ਕਰਣ ਔਜਲਾ ਤੇ ਪਲਕ ਦੀ ਰੌਇਲ ਲੁੱਕ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਸਰਦਾਰੀ ਲੁੱਕ ਖੂਬ ਫੱਬੇ ਕਰਣ ਔਜਲਾ

ਕਰਣ ਔਜਲਾ ਤੇ ਪਲਕ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ‘ਚ ਤੁਸੀਂ ਦੋਵਾਂ ਦਾ ਸ਼ਾਹੀ ਅੰਦਾਜ਼ ਵੇਖ ਸਕਦੇ ਹੋ । ਇੱਕ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਰਣ ਔਜਲਾ ਨੇ ਆਫ ਵ੍ਹਾਈਟ ਸੂਟ ਪਾਇਆ ਹੋਇਆ ਹੈ ਅਤੇ ਦਸਤਾਰ ਸਿਰ ‘ਤੇ ਸਜਾਈ ਹੋਈ ਹੈ।

By  Shaminder Kaur Kaler July 10th 2026 04:03 PM

ਕਰਣ ਔਜਲਾ (Karan Aujla) ਤੇ ਪਲਕ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ‘ਚ ਤੁਸੀਂ ਦੋਵਾਂ ਦਾ ਸ਼ਾਹੀ ਅੰਦਾਜ਼ (Royal Look) ਵੇਖ ਸਕਦੇ ਹੋ । ਇੱਕ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਰਣ ਔਜਲਾ ਨੇ ਆਫ ਵ੍ਹਾਈਟ ਸੂਟ ਪਾਇਆ ਹੋਇਆ ਹੈ ਅਤੇ ਦਸਤਾਰ ਸਿਰ ‘ਤੇ ਸਜਾਈ ਹੋਈ ਹੈ।


ਸਰਦਾਰੀ ਲੁੱਕ ‘ਚ ਕਰਣ ਔਜਲਾ ਦੀ ਫੱਬਤ ਵੇਖਦਿਆਂ ਹੀ ਬਣ ਰਹੀ ਸੀ । ਜਦੋਂ ਕਿ ਪਲਕ ਲਾਲ ਰੰਗ ਦੀ ਡਰੈਸ ‘ਚ ਕਹਿਰ ਢਾਹ ਰਹੀ ਸੀ।


ਇਸ ਤੋਂ ਇਲਾਵਾ ਪਲਕ ਅਤੇ ਕਰਣ ਨੇ ਮੈਚਿੰਗ ਅੰਗੂਰੀ ਕਲਰ ਦੀ ਡਰੈਸ ਪਹਿਨੀ ਹੋਈ ਸੀ । ਇਸ ਲੁੱਕ ਨੇ ਵੀ ਦਰਸ਼ਕਾਂ ਦੇ ਦਿਲ ਜਿੱਤੇ । ਇਸ ਜੋੜੀ ਦੇ ਖੂਬਸੂਰਤ ਅੰਦਾਜ਼ ‘ਤੇ ਦਰਸ਼ਕਾਂ ਦੇ ਵੀ ਰਿਐਕਸ਼ਨ ਵੇਖਣ ਨੂੰ ਮਿਲ ਰਹੇ ਹਨ। 


ਕਰਣ ਔਜਲਾ ਦਾ ਵਰਕ ਫ੍ਰੰਟ 

ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਇੰਡਸਟਰੀ ‘ਚ ਉਹ ਹਿੱਟ ਗੀਤਾਂ ਦੀ ਮਸ਼ੀਨ ਦੇ ਨਾਲ ਜਾਣੇ ਜਾਂਦੇ ਹਨ । ਉਨ੍ਹਾਂ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਪੈਰ ਰੱਖਿਆ। 

Related Post

ਗਾਇਕਾ ਜੈਨੀ ਜੌਹਲ ਨੇ ਨਰਾਤਿਆਂ ‘ਤੇ ਦਿੱਤੀ ਸਭ ਨੂੰ ਵਧਾਈ
ਸਿੱਧੂ ਮੂਸੇਵਾਲਾ ਦਾ ਦੋਸਤ ਸੰਨੀ ਮਾਲਟਨ ਨਿੱਕੇ ਸਿੱਧੂ ਦੇ ਨਾਲ ਲੈ ਕੇ ਆਵੇਗਾ ‘ਵਾਰਨਿੰਗ ਸ਼ਾਟਸ-2’, ਵੀਡੀਓ ਗਾਇਕ ਨੇ ਕੀਤਾ ਸਾਂਝਾ
ਗਾਇਕ ਸੱਬੇ ਦਾ ਆਪਣੇ ਪਿੰਡ ‘ਚ ਇੱਕ ਸ਼ਖਸ ਦੇ ਨਾਲ ਪਿਆ ਪੰਗਾ, ਵੀਡੀਓ ਹੋ ਰਹੇ ਵਾਇਰਲ
ਕਰਮਜੀਤ ਅਨਮੋਲ, ਜਸਬੀਰ ਜੱਸੀ, ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਅਨੁਪਮ ਖੇਰ ਸਣੇ ਹੋਰ ਕਈ ਸਿਤਾਰਿਆਂ ਨੇ ਨਾਨਾ ਪਾਟੇਕਰ ਦੇ ਦਿਹਾਂਤ ‘ਤੇ ਜਤਾਇਆ ਦੁੱਖ
ਬੂਟਾ ਮੁਹੰਮਦ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਮੈਂ ਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਸੇਫ’, ਕਿਹਾ ‘ਮੇਰੇ ਨਾਲ ਨਹੀਂ ਹੋਇਆ ਕੋਈ ਹਾਦਸਾ’
ਮੈਡ ਸੰਧੂ ਨੂੰ ਸ਼ਰਧਾਂਜਲੀ ਦੇਣ ਲਈ 10 ਅਕਤੂਬਰ ਨੂੰ ਵਾਸ਼ਿੰਗਟਨ ‘ਚ ਕਰਵਾਇਆ ਜਾ ਰਿਹਾ ਵੱਡਾ ਇੱਕਠ, ਅਦਾਕਾਰਾ ਮੋੋਨਿਕਾ ਗਿੱਲ ਨੇ ਸਾਂਝਾ ਕੀਤਾ ਪੋਸਟਰ

© Copyright Galactic Television & Communications Pvt. Ltd. 2026. All rights reserved.