਉਣ, ਉਸ ਨਾਲ ਨਜਿੱਠਣ ਅਤੇ ਚੁੱਪ ਰਹਿਣ ਤੇ ਅਖੀਰ ‘ਚ ਬੋਲਣ ਦਾ ਹੌਸਲਾ ਕਰਨ ਦੇ ਬਾਰੇ ਦੱਸਿਆ ਹੈ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਅਦਾਕਾਰਾ ਨੇ ਰੈਪਰ ਬਾਦਸ਼ਾਹ ਦੇ ਨਾਲ ਵਿਆਹ ਕਰਵਾਇਆ ਸੀ।

ਇਸ ਤੋਂ ਪਹਿਲਾਂ ਕਈ ਵਾਰ ਦੋਨਾਂ ਦੀ ਡੇਟਿੰਗ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਕੁਝ ਦਿਨ ਪਹਿਲਾਂ ਵੀ ਅਦਾਕਾਰਾ ਨੇ ਇੱਕ ਕੈਪਸ਼ਨ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।ਜਿਸ ‘ਚ ਉਸ ਨੇ ਲਿਖਿਆ ਸੀ ‘ਹਰ ਤੂਫ਼ਾਨ ਤੁਹਾਡੇ ਲਈ ਸਬਕ ਬਣਦਾ ਹੈ ਅਤੇ ਹਰ ਪ੍ਰਾਰਥਨਾ ਤੁਹਾਡੀ ਉਮੀਦ ਬਣਦੀ ਹੈ’। 

© Copyright Galactic Television & Communications Pvt. Ltd. 2026. All rights reserved.