ਗੁਲਾਬ ਸਿੱਧੂ ‘ਤੇ ਜੈਸਮੀਨ ਭਸੀਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਦੇ ਲਈ ਕੀਤੀ ਅਰਦਾਸ

ਜੈਸਮੀਨ ਭਸੀਨ ਅਤੇ ਗੁਲਾਬ ਸਿੱਧੂ ਆਪਣੀ ਫ਼ਿਲਮ ‘ਜੁਦਾ’ ਨੂੰ ਲੈ ਕੇ ਚਰਚਾ ‘ਚ ਹਨ।ਇਸ ਫ਼ਿਲਮ ਨੂੰ ਲੈ ਕੇ ਉਹ ਕਾਫੀ ਐਕਸਾਈਟਡ ਹਨ ਅਤੇ ਗੁਲਾਬ ਸਿੱਧੂ ਦੀ ਇਹ ਪਹਿਲੀ ਫ਼ਿਲਮ ਹੈ। ਇਸ ਤੋਂ ਪਹਿਲਾਂ ਦੋਵੇਂ ਕਲਾਕਾਰ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਹੁਣ ਇਹ ਜੋੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੀ । ਜਿਸ ਦਾ ਵੀਡੀਓ ਵੀ ਗੁਲਾਬ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

By  Shaminder Kaur Kaler August 10th 2026 11:08 AM

ਜੈਸਮੀਨ ਭਸੀਨ ਅਤੇ ਗੁਲਾਬ ਸਿੱਧੂ ਆਪਣੀ ਫ਼ਿਲਮ ‘ਜੁਦਾ’ ਨੂੰ ਲੈ ਕੇ ਚਰਚਾ ‘ਚ ਹਨ।ਇਸ ਫ਼ਿਲਮ ਨੂੰ ਲੈ ਕੇ ਉਹ ਕਾਫੀ ਐਕਸਾਈਟਡ ਹਨ ਅਤੇ ਗੁਲਾਬ ਸਿੱਧੂ ਦੀ ਇਹ ਪਹਿਲੀ ਫ਼ਿਲਮ ਹੈ। ਇਸ ਤੋਂ ਪਹਿਲਾਂ ਦੋਵੇਂ ਕਲਾਕਾਰ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਹੁਣ ਇਹ ਜੋੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੀ । ਜਿਸ ਦਾ ਵੀਡੀਓ ਵੀ ਗੁਲਾਬ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਲਾਬ ਸਿੱਧੂ ਤੇ ਜੈਸਮੀਨ ਭਸੀਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਜੈਸਮੀਨ ਭਸੀਨ ਵੀ ਮੱਥਾ ਟੇਕਦੇ ਹੋਏ ਦਿਖਾਈ ਦੇ ਰਹੇ ਹਨ ।ਦੋਵਾਂ ਨੇ ਗੁਰੁ ਸਾਹਿਬ ਦਾ ਸ਼ੁਕਰਾਨਾ ਕੀਤਾ ਅਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਵੀ ਕੀਤੀ ਅਤੇ ਕੁਝ ਸਮਾਂ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਵੀ ਬਿਤਾਇਆ । ਦੋਵਾਂ ਨੇ ਆਪਣੀ ਫ਼ਿਲਮ ‘ਜੁਦਾ’ ਦੀ ਕਾਮਯਾਬੀ ਦੇ ਲਈ ਅਰਦਾਸ ਵੀ ਕੀਤੀ ।

ਗੁਲਾਬ ਸਿੱਧੂ ਦੀ ਪਹਿਲੀ ਫ਼ਿਲਮ 

‘ਜੁਦਾ’ ਗੁਲਾਬ ਸਿੱਧੂ ਦੀ ਪਹਿਲੀ ਫ਼ਿਲਮ ਹੈ ਅਤੇ ਇਸ ‘ਚ ਉਨ੍ਹਾਂ ਨੇ ਰੋਮਾਂਟਿਕ ਕਿਰਦਾਰ ਨਿਭਾਇਆ ਹੈ।ਜੈਸਮੀਨ ਭਸੀਨ ਨੇ ਉਨ੍ਹਾਂ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਪਹਿਲਾਂ ਵੀ ਜੈਸਮੀਨ ਭਸੀਨ ਕਈ ਪੰਜਾਬੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। 

© Copyright Galactic Television & Communications Pvt. Ltd. 2026. All rights reserved.