ਦੇਵ ਖਰੌੜ ਨੇ ਮੈਡ ਸੰਧੂ ਨੂੰ ਲੈ ਕੇ ਦਿੱਤੀ ਸਫ਼ਾਈ, ਕਿਹਾ ‘ਮੈਂ ਕਦੇ ਵੀ ਕਿਸੇ ਦੀ ਬੌਡੀ ‘ਤੇ ਕਿੰਤੂ ਪ੍ਰੰਤੂ ਕਰਨ ਵਾਲਾ ਇਨਸਾਨ ਨਹੀਂ ਹਾਂ’

ਅਦਾਕਾਰ ਦੇਵ ਖਰੌੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਮੈਡ ਸੰਧੂ ਦੇ ਮਾਮਲੇ ‘ਚ ਸਫਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਮੈਂ ਲਾਈਵ ਹੋਇਆ ਸੀ । ਜਿਸ ‘ਚ ਸਾਨੂੰ ਵਾਰ-ਵਾਰ ਮੈਸੇਜ ਆ ਰਿਹਾ ਸੀ ਕਿ ਮੈਡ ਸੰਧੂ ਨੂੰ ਫ਼ਿਲਮ ‘ਚ ਲੈ ਲਓ ।ਜਿਸ ਤੋਂ ਬਾਅਦ ‘ਮੈਂ ਇਹ ਗੱਲ ਕਹੀ ਸੀ ਕਿ ਸਾਡੀ ਫ਼ਿਲਮ ਹੁੰਦੀ ਹੈ ਖੜਕੇ ਦੜਕੇ ਵਾਲੀ। ਜਿਨ੍ਹਾਂ ਦੀ ਫ਼ਿਲਮ ‘ਚ ਹੈ ਉਨ੍ਹਾਂ ਦੇ ਨਾਲ ਜਾ ਕੇ ਗੱਲ ਕਰੋ’।

By  Shaminder Kaur Kaler July 10th 2026 01:51 PM

  ਅਦਾਕਾਰ ਦੇਵ ਖਰੌੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਮੈਡ ਸੰਧੂ ਦੇ ਮਾਮਲੇ ‘ਚ ਸਫਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਮੈਂ ਲਾਈਵ ਹੋਇਆ ਸੀ । ਜਿਸ ‘ਚ ਸਾਨੂੰ ਵਾਰ-ਵਾਰ ਮੈਸੇਜ ਆ ਰਿਹਾ ਸੀ ਕਿ ਮੈਡ ਸੰਧੂ ਨੂੰ ਫ਼ਿਲਮ ‘ਚ ਲੈ ਲਓ ।ਜਿਸ ਤੋਂ ਬਾਅਦ ‘ਮੈਂ ਇਹ ਗੱਲ ਕਹੀ ਸੀ ਕਿ ਸਾਡੀ ਫ਼ਿਲਮ ਹੁੰਦੀ ਹੈ ਖੜਕੇ ਦੜਕੇ ਵਾਲੀ। ਜਿਨ੍ਹਾਂ ਦੀ ਫ਼ਿਲਮ ‘ਚ ਹੈ ਉਨ੍ਹਾਂ ਦੇ ਨਾਲ ਜਾ ਕੇ ਗੱਲ ਕਰੋ’।

ਪਰ ਪੇਜਾਂ ਵਾਲਿਆਂ ਨੇ ਆਪਣੇ ਪੇਜਾਂ ‘ਤੇ ਵਿਊਜ਼ ਅਤੇ ਕਮੈਂਟ ਲੈਣ ਦੇ ਲਈ ਉਸ ਗੱਲਬਾਤ ਨੂੰ ਪੇਸ਼ ਕੀਤਾ । ਜਦੋਂਕਿ ਮੈਂ ਕਿਸੇ ਦੀ ਸਰੀਰਕ ਬਣਤਰ ਤੇ ਕਦੇ ਵੀ ਕੋਈ ਕਮੈਂਟ ਨਹੀਂ ਕੀਤਾ ਅਤੇ ਮੈਂ ਹਮੇਸ਼ਾ ਰੱਬ ਤੋਂ ਡਰਨ ਵਾਲਾ ਇਨਸਾਨ ਹਾਂ।ਉਨ੍ਹਾਂ ਨੈਗਟੇਵਿਟੀ ਫੈਲਾਉਣ ਵਾਲਿਆਂ ਨੂੰ ਵੀ ਖੂਬ ਕੋਸਿਆ। 

ਬੀਤੇ ਦਿਨ ਦੇਵ ਖਰੌੜ ਹੋਏ ਸਨ ਲਾਈਵ 

ਬੀਤੇ ਦਿਨ ਦੇਵ ਖਰੌੜ ਜੈਸਮੀਨ ਬਾਜਵਾ ਦੇ ਨਾਲ ਲਾਈਵ ਹੋਏ ਸਨ ਅਤੇ ਇਸ ਲਾਈਵ ਦੇ ਦੌਰਾਨ ਉਨ੍ਹਾਂ ਨੇ ਫ਼ਿਲਮ ‘ਸਰਪੰਚ’ ਦੇ ਬਾਰੇ ਗੱਲਬਾਤ ਕੀਤੀ ਸੀ। ਇਸੇ ਦੌਰਾਨ ਕਿਸੇ ਨੇ ਮੈਡ ਸੰਧੂ ਨੂੰ ਲੈ ਕੇ ਗੱਲਬਾਤ ਕੀਤੀ ਸੀ । ਦੱਸ ਦਈਏ ਕਿ ‘ਸਰਪੰਚ’ ਫ਼ਿਲਮ ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ‘ਚ ਦੇਵ ਖਰੌੜ ਤੇ ਜੈਸਮੀਨ ਬਾਜਵਾ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ। 

© Copyright Galactic Television & Communications Pvt. Ltd. 2026. All rights reserved.