ਆਪਣੇ ਮੰਗਣੇ ਦੀ ਪਾਰਟੀ ‘ਤੇ ਜੱਸ ਮਾਣਕ ਨੇ ਆਪਣੀ ਮੰਗੇਤਰ ਤੋਂ ਉਡਾਏ ਨੋਟ, ਵੀਡੀਓ ਹੋ ਰਿਹਾ ਵਾਇਰਲ
ਪੰਜਾਬੀ ਗਾਇਕ ਜੱਸ ਮਾਣਕ ਨੇ ਬੀਤੇ ਦਿਨੀਂ ਮੰਗਣੀ ਕਰਵਾਈ ਸੀ। ਜਿਸ ਤੋਂ ਬਾਅਦ ਇਸ ਮੰਗਣੇ ‘ਤੇ ਇੱਕ ਪਾਰਟੀ ਰੱਖੀ ਗਈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਜੱਸ ਮਾਣਕ ਆਪਣੀ ਮੰਗੇਤਰ ਤੋਂ ਨੋਟ ਵਾਰਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਗਾਇਕ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਵੀਡੀਓ ਦੀ ਬੈਕ ਗਰਾਊਂਡ ‘ਚ ਗੀਤ ‘ਮੈਨੂੰ ਲਹਿੰਗਾ ਲੈ ਦੇ ਮਹਿੰਗਾ ਵੇ ਮਰ ਜਾਣਿਆ’ ਵੱਜ ਰਿਹਾ ਹੈ।

ਸੋਸ਼ਲ ਮੀਡੀਆ ਤੇ ਜਿਉਂ ਹੀ ਇਹ ਵੀਡੀਓ ਸਾਹਮਣੇ ਆਇਆ ਤਾਂ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਜੋੜੀ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਜੱਸ ਮਾਣਕ ਦਾ ਵਰਕ ਫ੍ਰੰਟ
ਜੱਸ ਮਾਣਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
ਪਿਛਲੇ ਲੰਮੇ ਸਮੇਂ ਤੋਂ ਉਹ ਗਾਇਕੀ ਤੋਂ ਦੂਰ ਸਨ । ਜਿਸ ਤੋਂ ਬਾਅਦ ਜੂਨ ਮਹੀਨੇ ‘ਚ ਉਨ੍ਹਾਂ ਨੇ ਆਪਣੇ ਰੋਕੇ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ਅਤੇ ਉਸ ਤੋਂ ਬਾਅਦ ਹੁਣ ਉਨ੍ਹਾਂ ਦੇ ਮੰਗਣੇ ਦੀ ਪਾਰਟੀ ਦਾ ਇਹ ਵੀਡੀਓ ਸਾਹਮਣੇ ਆਇਆ ਹੈ।