ਕੁਲ ਸਿੱਧੂ ਨੇ ਜਨਮਦਿਨ ‘ਤੇ ਗੁਰੁ ਘਰ ਪਹੁੰਚ ਕੇ ਕੀਤਾ ਸ਼ੁਕਰਾਨਾ, ਵੀਡੀਓ ਕੀਤਾ ਸਾਂਝਾ

ਅਦਾਕਾਰਾ ਕੁਲ ਸਿੱਧੂ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ।ਇਸ ਮੌਕੇ ‘ਤੇ ਕੁਲ ਸਿੱਧੂ ਨੇ ਗੁਰੁ ਘਰ ‘ਚ ਪਹੁੰਚ ਕੇ ਗੁਰੁ ਸਾਹਿਬ ਦਾ ਸ਼ੁਕਰਾਨਾ ਕੀਤਾ । ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ “ਵਾਹਿਗੁਰੂ ਤੁਹਾਡਾ ਲੱਖ ਲੱਖ ਸ਼ੁਕਰਾਨਾ ਇੱਕ ਸਾਲ ਹੋਰ ਤੁਹਾਡੀ ਰਜ਼ਾ ਚ ਲੰਘ ਗਿਆ, ਜਿਸਦਾ ਕੋਈ ਨਹੀ ਹੁੰਦਾ ਉਸਦੇ ਤੁਸੀਂ ਹੁੰਦੇ ਹੋ ਮੇਰੇ ਸਿਰ ਤੇ ਤੁਹਾਡਾ ਹੱਥ ਹਰ ਸਾਲ ਦੀ ਤਰਾਂ ਇਸ ਸਾਲ ਵੀ ਰਿਹਾ, ਸੱਚੇ ਪਾਤਸ਼ਾਹ ਇਹ ਹੱਥ ਇੰਝ ਹੀ ਰਹੇ!

By  Shaminder Kaur Kaler October 1st 2026 10:11 AM

ਅਦਾਕਾਰਾ ਕੁਲ ਸਿੱਧੂ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ।ਇਸ ਮੌਕੇ ‘ਤੇ ਕੁਲ ਸਿੱਧੂ ਨੇ ਗੁਰੁ ਘਰ ‘ਚ ਪਹੁੰਚ ਕੇ ਗੁਰੁ ਸਾਹਿਬ ਦਾ ਸ਼ੁਕਰਾਨਾ ਕੀਤਾ । ਉਨ੍ਹਾਂ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ “ਵਾਹਿਗੁਰੂ ਤੁਹਾਡਾ ਲੱਖ ਲੱਖ ਸ਼ੁਕਰਾਨਾ ਇੱਕ ਸਾਲ ਹੋਰ ਤੁਹਾਡੀ ਰਜ਼ਾ ਚ ਲੰਘ ਗਿਆ, ਜਿਸਦਾ ਕੋਈ ਨਹੀ ਹੁੰਦਾ ਉਸਦੇ ਤੁਸੀਂ ਹੁੰਦੇ ਹੋ ਮੇਰੇ ਸਿਰ ਤੇ ਤੁਹਾਡਾ ਹੱਥ ਹਰ ਸਾਲ ਦੀ ਤਰਾਂ ਇਸ ਸਾਲ ਵੀ ਰਿਹਾ, ਸੱਚੇ ਪਾਤਸ਼ਾਹ ਇਹ ਹੱਥ ਇੰਝ ਹੀ ਰਹੇ! ਆਪਾਂ ਕਿਸੇ ਦਾ ਮਾੜਾ ਨਹੀ ਕੀਤਾ ਕਿਸੇ ਦਾ ਮਾੜਾ ਨਹੀ ਸੋਚਿਆ, ਮੇਰਾ ਵੀ ਮਾੜਾ ਨਾ ਹੋਣ ਦੇਣਾ ਬਾਬਾ ਜੀ” !


ਕੁਲ ਸਿੱਧੂ ਦਾ ਵਰਕ ਫ੍ਰੰਟ 

ਕੁਲ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੀ ਹਾਲ ਹੀ ‘ਚ ਆਈ ‘ਦਾਰੋ’ ਫ਼ਿਲਮ ਦੇ ਨਾਲ ਉਨ੍ਹਾਂ ਨੇ ਖੂਬ ਸੁਰਖੀਆਂ ਵਟੋਰੀਆਂ ਸਨ।

ਉਨ੍ਹਾਂ ਨੇ ਆਪਣੀ ਸ਼ੁਰੂ ਸ਼ਾਰਟ ਫ਼ਿਲਮ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਿੱਧੇ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ । 

© Copyright Galactic Television & Communications Pvt. Ltd. 2026. All rights reserved.