ਸਤਵਿੰਦਰ ਬੁੱਗਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ

ਸਤਵਿੰਦਰ ਬੁੱਗਾ ਦਾ ਅੱਜ ਜਨਮ ਦਿਨ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਤੇ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਗੱਲਾਂ ਦੱਸਾਂਗੇ । ਸਤਵਿੰਦਰ ਬੁੱਗਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਦੇ ਕਰੀਅਰ ‘ਚ ਤਬਦੀਲ ਹੋ ਗਿਆ। ਉਹ ਪੰਜਾਬੀ ਇੰਡਸਟਰੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

By  Shaminder Kaur Kaler July 22nd 2026 01:34 PM

ਸਤਵਿੰਦਰ ਬੁੱਗਾ ਦਾ ਅੱਜ ਜਨਮ ਦਿਨ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਤੇ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਗੱਲਾਂ ਦੱਸਾਂਗੇ । ਸਤਵਿੰਦਰ ਬੁੱਗਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਦੇ ਕਰੀਅਰ ‘ਚ ਤਬਦੀਲ ਹੋ ਗਿਆ। ਉਹ ਪੰਜਾਬੀ ਇੰਡਸਟਰੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

ਸਤਵਿੰਦਰ ਬੁੱਗਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਘਰੋਂ ਸੌਖੇ ਸਨ ਅਤੇ ਇਸ ਲਈ ਪੈਸਾ ਕਦੇ ਵੀ ਉਨ੍ਹਾਂ ਦੇ ਰਾਹ ‘ਚ ਰੋੜਾ ਨਹੀਂ ਬਣਿਆ ਅਤੇ ਉਨ੍ਹਾਂ ਦੇ ਭਰਾਵਾਂ ਨੇ ਵੀ ਗਾਇਕੀ ਦੇ ਖੇਤਰ ‘ਚ ਅੱਗੇ ਵਧਣ ਦੇ ਲਈ ਪ੍ਰੇਰਿਤ ਕੀਤਾ ਅਤੇ ਹਮੇਸ਼ਾ ਹੀ ਉਨ੍ਹਾਂ ਦਾ ਸਾਥ ਦਿੱਤਾ ਸੀ । ਉਨ੍ਹਾਂ ਦੇ ਭਰਾ ਖੇਤੀਬਾੜੀ ਦਾ ਕੰਮ ਕਰਦੇ ਸਨ, ਪਰ ਸਤਵਿੰਦਰ ਬੁੱਗਾ ਨੂੰ ਕਦੇ ਵੀ ਉਨ੍ਹਾਂ ਨੇ ਖੇਤੀਬਾੜੀ ਦੇ ਕੰਮਾਂ ‘ਚ ਨਹੀਂ ਲਾਇਆ। ਇਸ ਤੋਂ ਇਲਾਵਾ ਸਤਵਿੰਦਰ ਬੁੱਗਾ ਦਾ ਪਰਿਵਾਰ ਆੜਤ ਦਾ ਵੀ ਕੰਮ ਕਰਦਾ ਸੀ ।

ਮਿਊਜ਼ਿਕ ਦੀ ਸਿੱਖਿਆ 

ਸਤਵਿੰਦਰ ਬੁੱਗਾ ਦੇ ਗਾਇਕੀ ਦੇ ਗੁਰ ਉਸਤਾਦ ਚਰਨਜੀਤ ਆਹੂਜਾ, ਅਤੁਲ ਸ਼ਰਮਾ ਤੇ ਸੁਰਿੰਦਰ ਬੱਚਨ ਤੋਂ ਸਿੱਖੇ । 1998ਤੋਂ ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦਾ ਆਗਾਜ਼ ਕੀਤਾ ਸੀ ਅਤੇ ਉਨ੍ਹਾਂ ਦੀ ਪਹਿਲੀ ਕੈਸੇਟ ਅਤੁਲ ਸ਼ਰਮਾ ਦੇ ਵੱਲੋਂ ਰਿਲੀਜ਼ ਕੀਤੀ ਗਈ ਸੀ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਨੀ ਤੂੰ ਵਿਛੜਨ ਵਿਛੜਨ ਕਰਦੀ ਏਂ,ਧੋਖਾ ਕਰਕੇ ਗਈ ਏਂ ਸਾਡੇ ਨਾਲ, ਯਾਰ ਨਾ ਵਿੱਛੜੇ ਸਣੇ ਕਈ ਹਿੱਟ ਗੀਤ ਗਾਏ ਹਨ । ਉਨ੍ਹਾਂ ਦਾ ਹਾਲ ਹੀ ‘ਚ ਗੀਤ ‘ਦੋ ਬੇੜੀਆਂ’ ਰਿਲੀਜ਼ ਹੋਇਆ ਹੈ। ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੈ। 

© Copyright Galactic Television & Communications Pvt. Ltd. 2026. All rights reserved.