ਅਦਾਕਾਰ ਗੁਰਿੰਦਰ ਮਕਨਾ ਨੇ ਬਰਸਾਤ ਦਾ ਅਨੰਦ ਲੈਂਦੇ ਹੋਏ ਬਚਪਨ ਦੀਆਂ ਯਾਦਾਂ ਕੀਤੀਆਂ ਸਾਂਝੀਆਂ
ਅਦਾਕਾਰ ਗੁਰਿੰਦਰ ਮਕਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਬਰਸਾਤ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਿੰਦਰ ਮਕਨਾ ਬਰਸਾਤ ਦਾ ਲੁਤਫ ਉਠਾ ਰਹੇ ਹਨ।ਉਹ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਵਿਖਾਵਾ, ਪਖੰਡ ਕਰਨਾ ਮੈਨੂੰ ਵੀ ਬੜਾ ਪਸੰਦ ਏ। ਪਰ ਇਹ ਵੱਡੇ ਵੱਡੇ ਲੀਡਰਾਂ, ਅਦਾਕਾਰਾਂ ਵਾਂਗ ਵੱਡੀਆਂ ਗੱਡੀਆਂ ਤੇ ਵੱਡੇ ਘਰਾਂ ਦਾ ਨਹੀਂ। ਮੈਨੂੰ ਮੇਰੀਆਂ ਵਿਰਾਸਤੀ ਚੀਜ਼ਾਂ ਦਾ ਵਿਖਾਵਾ ਕਰਨ ਦਾ ਸ਼ੌਕ ਹੈ।
ਅਦਾਕਾਰ ਗੁਰਿੰਦਰ ਮਕਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਬਰਸਾਤ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਿੰਦਰ ਮਕਨਾ ਬਰਸਾਤ ਦਾ ਲੁਤਫ ਉਠਾ ਰਹੇ ਹਨ।ਉਹ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਵਿਖਾਵਾ, ਪਖੰਡ ਕਰਨਾ ਮੈਨੂੰ ਵੀ ਬੜਾ ਪਸੰਦ ਏ। ਪਰ ਇਹ ਵੱਡੇ ਵੱਡੇ ਲੀਡਰਾਂ, ਅਦਾਕਾਰਾਂ ਵਾਂਗ ਵੱਡੀਆਂ ਗੱਡੀਆਂ ਤੇ ਵੱਡੇ ਘਰਾਂ ਦਾ ਨਹੀਂ।

ਮੈਨੂੰ ਮੇਰੀਆਂ ਵਿਰਾਸਤੀ ਚੀਜ਼ਾਂ ਦਾ ਵਿਖਾਵਾ ਕਰਨ ਦਾ ਸ਼ੌਕ ਹੈ। ਬਚਪਨ ‘ਚ ਹੰਡਾਈਆਂ ਹੋਈਆਂ ਚੀਜ਼ਾਂ ਦਾ ਵਿਖਾਵਾ ਕਰਨ ਦਾ ਸ਼ੌਕ ਹੈ।ਮੈਨੂੰ ਮੇਰਾ ਬਚਪਨ ਤੇ ਬਚਪਨ ‘ਚ ਹੰਡਾਈਆਂ ਚੀਜ਼ਾਂ ਕਰਨ ਦਾ ਸ਼ੌਕ ਹੈ। ਮੈਨੂੰ ਲੱਗਦਾ ਸੀ ਕਿ ਇਹ ਮੈਂ ਨਹੀਂ ਕਰ ਸਕਦਾ, ਪਰ ਮੈਂ ਹੁਣ ਇਹ ਚੀਜ਼ਾਂ ਕਰਦਾ ਹਾਂ।ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ।
ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਇਨਜੁਆਏ ਕਰਦਾ ਹਾਂ।ਜਿੰਨੇ ਜੋ ਕਹਿਣਾ ਕਹੀ ਜਾਵੇ ਅਸੀਂ ਦੁਨੀਆਂ ਨੂੰ ਚੱੁੱਪ ਥੋੜ੍ਹਾ ਕਰਵਾ ਸਕਦੇ ਹਾਂ।ਦੱਸ ਦਈਏ ਕਿ ਗੁਰਿੰਦਰ ਮਕਨਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਕੁਦਰਤ ਦੇ ਨਾਲ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਹੈ ਤੇ ਉਹ ਅਕਸਰ ਕੁਦਰਤ ਦੀ ਗੋਦ ‘ਚ ਨਜ਼ਰ ਆਉਂਦੇ ਹਨ। ਗੁਰਿੰਦਰ ਮਕਨਾ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ।