ਮੈਡ ਸੰਧੂ ਨੂੰ ਸ਼ਰਧਾਂਜਲੀ ਦੇਣ ਲਈ 10 ਅਕਤੂਬਰ ਨੂੰ ਵਾਸ਼ਿੰਗਟਨ ‘ਚ ਕਰਵਾਇਆ ਜਾ ਰਿਹਾ ਵੱਡਾ ਇੱਕਠ, ਅਦਾਕਾਰਾ ਮੋੋਨਿਕਾ ਗਿੱਲ ਨੇ ਸਾਂਝਾ ਕੀਤਾ ਪੋਸਟਰ
ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕ ਅਪ ਆਰਟਿਸਟ ਮੈਡ ਸੰਧੂ ਜਿਸ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਉਸ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਵਾਸ਼ਿੰਗਟਨ ‘ਚ ਵੱਡਾ ਇੱਕਠ ਕਰਵਾਇਆ ਜਾ ਰਿਹਾ ਹੈ। ਅਦਾਕਾਰਾ ਮੋੋਨਿਕਾ ਗਿੱਲ ਨੇ ਇੱਕ ਪੋਸਟਰ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਸਭ ਨੂੰ ਇਸ ‘ਚ ਸ਼ਾਮਿਲ ਹੋਣ ਦੇ ਲਈ ਸੱਦਾ ਦਿੱਤਾ ਹੈ।
ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕ ਅਪ ਆਰਟਿਸਟ ਮੈਡ ਸੰਧੂ ਜਿਸ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਉਸ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਵਾਸ਼ਿੰਗਟਨ ‘ਚ ਵੱਡਾ ਇੱਕਠ ਕਰਵਾਇਆ ਜਾ ਰਿਹਾ ਹੈ। ਅਦਾਕਾਰਾ ਮੋੋਨਿਕਾ ਗਿੱਲ ਨੇ ਇੱਕ ਪੋਸਟਰ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਸਭ ਨੂੰ ਇਸ ‘ਚ ਸ਼ਾਮਿਲ ਹੋਣ ਦੇ ਲਈ ਸੱਦਾ ਦਿੱਤਾ ਹੈ। ਮੈਡ ਸੰਧੂ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਅਤੇ ਉਸ ਨੇ ਮੇਕਅੱਪ ਦੀ ਦੁਨੀਆ ‘ਚ ਵੱਡੀ ਜਗ੍ਹਾ ਬਣਾਈ ਸੀ।

ਮੈਡ ਸੰਧੂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀ ਅਤੇ ਕਈ ਕੁੜੀਆਂ ਮੇਕਅੱਪ ਦੇ ਗੁਰ ਵੀ ਸਿਖਾ ਰਹੇ ਸਨ । ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਵੀ ਕੀਤੀ ਸੀ । ਖ਼ਬਰਾਂ ਮੁਤਾਬਕ ਜਲਦ ਹੀ ਉਹ ਬਿੱਗ ਬੌਸ ‘ਚ ਨਜ਼ਰ ਆਉਣ ਵਾਲਾ ਸੀ। ।ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਉਸ ਦਾ ਕਤਲ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ।

ਲੋਕਾਂ ਦੀ ਮਦਦ ਲਈ ਰਹਿੰਦਾ ਸੀ ਹਮੇਸ਼ਾ ਅੱਗੇ
ਮੈਡ ਸੰਧੂ ਲੋਕਾਂ ਦੀ ਮਦਦ ਦੇ ਲਈ ਹਮੇਸ਼ਾ ਹੀ ਅੱਗੇ ਰਹਿੰਦਾ ਸੀ।ਉਸ ਨੇ ਹੜ੍ਹਾਂ ਦੇ ਦੌਰਾਨ ਵੀ ਦਿਲ ਖੋਲ੍ਹ ਕੇ ਲੋਕਾਂ ਦੀ ਮਦਦ ਕੀਤੀ ਸੀ ਅਤੇ ਮੁੰਬਈ ‘ਚ ਜਾ ਕੇ ਕੱਪੜੇ ਵੀ ਡਿਜ਼ਾਇਨ ਕੀਤੇ ਸਨ।