ਦਿਲਜੀਤ ਦੋਸਾਂਝ ਗੁਜਰਾਤ ਦੇ ਗਿਰਨਾਰ ਪਰਬਤ ਪਹੁੰਚੇ, ਮੰਦਰ ‘ਚ ਟੇਕਿਆ ਮੱਥਾ, ਵੀਡੀਓ ਕੀਤਾ ਸਾਂਝਾ

ਦਿਲਜੀਤ ਦੋਸਾਂਝ ਇੱਕੀ ਨਵੰਬਰ ਨੂੰ ਅਹਿਮਦਾਬਾਦ ‘ਚ ਸ਼ੋਅ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ ਬੀਤੇ ਦਿਨ ਜਿੱਥੇ ਗਿਰ ‘ਚ ਜੰਗਲ ਸਫਾਰੀ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ ਸਨ। ਉੱਥੇ ਹੀ ਹੁਣ ਗਾਇਕ ਗੁਜਰਾਤ ਸਥਿਤ ਇੱਕ ਇਤਿਹਾਸਕ ਅਸਥਾਨ ‘ਤੇ ਪਹੁੰਚੇ ਹਨ। ਗਿਰਨਾਰ ਪਰਬਤ ਸਥਿਤ ਇਸ ਮੰਦਰ ‘ਚ ਮੱਥਾ ਟੇਕਣ ਦਿਲਜੀਤ ਦੋਸਾਂਝ ਪਹੁੰਚੇ । ਜਿੱਥੇ ਉਨ੍ਹਾਂ ਦੀ ਟੀਮ ਦੇ ਮੈਂਬਰ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ ।

By  Shaminder Kaur Kaler November 18th 2026 04:39 PM

ਦਿਲਜੀਤ ਦੋਸਾਂਝ ਇੱਕੀ ਨਵੰਬਰ ਨੂੰ ਅਹਿਮਦਾਬਾਦ ‘ਚ ਸ਼ੋਅ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਹ ਬੀਤੇ ਦਿਨ ਜਿੱਥੇ ਗਿਰ ‘ਚ ਜੰਗਲ ਸਫਾਰੀ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ ਸਨ। ਉੱਥੇ ਹੀ ਹੁਣ ਗਾਇਕ ਗੁਜਰਾਤ ਸਥਿਤ ਇੱਕ ਇਤਿਹਾਸਕ ਅਸਥਾਨ ‘ਤੇ ਪਹੁੰਚੇ ਹਨ। ਗਿਰਨਾਰ ਪਰਬਤ ਸਥਿਤ ਇਸ ਮੰਦਰ ‘ਚ ਮੱਥਾ ਟੇਕਣ ਦਿਲਜੀਤ ਦੋਸਾਂਝ ਪਹੁੰਚੇ । ਜਿੱਥੇ ਉਨ੍ਹਾਂ ਦੀ ਟੀਮ ਦੇ ਮੈਂਬਰ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ ।


ਦਿਲਜੀਤ ਦੋਸਾਂਝ ਇਸ ਜਗ੍ਹਾ ਦੇ ਇਤਿਹਾਸ ਬਾਰੇ ਵੀ ਦੱਸਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਦਿਲਜੀਤ ਦੋਸਾਂਝ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਦੱਸ ਦਈਏ ਕਿ  ਇਸ ਤੋਂ ਪਹਿਲਾਂ ਦਿਲਜੀਤ ਇੰਦੌਰ ‘ਚ ਪਰਫਾਰਮ ਕਰਨ ਗਏ ਸਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ‘ਚ ਪਰਫਾਰਮ ਕੀਤਾ ਸੀ । 


ਦਿਲਜੀਤ ਦੋਸਾਂਝ ਨੇ ਵਿਰੋਧੀਆਂ ਨੂੰ ਦਿੱਤਾ ਜਵਾਬ 

ਦਿਲਜੀਤ ਦੋਸਾਂਝ ਨੇ ਸ਼ੋਅ ਤੋਂ ਬਾਅਦ ਕੁਝ ਵੀਡੀਓ ਵੀ ਸਾਂਝੇ ਕੀਤੇ ਸਨ। ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਕਿਹਾ ਸੀ ਕਿ ਉਨ੍ਹਾਂ ਦੇ ਸ਼ੋਅ ਨੂੰ ਰੋਕਣ ਦੀਆਂ ਬਹੁਤ ਕੋਸ਼ਿਸ਼ਾਂ ਹੋਈਆਂ ਸਨ।ਪਰ ਉਹ ਆਪਣਾ ਸ਼ੋਅ ਕਰਕੇ ਚੱਲੇ ਹਨ। ਦੱਸ ਦਈਏ ਕਿ ਦਿੱਲੀ ‘ਚ ਦਿਲਜੀਤ ਨੂੰ ਸ਼ੋਅ ਕਰਨ ਦੀ ਇਜਾਜ਼ਤ ਨਹੀਂ ਸੀ ਮਿਲੀ, ਪਰ ਬਾਅਦ ਵਿੱਚ ਇਸ ਦੀ ਇਜਾਜ਼ਤ ਦੇ ਦਿੱਤੀ ਗਈ ਸੀ।

© Copyright Galactic Television & Communications Pvt. Ltd. 2026. All rights reserved.