ਗਾਇਕ ਹਰਭਜਨ ਮਾਨ ਪੁੱਤਰ ਅਵਕਾਸ਼ ਮਾਨ ਦੇ ਨਾਲ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
ਗਾਇਕ ਹਰਭਜਨ ਮਾਨ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ । ਇਸ ਮੌਕੇ ‘ਤੇ ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ਰਾਤੀਂ ਅਸਟਰੇਲੀਆ ਤੋਂ ਵਾਪਸੀ ਤੇ ਬੇਟੇ ਅਵਕਾਸ਼ ਨਾਲ ਦਰਬਾਰ ਸਾਹਬ ਮੱਥਾ ਟੇਕਿਆ। ਅਸਟਰੇਲੀਆ ਟੂਰ ਦੀ ਕਾਮਯਾਬੀ ਲਈ ਮਾਲਕ ਦਾ ਕੋਟਾਨ-ਕੋਟ-ਸ਼ੁਕਰਾਨਾ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੁਣ ਚੱਲ ਸੋ ਚੱਲ ਤਿਆਰੀਆਂ 9 ਅਕਤੂਬਰ ਨੂੰ ਰਿਲੀਜ਼ ਹੋ ਰਹੀ ਆਪਣੀ ਨਵੀ ਫ਼ਿਲਮ “ਇਹ ਦਿਨ ਰੋਜ਼ ਨੀ ਆਉਣੇ” ਦੀਆਂ” ।

_f1d52897a495ec7962039af979d3d314_1280X720.webp)
ਗਾਇਕ ਹਰਭਜਨ ਮਾਨ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਇਸ ਤਸਵੀਰ ‘ਤੇ ਰਿਐਕਸ਼ਨ ਦਿੱਤੇ ।ਦੱਸ ਦਈਏ ਕਿ ਹਰਭਜਨ ਮਾਨ ਦੀ ਉਨ੍ਹਾਂ ਦੇ ਬੇਟੇ ਅਵਕਾਸ਼ ਮਾਨ ਦੇ ਨਾਲ ਫ਼ਿਲਮ ਆ ਰਹੀ ਹੈ। ਜੋ ਕਿ ਅਗਲੇ ਮਹੀਨੇ ਰਿਲੀਜ਼ ਹੋਵੇਗੀ । ਇਸ ਫ਼ਿਲਮ ਨੂੰ ਲੈ ਕੇ ਹਰਭਜਨ ਮਾਨ ਦੇ ਫੈਨਸ ਵੀ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਧੀ ਸਾਹਰ ਮਾਨ ਵੀ ਫ਼ਿਲਮ ‘ਖੇਮੋਂ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ।
_c8676da5e31181e48d0005a3608dc795_1280X720.webp)
ਹਰਭਜਨ ਮਾਨ ਦਾ ਵਰਕ ਫ੍ਰੰਟ
ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਕੰਮ ਕੀਤਾ ।