ਦਿਲਜੀਤ ਦੋਸਾਂਝ ਨੇ ਕੰਸਰਟ ਦੇ ਦੌਰਾਨ ਮੱਥੇ ‘ਤੇ ਬਣਾਏ ਜਾਣ ਵਾਲੇ ਖ਼ਾਸ ਚਿੰਨ੍ਹ ਦੀ ਤਸਵੀਰ ਕੀਤੀ ਸਾਂਝੀ, ਜਾਣੋ ਕੀ ਹਨ ਇਸ ਚਿੰਨ੍ਹ ਦੇ ਮਾਇਨੇ
ਦਿਲਜੀਤ ਦੋਸਾਂਝ ਮੱਥੇ ‘ਤੇ ਇੱਕ ਖ਼ਾਸ ਤਰ੍ਹਾਂ ਦਾ ਚਿੰਨ ਸ਼ੋਅ ਦੇ ਦੌਰਾਨ ਬਣਵਾ ਕੇ ਆਉਂਦੇ ਹਨ। ਇਸ ਖ਼ਾਸ ਚਿੰਨ੍ਹ ਦੀ ਇੱਕ ਤਸਵੀਰ ਵੀ ਦਿਲਜੀਤ ਦੋਸਾਂਝ ਨੇ ਆਪਣੇ ਅਹਿਮਦਾਬਾਦ ਸ਼ੋਅ ਤੋਂ ਪਹਿਲਾਂ ਆਪਣੀ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ ।ਤੁਸੀਂ ਗਾਇਕ ਨੂੰ ਹਰ ਸ਼ੋਅ ਦੇ ਦੌਰਾਨ ਮੱਥੇ ‘ਤੇ ਚੰਨ ਦੇ ਅਕਾਰ ਦਾ ਚਿੰਨ੍ਹ ਅਤੇ ਥੱਲੇ ਵੱਲ ਨੂੰ ਇੱਕ ਡੰਡਾ ਬਣਿਆ ਵੇਖਦੇ ਹੋਵੋਗੇ।ਲੱਗਪੱਗ ਹਰ ਸ਼ੋਅ ‘ਚ ਦਿਲਜੀਤ ਦੇ ਮੱਥੇ ‘ਤੇ ਇਹ ਚਿੰਨ੍ਹ ਹੁੰਦਾ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਇਸ ਦਾ ਕੀ ਅਰਥ ਹੈ।
ਦਿਲਜੀਤ ਦੋਸਾਂਝ ਮੱਥੇ ‘ਤੇ ਇੱਕ ਖ਼ਾਸ ਤਰ੍ਹਾਂ ਦਾ ਚਿੰਨ ਸ਼ੋਅ ਦੇ ਦੌਰਾਨ ਬਣਵਾ ਕੇ ਆਉਂਦੇ ਹਨ। ਇਸ ਖ਼ਾਸ ਚਿੰਨ੍ਹ ਦੀ ਇੱਕ ਤਸਵੀਰ ਵੀ ਦਿਲਜੀਤ ਦੋਸਾਂਝ ਨੇ ਆਪਣੇ ਅਹਿਮਦਾਬਾਦ ਸ਼ੋਅ ਤੋਂ ਪਹਿਲਾਂ ਆਪਣੀ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ ।ਤੁਸੀਂ ਗਾਇਕ ਨੂੰ ਹਰ ਸ਼ੋਅ ਦੇ ਦੌਰਾਨ ਮੱਥੇ ‘ਤੇ ਚੰਨ ਦੇ ਅਕਾਰ ਦਾ ਚਿੰਨ੍ਹ ਅਤੇ ਥੱਲੇ ਵੱਲ ਨੂੰ ਇੱਕ ਡੰਡਾ ਬਣਿਆ ਵੇਖਦੇ ਹੋਵੋਗੇ।ਲੱਗਪੱਗ ਹਰ ਸ਼ੋਅ ‘ਚ ਦਿਲਜੀਤ ਦੇ ਮੱਥੇ ‘ਤੇ ਇਹ ਚਿੰਨ੍ਹ ਹੁੰਦਾ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਇਸ ਦਾ ਕੀ ਅਰਥ ਹੈ।ਹਾਲਾਂਕਿ ਦਿਲਜੀਤ ਦੋਸਾਂਝ ਦੇ ਵੱਲੋਂ ਇਸ ਚਿੰਨ੍ਹ ਦੇ ਬਾਰੇ ਕਦੇ ਵੀ ਕੁਝ ਵੀ ਰਿਵੀਲ ਨਹੀਂ ਕੀਤਾ ਗਿਆ ਹੈ। ਹੋ ਸਕਦਾ ਹੈ ਕਿ ਉਂਝ ਹੀ ਦਿਲਜੀਤ ਤਿਲਕ ਵਾਂਗ ਇਸ ਚਿੰਨ੍ਹ ਨੂੰ ਬਣਾਉਂਦੇ ਹੋਣਗੇ। ਪਰ ਪ੍ਰੰਸ਼ਸਕਾਂ ਤੇ ਸੱਭਿਆਚਾਰਕ ਮਾਹਿਰਾਂ ਦੇ ਵੱਲੋਂ ਇਸ ਚਿੰਨ੍ਹ ਦੇ ਵੱਖ ਵੱਖ ਅਰਥ ਕੱਢੇ ਜਾਂਦੇ ਨੇ ।

ਬਾਗੀ ਅੰਦਾਜ਼ ਤੇ ਪੰਜਾਬੀ ਲੋਕ ਪ੍ਰੰਪਰਾ
ਪੰਜਾਬੀਆਂ ਨੂੰ ਹਮੇਸ਼ਾ ਹੀ ਉਨ੍ਹਾਂ ਦੇ ਤੇਵਰਾਂ ਤੇ ਬਹਾਦਰੀ ਦੇ ਲਈ ਜਾਣਿਆ ਜਾਂਦਾ ਹੈ।ਪੰਜਾਬ ਦੇ ਲੋਕ ਨਾਇਕਾਂ ਜੱਟ ਜਿਉਣਾ ਮੌੜ ਹੋਵੇ ਜਾਂ ਫਿਰ ਦੁੱਲਾ ਭੱਟੀ ਹੋਵੇ ਉਹ ਆਪਣੇ ਮੱਥੇ ‘ਤੇ ‘ਟਿੱਕਾ’ ਲਗਾਉਂਦੇ ਸਨ। ਜੋ ਉਨ੍ਹਾਂ ਦੀ ਅਣਖ ਤੇ ਦਲੇਰੀ ਦੇ ਪ੍ਰਤੀਕ ਦੇ ਤੌਰ ‘ਤੇ ਲਾਇਆ ਜਾਂਦਾ ਸੀ ।

ਕੁਝ ਲੋਕਾਂ ਤੇ ਫੈਨਸ ਦਾ ਮੰਨਣਾ ਹੈ ਕਿ ਬੁਰੀ ਨਜ਼ਰ ਤੋਂ ਬਚਾਅ ਲਈ ਲਗਾਉਂਦੇ ਹੋਣਗੇ।ਜਦੋਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਦਿਲਜੀਤ ਇਸ ਨੂੰ ਆਪਣੀ ਗੁੱਡ ਲੱਕ ਦੇ ਤੌਰ ‘ਤੇ ਇਸਤੇਮਾਲ ਕਰਦੇ ਹੋਣਗੇ।

ਸਟੇਜ ‘ਤੇ ਵੱਖਰੇ ਅੰਦਾਜ਼ ‘ਚ ਪਛਾਣ ਬਨਾਉਣ ਦੇ ਲਈ
ਕੁਝ ਲੋਕਾਂ ਦਾ ਕਹਿਣਾ ਹੈ ਕਿ ਸਟੇਜ ‘ਤੇ ਆਪਣੀ ਵੱਖਰੀ ਪਛਾਣ ਬਨਾਉਣ ਦੇ ਲਈ ਦਿਲਜੀਤ ਇਸ ਚਿੰਨ੍ਹ ਦਾ ਇਸਤੇਮਾਲ ਕਰਦੇ ਹਨ। ਦਿਲਜੀਤ ਦੋਸਾਂਝ ਨੇ ਜਿਸ ਤਸਵੀਰ ਨੂੰ ਸਾਂਝਾ ਕੀਤਾ ਹੈ ਉਹ ਕਾਲੇ ਰੰਗ ਦਾ ਬਲਕਿ ਪਿੰਕ ਕਲਰ ਦਾ ਹੈ ਅਤੇ ਇਹ ਸਿਲਵਰ ਦੀ ਧਾਤ ‘ਚ ਬਣਿਆ ਹੋਇਆ ਲੱਗਦਾ ਹੈ।