ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਦੀ ਮੌਤ ਦੀ ਝੂਠੀ ਖ਼ਬਰ, ਅਫਵਾਹ ਫੈਲਾਉਣ ਵਾਲਿਆਂ ਤੇ ਭੜਕੀ ਗਾਇਕ ਜੋੜੀ
ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਜੋ ਕਿ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕ ਜੋੜੀ ਹੈ। ਪਰ ਇਸ ਜੋੜੀ ਦੀ ਮੌਤ ਦੀ ਝੂਠੀ ਅਫਵਾਹ ਸੋਸ਼ਲ ਮੀਡੀਆ ਤੇ ਫੈਲਾਈ ਜਾ ਰਹੀ ਹੈ। ਜਿਉਂ ਹੀ ਇਸ ਜੋੜੀ ਕੋਲ ਇਹ ਖਬਰ ਪਹੁੰਚੀ ਤਾਂ ਇਸ ਜੋੜੀ ਨੇ ਸਾਹਮਣੇ ਆ ਕੇ ਇਸ ਖ਼ਬਰ ਦੀ ਨਿਖੇਧੀ ਕੀਤੀ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਤੇ ਭੜਕੇ ।

ਬਲਕਾਰ ਅਣਖੀਲਾ ਨੇ ਕਿਹਾ ਕਿ ਉਹ ਅਤੇ ਮਨਜਿੰਦਰ ਬਿਲਕੁਲ ਠੀਕਠਾਕ ਹਨ ਅਤੇ ਆਪਣੇ ਪਰਿਵਾਰ ਦੇ ਨਾਲ ਇਸ ਵੇਲੇ ਨਿਊਜ਼ੀਲੈਂਡ ‘ਚ ਹਨ।ਉਨ੍ਹਾਂ ਨੇ ਚੈਨਲ ਦਾ ਨਾਮ ਲੈਂਦੇ ਹੋਏ ਚੈਨਲ ਵਾਲਿਆਂ ਨੂੰ ਕਿਹਾ ਕਿ ਅਸੀਂ ਵੀ ਪਰਿਵਾਰ ਵਾਲੇ ਹਾਂ ਅਤੇ ਜੋੜੀ ਨੇ ਕਿਹਾ ਕਿ ਉਨ੍ਹਾਂ ਦਾ ਕੱਲ੍ਹ ਨੂੰ ਫਿਰ ਸ਼ੋਅ ਹੈ। ਮਨਜਿੰਦਰ ਗੁਲਸ਼ਨ ਨੇ ਕਿਹਾ ਕਿ ਇਹ ਬਹੁਤ ਗਲਤ ਗੱਲ ਹੈ ਕਿ ਤੁਸੀਂ ਥੋੜ੍ਹੇ ਜਿਹੇ ਵਿਊਜ਼ ਲੈਣ ਵਾਸਤੇ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਡਦੇ ਹੋ ਅਤੇ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹੋ ।

ਚਾਹੁਣ ਵਾਲਿਆਂ ਨੂੰ ਸੁਨੇਹਾ
ਮਨਜਿੰਦਰ ਗੁਲਸ਼ਨ ਨੇ ਕਿਹਾ ਕਿ ਉਹ ਬਿਲਕੁਲ ਠੀਕ ਹਨ । ਇੰਡੀਆ ਤੋਂ ਫੈਨਸ ਦੇ ਬਹੁਤ ਸਾਰੇ ਫੋਨ ਉਨ੍ਹਾਂ ਨੂੰ ਆ ਰਹੇ ਹਨ। ਪਰ ਉਹ ਸਭ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਬਿਲਕੁਲ ਰਾਜ਼ੀ ਖੁਸ਼ੀ ਹੈ।