ਦਿਲਜੀਤ ਦੋਸਾਂਝ ਨੇ ਬਲਜਿੰਦਰ ਸਿੰਘ ਦੇ ਲਈ ਪੰਜਾਬ ਸਰਕਾਰ ਨੂੰ ਕੀਤੀ ਅਪੀਲ, ਸਾਊਦੀ ‘ਚ ਬਲਜਿੰਦਰ ਸਿੰਘ ਨੂੰ ਮਿਲੀ ਹੈ ਫਾਂਸੀ ਦੀ ਸਜ਼ਾ

ਪਠਾਨਕੋਟ ਦਾ ਟਰੱਕ ਡਰਾਈਵਰ ਜੋ ਕਿ ਸਾਊਦੀ ਅਰਬ ‘ਚ ਟਰੱਕ ਚਲਾਉਂਦਾ ਸੀ । ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਦਦ ਦੀ ਗੁਹਾਰ ਲਗਾਈ ਹੈ ਅਤੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਕੁਝ ਦਿਨ ਪਹਿਲਾਂ ਪੀੜਤ ਵਿਅਕਤੀ ਦੀ ਮਾਂ ਨੇ ਦਿਲਜੀਤ ਦੋਸਾਂਝ ਨੂੰ ਵੀ ਇਸ ਮਾਮਲੇ ‘ਚ ਮਦਦ ਦੀ ਅਪੀਲ ਕੀਤੀ ਸੀ ।

By  Shaminder Kaur Kaler September 24th 2026 12:00 PM

ਪਠਾਨਕੋਟ ਦਾ ਟਰੱਕ ਡਰਾਈਵਰ ਜੋ ਕਿ ਸਾਊਦੀ ਅਰਬ ‘ਚ ਟਰੱਕ ਚਲਾਉਂਦਾ ਸੀ । ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਦਦ ਦੀ ਗੁਹਾਰ ਲਗਾਈ ਹੈ ਅਤੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਕੁਝ ਦਿਨ ਪਹਿਲਾਂ ਪੀੜਤ ਵਿਅਕਤੀ ਦੀ ਮਾਂ ਨੇ ਦਿਲਜੀਤ ਦੋਸਾਂਝ ਨੂੰ ਵੀ ਇਸ ਮਾਮਲੇ ‘ਚ ਮਦਦ ਦੀ ਅਪੀਲ ਕੀਤੀ ਸੀ । ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਦਾ ਵੀ ਇਸ ਮਾਮਲੇ ‘ਚ ਪ੍ਰਤੀਕਰਮ ਸਾਹਮਣੇ ਆਇਆ ਹੈ। 


ਦਿਲਜੀਤ ਦੋਸਾਂਝ ਨੇ ਕੀ ਕਿਹਾ ? 

ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਇਸ ਮਾਮਲੇ ‘ਚ ਸਾਹਮਣੇ ਆਇਆ ਹੈ। ਜਿਸ ‘ਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ ਨੂੰ ਜ਼ਰੂਰ ਵੇਖਣ । ਇਸ ਦੇ ਨਾਲ ਹੀ ਗਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕੇਸ ਬਾਰੇ ਨਹੀਂ ਪਤਾ । ਪਰ ਜੇ ਉਹ ਵੀਰ ਸਹੀ ਹੈ ਤਾਂ ਨਿਰਪੱਖ ਤਰੀਕੇ ਦੇ ਨਾਲ ਦੁਬਾਰਾ ਜਾਂਚ ਕਰਨੀ ਚਾਹੀਦੀ ਹੈ।


ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਕੇਸ ਨੂੰ ਮੁੜ ਤੋਂ ਵੇਖਿਆ ਜਾਵੇ।ਉਨ੍ਹਾਂ ਨੇ ਕਿ ਬਲਜਿੰਦਰ ਸਿੰਘ ਦਾ ਪਰਿਵਾਰ ਇੰਡੀਆ ਰਹਿੰਦਾ ਹੈ ਅਤੇ ਉਹ ਖੁਦ ਪਿਛਲੇ ਕਈ ਸਾਲਾਂ ਤੋਂ ਦੁਬਈ ‘ਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਬਸ ਅਪੀਲ ਹੀ ਕਰ ਸਕਦਾ ਹਾਂ। 

© Copyright Galactic Television & Communications Pvt. Ltd. 2026. All rights reserved.